Breaking News :

ਬੰਗਲਾਦੇਸ਼ ਦੇ ਕੈਮੀਕਲ ਗੁਦਾਮਾਂ 'ਚ ਲੱਗੀ ਅੱਗ, 81 ਲੋਕਾਂ ਦੀ ਮੌਤ

21 ਫਰਵਰੀ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਪੁਰਾਣੇ ਇਲਾਕੇ 'ਚ ਸਥਿਤ ਕੈਮੀਕਲ ਅਤੇ ਪਲਾਸਟਿਕ ਦੇ ਗੁਦਾਮਾਂ 'ਚ ਬੁੱਧਵਾਰ ਦੇਰ ਰਾਤ ਜ਼ਬਰਦਸਤ ਅੱਗ ਲੱਗ ਗਈ | ਇਸ ਹਾਦਸੇ 'ਚ 81 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਜਖਮੀ ਹੋਏ ਹਨ | ਅੱਗ ਏਨੀ ਭਿਆਨਕ ਸੀ ਕਿ ਆਸਪਾਸ ਦੀਆਂ ਕਈ ਇਮਾਰਤਾਂ ਅਤੇ ਇਕ ਕਮਿਊਨਿਟੀ ਸੈਂਟਰ ਵੀ ਇਸ ਦੀ ਲਪੇਟ ਵਿਚ ਆ ਗਿਆ | ਦੱਸ ਦਈਏ ਕਿ ਘਟਨਾ ਸਮੇਂ ਇਸ ਕੇਂਦਰ 'ਚ ਇਕ ਵਿਆਹ ਪਾਰਟੀ ਚੱਲ ਰਹੀ ਸੀ |


ਫਾਇਰ ਬਿ੍ਗੇਡ ਦੇ ਅਧਿਕਾਰੀਆਂ ਮੁਤਾਬਕ ਪੁਰਾਣੇ ਢਾਕਾ ਦੇ ਚੌਕ ਬਾਜ਼ਾਰ ਇਲਾਕੇ 'ਚ ਪੰਜ ਮੰਜ਼ਿਲਾ ਦੀ ਹੇਠਲੀ ਮੰਜ਼ਿਲ 'ਚ ਬਣਾਏ ਗਏ ਕੈਮੀਕਲ ਗੁਦਾਮ 'ਚ ਪਹਿਲਾਂ ਅੱਗ ਲੱਗੀ ਅਤੇ ਬਾਅਦ 'ਚ ਨਾਲ ਦੀਆਂ ਚਾਰ ਹੋਰ ਇਮਾਰਤਾਂ ਤੱਕ ਫੈਲ ਗਈ | ਇਨ੍ਹਾਂ ਇਮਾਰਤਾਂ 'ਚ ਵੀ ਗੁਦਾਮ ਸਨ ਜਿੱਥੇ ਪਲਾਸਟਿਕ ਅਤੇ ਜਲਨਸ਼ੀਲ ਪਦਾਰਥ ਰੱਖੇ ਸਨ |


ਢਾਕਾ ਫਾਇਰ ਬ੍ਰਿਗੇਡ ਸੇਵਾ ਦੇ ਮੁੱਖੀ ਅਲੀ ਅਹਿਮਦ ਨੇ ਦੁੱਖ ਪ੍ਰਗਟਾਇਆ ਕਿ ਗੈਸ ਸਿਲੰਡਰ 'ਚ ਧਮਾਕੇ ਦੇ ਕਾਰਨ ਅੱਗ ਲੱਗੀ ਹੈ | ਓਥੇ ਹੀ ਅੱਗ ਬੁਝਾਉਣ 'ਚ ਕਰੀਬ 200 ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੂੰ ਕਰੀਬ ਪੰਜ ਘੰਟੇ ਤਕ ਜੂਝਣਾ ਪਿਆ | ਫਾਇਰ ਬਿ੍ਗੇਡ ਦੀਆਂ 37 ਗੱਡੀਆਂ ਦੇ ਨਾਲ ਹੀ ਹੈਲੀਕਾਪਟਰਾਂ ਦੀ ਵੀ ਮਦਦ ਲਈ ਗਈ | ਇਲਾਕੇ ਦੀਆਂ ਗਲੀਆਂ ਤੰਗ ਹੋਣ ਕਾਰਨ ਘਟਨਾ ਵਾਲੀ ਥਾਂ ਤਕ ਪਾਣੀ ਪਹੁੰਚਾਉਣ ਲਈ ਲੰਬੇ ਪਾਈਪ ਵਿਛਾਏ ਗਏ ਸਨ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.