• Wednesday, August 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 22-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 22-02-2019 )


1.. ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਹਲਚਲ - ਬਾਰਡਰ ਤੇ ਖਾਲੀ ਕਰਵਾਏ ਜਾ ਰਹੇ ਪਾਕਿਸਤਾਨੀ ਪਿੰਡ


ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਵੱਡੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਪਾਕਿਸਤਾਨ ਹੁਣ ਬੈਕਫੁੱਟ ਤੇ ਹੈ ਅਤੇ ਲਗਾਤਾਰ ਪਾਕਿਸਤਾਨ ਡਰ ਦੇ ਮਾਹੌਲ ਵਿਚ ਜੀਅ ਰਿਹਾ ਹੈ , ਅੰਤਰਰਾਸ਼ਟਰੀ ਦਬਾਅ ਵਧਣ ਤੋਂ ਬਾਅਦ ਅਤੇ ਭਾਰਤ ਦੀ ਜਵਾਬੀ ਕਾਰਵਾਈ ਦੇ ਡਰ ਤੋਂ ਪਾਕਿਸਤਾਨ ਦੇ ਸੈਨਿਕਾਂ ਨੇ ਯੁੱਧ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹਨ , ਪਾਕਿਸਤਾਨੀ ਸਰਕਾਰ ਵਿੱਚ ਡਰ ਦਾ ਮਾਹੌਲ ਇਸ ਕਦਰ ਹੈ ਕਿ ਪਾਕਿ ਅਧਿਕਾਰ ਵਾਲੇ ਕਸ਼ਮੀਰ ਅਤੇ ਐਲਓਸੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਘਰ ਖਾਲੀ ਕਰਨ ਅਤੇ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ |ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਕੈਨੇਡੀਅਨ ਨੂੰ ਮਿਲੀ ਪੈਰੋਲ - ਲੋਕ ਦੀ ਸੁਰੱਖਿਆ ਨੂੰ ਖਤਰਾ 


ਓਨਟਾਰੀਓ ਦੇ ਰਹਿਣ ਵਾਲੇ ਇੱਕ ਕੈਨੇਡੀਅਨ ਨਾਗਰਿਕ ਜੋ 2017 ਵਿੱਚ ਅਲਕਾਇਦਾ ਵਿੱਚ ਸ਼ਾਮਲ ਹੋਣ ਲਈ ਸੀਰੀਆ ਗਿਆ ਸੀ ਅਤੇ ਉਸ ਨੂੰ ਸਜ਼ਾ ਸੁਣਾਈ ਗਈ ਸੀ ਉਹ ਹੁਣ ਜੇਲ ਤੋਂ ਬਾਹਰ ਆ ਗਿਆ ਹੈ , ਇਸ ਵਿਅਕਤੀ ਨੂੰ ਹੁਣ ਦੋ ਸਾਲ ਬਾਅਦ ਜੇਲ੍ਹ ਵਿੱਚੋਂ ਪੈਰੋਲ ਤੇ ਰਿਹਾਅ ਕੀਤਾ ਗਿਆ ਹੈ , ਇਸ ਵਿਅਕਤੀ ਨੂੰ ਪੈਰੋਲ ਮਿਲਣ ਤੋਂ ਬਾਅਦ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ , ਪੈਰੋਲ ਬੋਰਡ ਆਫ ਕੈਨੇਡਾ ਦਾ ਵੀ ਕਹਿਣਾ ਹੈ ਕਿ ਆਦਮੀ ਦੁਬਾਰਾ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦਾ ਹੈ |


ਫਰਾਂਸ ਨੇ ਸਵਿਸ ਬੈਂਕ ਯੂਬੀਐਸ ਉੱਤੇ ਲਾਇਆ 36000 ਕਰੋੜ ਦਾ ਜੁਰਮਾਨਾ - ਟੈਕਸ ਚੋਰੀ ਵਿੱਚ ਮਦਦ ਦਾ ਦੋਸ਼ 


ਦੁਨੀਆਂ ਭਰ ਵਿੱਚ ਬਦਨਾਮ ਸਵਿੱਸ ਬੈਂਕਾਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ , ਫਰਾਂਸ ਦੇ ਇਕ ਕੋਰਟ ਨੇ ਸਵਿਟਜ਼ਰਲੈਂਡ ਦੀ ਸਭ ਤੋਂ ਵੱਡੀ ਬੈਂਕ ਯੂਪੀਐੱਸ ਉੱਤੇ ਛੱਤੀ ਹਜ਼ਾਰ ਦੋ ਸੌ ਦਸ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ , ਜੁਰਮਾਨੇ ਦੀ ਰਕਮ ਬੈਂਕ ਦੀ 2018 ਵਿੱਚ ਹੋਈ ਆਮਦਨੀ ਤੋਂ ਵੀ ਜ਼ਿਆਦਾ ਹੈ , ਫ਼ੈਸਲਾ ਆਉਣ ਤੋਂ ਬਾਅਦ ਬੁੱਧਵਾਰ ਨੂੰ ਬੈਂਕ ਦੇ ਸ਼ੇਅਰ ਚਾਰ ਫੀਸਦੀ ਤੋਂ ਵੀ ਜ਼ਿਆਦਾ ਡਿੱਗ ਗਏ ਹਨ , ਬੈਂਕ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਖ਼ਿਲਾਫ਼ ਅਪੀਲ ਕਰਨਗੇ , ਇਹ ਫੈਸਲਾ ਟੈਕਸ ਚੋਰੀ ਵਿੱਚ ਮਦਦ ਦੇ ਦੋਸ਼ ਤੋਂ ਬਾਅਦ ਆਇਆ ਹੈ |


ਕੈਪਟਨ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਖੁੱਲੀ ਚੁਣੌਤੀ - ਮੈਨੂੰ ਸਮਾਂ ਦੱਸਣ , ਮੈਂ ਗਿਰਫਤਾਰੀ ਲਈ ਹਾਂ ਤਿਆਰ 


ਬਰਗਾੜੀ ਕਾਂਡ ਤੇ ਬਹਿਬਲ ਕਲਾਂ ਮਾਮਲੇ ਤੇ ਪੰਜਾਬ ਦੀ ਰਾਜਨੀਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਦੇ ਨਾਂ ਤੇ ਡਰਾਮਾ ਬੰਦ ਕਰਨ ਲਈ ਕਿਹਾ ਹੈ , ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਕੈਪਟਨ ਮੈਨੂੰ ਦੱਸਣ ਕਿ ਕਿੱਥੇ ਗ੍ਰਿਫ਼ਤਾਰੀ ਦੇਣੀ ਹੈ ਬਾਦਲ ਨੇ ਕਿਹਾ ਕਿ ਉਹ ਗ੍ਰਿਫ਼ਤਾਰੀ ਲਈ ਕਿਸੇ ਸਮੇਂ ਵੀ ਤਿਆਰ ਹਨ |


27 ਅਤੇ 28 ਫਰਵਰੀ ਨੂੰ ਮਿਲਣਗੇ ਟਰੰਪ ਅਤੇ ਕਿਮ ਜੋਂਗ ਉਨ - ਸਿਖਰ ਵਾਰਤਾ ਦੀਆਂ ਤਿਆਰੀਆਂ ਲਗਭਗ ਪੂਰੀਆਂ 


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਕੋਲ ਅਗਲੇ ਹਫਤੇ ਵੀਅਤਨਾਮ ਦੇ ਹਨੋਈ ਵਿੱਚ ਬੈਠਕ ਕਰਨਗੇ , ਟਰੰਪ ਅਤੇ ਕਿਮ 27-28 ਫਰਵਰੀ ਨੂੰ ਦੂਜੀ ਸਿਖ਼ਰ ਵਾਰਤਾ ਵਿੱਚ ਹਿੱਸਾ ਲੈਣਗੇ , ਇਸ ਤੋਂ ਪਹਿਲਾਂ ਦੋਵਾਂ ਵਿੱਚ ਪਹਿਲੀ ਬੈਠਕ 12 ਜੂਨ 2018 ਨੂੰ ਸਿੰਗਾਪੁਰ ਵਿੱਚ ਹੋਈ ਸੀ , ਇੱਕ ਵੱਡੇ ਅਧਿਕਾਰੀ ਨੇ ਖ਼ੁਲਾਸਾ ਕੀਤਾ ਕਿ ਇਸ ਮੁਲਾਕਾਤ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਅਤੇ ਸੁਰੱਖਿਆ ਵਿਵਸਥਾ ਵੀ ਬਹੁਤ ਸਖ਼ਤ ਕੀਤੀ ਗਈ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.