ਲੋਹੜੀ ਵਾਲੇ ਦਿਨ ਫਲਾਈਟ ਏਅਰਪੋਰਟ ਦੇ ਉਪਰ ਪੋਹੁੰਚਨ ਦੇ ਬਾਵਜੂਦ ਵੀ ਨਹੀਂ ਕਰ ਸਕੀ ਲੈਂਡ

ਲੋਹੜੀ ਵਾਲੇ ਦਿਨ ਫਲਾਈਟ ਏਅਰਪੋਰਟ ਦੇ ਉਪਰ ਪੋਹੁੰਚਨ ਦੇ ਬਾਵਜੂਦ ਵੀ ਨਹੀਂ ਕਰ ਸਕੀ ਲੈਂਡ

ਆਦਮਪੁਰ (ਇੰਦਰਜੀਤ ਸਿੰਘ) : ਭਾਰੀ ਬਰਸਾਤ, ਕੜਕਦੀ ਬਿਜਲੀ ਅਤੇ ਲੋ ਵਿਜ਼ਿਬਿਲਟੀ ਕਾਰਨ ਲੋਹੜੀ ਵਾਲੇ ਦਿਨ ਦਿੱਲੀ ਤੋਂ ਆਉਣ ਵਾਲੀ ਫਲਾਈਟ ਏਅਰਪੋਰਟ ਦੇ ਉਪਰ ਪਹੁੰਚ ਜਾਣ ਦੇ ਬਾਵਜੂਦ ਲੈਂਡ ਨਹੀਂ ਕਰ ਸਕੀ। ਫਲਾਈਟ ਦਿੱਲੀ ਵਾਪਸ ਪਰਤ ਗਈ ਹੈ। ਅਜਿਹੇ ਵਿਚ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।ਆਦਮਪੁਰ ਵਿਚ ਬਾਰਸ਼ ਅਤੇ ਖ਼ਰਾਬ ਮੌਸਮ ਦੀ ਪਰਸਥਿਤੀ ਸਵੇਰੇ ਤੋਂ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੀ ਲੈਂਡਿੰਗ ਤੋਂ ਠੀਕ ਪਹਿਲਾ ਇਕੋ ਦਮ ਮੀਂਹ ਪੈਣ ਲੱਗ ਪਿਆ। 

ਜਿਸ ਕਾਰਨ ਰਨਵੇ ਦੀ ਵਿਜ਼ਿਬਿਲਟੀ ਬਹੁਤ ਘੱਟ ਗਈ। ਇਸ ਦੌਰਾਨ ਬਿਜਲੀ ਵੀ ਕੜਕਦੀ ਰਹੀ। ਅਜਿਹੇ ਵਿਚ ਫਲਾਈਟ ਰਨਵੇ 'ਤੇ ਲੈਂਡ ਨਾ ਕਰ ਸਕੀ ਅਤੇ ਆਖਰਕਾਰ ਉਸ ਨੂੰ ਮੁੜ ਦਿੱਲੀ ਪਰਤਣਾ ਪਿਆ। ਇਸ ਨਾਲ ਨਾ ਸਿਰਫ ਜਲੰਧਰ ਆਉਣ ਵਾਲੇ ਬਲਕਿ ਇਥੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਨਿਰਾਸ਼ ਹੋਣਾ ਪਿਆ। ਕਾਰਨ ਇਹੀ ਫਲਾਈਟ ਬਾਅਦ ਵਿਚ ਦਿੱਲੀ ਜਾਂਦੀ ਹੈ।ਇਧਰ ਫਲਾਈਟ ਦੇ ਲਗਪਗ ਸਮੇਂ 'ਤੇ ਆਉਣ ਕਾਰਨ ਦਿੱਲੀ ਜਾਣ ਵਾਲੇ ਯਾਤਰੀ ਵੀ ਆਦਮਪੁਰ ਏਅਰਪੋਰਟ ਪਹੁੰਚ ਚੁੱਕੇ ਸਨ। ਹਾਲਾਂਕਿ ਫਲਾਈਟ ਲੈਂਡ ਨਾ ਕਰਨ ਕਾਰਨ ਆਦਮਪੁਰ ਦਿੱਲੀ ਫਲਾਈਟ ਕੈਂਸਲ ਕਰਨੀ ਪਈ। ਆਦਮਪੁਰ ਵਿਚ ਜਾਮ ਟਰੈਫਿਕ ਨੇ ਵੀ ਸਾਰਿਆਂ ਨੂੰ ਪਰੇਸ਼ਾਨ ਕੀਤਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.