• Sunday, September 15

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 23-02-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 23-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 23-02-2019 )


1.. ਪੁਲਵਾਮਾ ਹਮਲੇ ਤੇ ਅਮਰੀਕੀ ਰਾਸ਼ਟਰਪਤੀ ਦਾ ਨਵਾਂ ਬਿਆਨ - ਭਾਰਤ ਕਰ ਸਕਦਾ ਹੈ ਵੱਡੇ ਪੱਧਰ ਦੀ ਕਾਰਵਾਈ 


ਪੁਲਵਾਮਾ ਵਿੱਚ ਸੀਆਰਪੀਐਫ ਜਵਾਨਾਂ ਉੱਤੇ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿੱਚ ਵਧ ਰਹੇ ਤਣਾਅ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵੱਡਾ ਬਿਆਨ ਦਿੱਤਾ ਹੈ , ਅਮਰੀਕੀ ਰਾਸ਼ਟਰਪਤੀ ਨੇ ਇਨ੍ਹਾਂ ਹਾਲਾਤਾਂ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ , ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਇਸ ਸਮੇਂ ਕੁਝ ਵੱਡਾ ਕਰਨ ਦੀ ਸੋਚ ਰਿਹਾ ਹੈ , ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਅਮਰੀਕਾ ਵੱਲੋਂ ਲਗਾਤਾਰ ਮਦਦ ਕੀਤੀ ਗਈ ਪਰ ਪਾਕਿਸਤਾਨ ਨੇ ਹਮੇਸ਼ਾ ਉਸ ਦਾ ਗਲਤ ਫਾਇਦਾ ਚੁੱਕਿਆ |2.. ਅਮਰੀਕਾ ਦੇ ਲੋਕਾਂ ਵਲੋਂ ਇਕ ਪਟੀਸ਼ਨ ਜਾਰੀ - ਕੈਨੇਡਾ ਨੂੰ ਇਕ ਸੂਬਾ ਵੇਚ ਉਤਾਰਿਆ ਜਾਵੇ ਅਮਰੀਕਾ ਦਾ ਕਰਜ਼ਾ


ਅਮਰੀਕਾ ਵਿੱਚ ਲੋਕਾਂ ਵੱਲੋਂ ਦੇਸ਼ ਦੇ ਇੱਕ ਹਿੱਸੇ ਨੂੰ ਵੇਚਣ ਦੀ ਅਨੋਖੀ ਮੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਖ਼ਬਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ , ਇੱਕ ਵੈੱਬਸਾਈਟ ਉੱਤੇ ਲੋਕਾਂ ਵੱਲੋਂ ਪਟੀਸ਼ਨ ਪਾ ਕੇ ਕਿਹਾ ਗਿਆ ਹੈ ਕਿ ਅਮਰੀਕਾ ਉੱਤੇ ਕਰਜ਼ਾ ਵਧਦਾ ਜਾ ਰਿਹਾ ਹੈ ਇਸ ਨੂੰ ਘੱਟ ਕਰਨ ਲਈ ਮੋਂਟਾਨਾ ਸੂਬੇ ਨੂੰ ਕੈਨੇਡਾ ਨੂੰ ਵੇਚ ਦੇਣਾ ਚਾਹੀਦਾ ਹੈ , ਲੋਕਾਂ ਨੇ ਮੋਂਟਾਨਾ ਸੂਬੇ ਦੀ ਕੀਮਤ ਇੱਕ ਟ੍ਰਿਲੀਅਨ ਡਾਲਰ ( ਲਗਪਗ ਸੱਤਰ ਲੱਖ ਕਰੋੜ ਰੁਪਏ ) ਤੈਅ ਕੀਤੀ ਹੈ , ਹੁਣ ਤੱਕ ਇਸ ਪਟੀਸ਼ਨ ਉੱਤੇ ਪੰਦਰਾਂ ਹਜ਼ਾਰ ਤੋਂ ਵੱਧ ਲੋਕ ਦਸਤਖ਼ਤ ਕਰ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ |


3.. ਬੇਅਦਬੀ ਕਾਂਡ ਤੇ ਫਿਰ ਬੋਲੇ ਭਗਵੰਤ ਮਾਨ - ਬਾਦਲ ਪਿਓ ਪੁੱਤ ਅਤੇ ਸਾਬਕਾ ਡੀਜੀਪੀ ਸੈਣੀ ਦੇ ਪਾਸਪੋਰਟ ਕੀਤੇ ਜਾਣ ਜ਼ਬਤ


ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਉੱਤੇ ਪੰਜਾਬ ਦੀ ਸਿਆਸਤ ਲਗਾਤਾਰ ਗਰਮ ਹੋ ਰਹੀ ਹੈ  ,ਲੋਕ ਸਭਾ ਹਲਕਾ ਸੰਗਰੂਰ ਤੋਂ ਸਾਂਸਦ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਹੁਣ ਇਸ ਮੁੱਦੇ ਤੇ ਇਕ ਵੱਡਾ ਬਿਆਨ ਦਿੱਤਾ ਹੈ ,ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਪਾਸਪੋਰਟ ਐੱਸਆਈਟੀ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣੇ ਚਾਹੀਦੇ ਹਨ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕਣ , ਜ਼ਿਕਰਯੋਗ ਹੈ ਕਿ ਇਸ ਸਮੇਂ ਐੱਸਆਈਟੀ ਤੇਜ਼ੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ |


4.. ਰੂਸ ਦਾ ਅਮਰੀਕਾ ਤੇ ਵੱਡਾ ਦੋਸ਼ - ਵੇਨਜੂਏਲਾ ਦੀ ਸਰਹੱਦ ਤੇ ਭਾਰੀ ਹਥਿਆਰ ਅਤੇ ਫੌਜ ਟੁਕੜੀਆਂ ਹੋ ਰਹੀਆਂ ਹਨ ਇਕੱਠੀਆਂ


ਵੈਨਜ਼ੁਏਲਾ ਵਿਚ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਹੁਣ ਅਮਰੀਕਾ ਅਤੇ ਰੂਸ ਇਕ ਵਾਰ ਫਿਰ ਆਹਮਣੇ ਸਾਹਮਣੇ ਆ ਗਏ ਹਨ , ਰੂਸ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਉੱਤੇ ਦੋਸ਼ ਲਗਾਏ ਹਨ ਕਿ ਅਮਰੀਕਾ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਲਈ ਹਥਿਆਰ ਮੁਹੱਈਆ ਕਰਵਾ ਰਿਹਾ ਹੈ , ਇਸ ਦੇ ਨਾਲ ਹੀ ਰੂਸ ਨੇ ਕਿਹਾ ਕਿ ਨਾਟੋ ਦੇ ਭਾਈਵਾਲ ਮਿਲਕੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਦੱਖਣੀ ਅਮਰੀਕੀ ਰਾਸ਼ਟਰ ਵੈਨਜ਼ੁਏਲਾ ਦੇ ਨੇੜੇ ਵਿਸ਼ੇਸ਼ ਫੋਰਸਾਂ ਅਤੇ ਭਾਰੀ ਹਥਿਆਰਾਂ ਦੀ ਤੈਨਾਤੀ ਕਰ ਰਹੇ ਹਨ ਜਿਸ ਤੋਂ ਬਾਅਦ ਅਮਰੀਕਾ ਅਤੇ ਰੂਸ ਵਿੱਚ ਤਕਰਾਰ ਵਧ ਸਕਦੀ ਹੈ |


5.. ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਦੀ ਧਮਕੀ - ਸਾਡੇ ਕੋਲ ਹੈ ਭਾਰਤ ਨੂੰ ਹੈਰਾਨ ਕਰਨ ਵਾਲੀ ਫੌਜ 


ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਇਕ ਬਿਆਨ ਜਾਰੀ ਕੀਤਾ ਹੈ ਪਾਕਿਸਤਾਨ ਦੇ ਪਬਲਿਕ ਰਿਲੇਸ਼ਨ ਦੇ ਡੀ ਜੀ ਮੇਜਰ ਜਨਰਲ ਆਸਿਫ ਗਫੂਰ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਭਾਰਤੀ ਲੋਕ ਪਾਕਿਸਤਾਨੀ ਫੌਜ ਨਾਲ ਟਕਰਾਉਣ ਦੀ ਕੋਸ਼ਿਸ਼ ਨਾ ਕਰਨ , ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਪੁਲਵਾਮਾ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ , ਜਨਰਲ ਆਸਿਫ ਗਫੂਰ ਨੇ ਕਿਹਾ ਕਿ ਜੇ ਭਾਰਤੀ ਸੈਨਾ ਯੁੱਧ ਕਰਦੀ ਹੈ ਤਾਂ ਪਾਕਿਸਤਾਨ ਦੀ ਸੈਨਾ ਉਨ੍ਹਾਂ ਨੂੰ ਹੈਰਾਨ ਕਰਨ ਦੀ ਕਾਬਲੀਅਤ ਰੱਖਦੀ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.