Breaking News :

ਪਾਕਿਸਤਾਨ ਨੇ ਪਾਣੀ ਰੋਕਣ ਦੀ ਧਮਕੀ 'ਤੇ ਭਾਰਤ ਨੂੰ ਦਿੱਤਾ ਜਵਾਬ

22 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਬਿਤਾ ਦਿਨੀ ਭਾਰਤ ਵਲੋਂ ਪਾਕਿਸਤਾਨ ਜਾਣ ਵਾਲਾ ਆਪਣੇ ਹਿੱਸੇ ਦਾ ਪਾਣੀ ਬੰਦ ਕਰਨ ਦਾ ਫੈਸਲਾ ਲਿੱਤਾ ਗਿਆ ਸੀ | ਭਾਰਤ ਦੇ ਇਸ ਫੈਸਲੇ ’ਤੇ ਪਾਕਿਸਤਾਨ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਜੇ ਭਾਰਤ ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਦਾ ਰੁਖ਼ ਮੋੜਦਾ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ | ਪਾਕਿਸਤਾਨ ਦੇ ਜਲ ਸਾਧਨ ਮੰਤਰਾਲੇ ਦੇ ਸਕੱਤਰ ਸ਼ਮੈਲ ਅਹਿਮਦ ਖਵਾਜਾ ਨੇ ਕਿਹਾ ਕਿ ਸਿੰਧ ਪਾਣੀ ਸਮਝੌਤਾ ਵੀ ਭਾਰਤ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ |


ਅਹਿਮਦ ਨੇ ਕਿਹਾ ਕਿ ਮੰਤਰੀ ਨਿਤਿਨ ਗਡਕਰੀ ਦਾ ਟਵੀਟ ਪਾਕਿਸਤਾਨ ਲਈ ਕਿਸੇ ਘਬਰਾਹਟ ਦਾ ਵਿਸ਼ਾ ਨਹੀਂ | ਭਾਰਤ ਰਾਵੀ ਦਰਿਆ ’ਤੇ ਆਪਣੇ ਹਿੱਸੇ ਦਾ ਪਾਣੀ ਜਮ੍ਹਾ ਕਰਕੇ ਸ਼ਾਹਪੁਰ ਕੰਡੀ ਬੰਨ੍ਹ ਬਣਾਉਣਾ ਚਾਹੁੰਦਾ ਹੈ ਤੇ ਪਾਕਿਸਤਾਨ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ | ਉਨ੍ਹਾਂ ਕਿਹਾ ਕਿ ਭਾਰਤ ਦਾ ਇਹ ਪ੍ਰੋਜੈਕਟ 1995 ਤੋਂ ਠੰਢੇ ਬਸਤੇ ਪਿਆ ਹੋਇਆ ਸੀ | ਹੁਣ ਜੇ ਭਾਰਤ ਆਪਣੇ ਹਿੱਸੇ ਦੇ ਪਾਣੀ ਦਾ ਇਸਤੇਮਾਲ ਕਰਨ ਲਈ ਇਹ ਬੰਨ੍ਹ ਬਣਾਉਂਦਾ ਹੈ ਤਾਂ ਇਸ ਨਾਲ ਪਾਕਿਸਤਾਨ ਨੂੰ ਕੋਈ ਫ਼ਰਕ ਨਹੀਂ ਪੈਂਦਾ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.