Breaking News :

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਵਾਲੀ ਥਾਂ `ਤੇ ਸਿੱਖ ਸ਼ਰਧਾਲੂਆਂ ਲਈ ਬਣਾਇਆ ਇਮੀਗ੍ਰੇਸ਼ਨ ਸੈਂਟਰ

03 ਦਸੰਬਰ - ਵਿਕਰਮ ਸਹਿਜਪਾਲ

ਮੀਡਿਆ ਡੈਸਕ : ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਵਾਲੀ ਥਾਂ `ਤੇ ਸਿੱਖ ਸ਼ਰਧਾਲੂਆਂ ਲਈ ਇੱਕ ਇਮੀਗ੍ਰੇਸ਼ਨ ਸੈਂਟਰ ਸਥਾਪਤ ਕਰ ਦਿੱਤਾ ਹੈ। ਚੇਤੇ ਰਹੇ ਕਿ ਇਹ ਉਹੀ ਪਵਿੱਤਰ ਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ 16 ਅੰਤਲੇ ਸਾਲ ਰਹੇ ਸਨ ਅਤੇ ਇਹ ਸਥਾਨ ਅੱਗੇ ਭਾਰਤੀ ਪੰਜਾਬ ਦੇ ਗੁਰਦਾਸਪੁਰ ਜਿ਼ਲ੍ਹੇ ਦੇ ਸ਼ਹਿਰ ਡੇਰਾ ਬਾਬਾ ਨਾਨਕ ਨਾਲ ਲੱਗਦਾ ਹੈ। ਇਨ੍ਹਾਂ ਦੋਵੇਂ ਅਸਥਾਨਾਂ `ਤੇ ਲਾਂਘੇ ਦਾ ਨੀਂਹ ਪੱਥਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਆਪੋ-ਆਪਣੇ ਪੱਧਰ `ਤੇ ਰੱਖ ਦਿੱਤਾ ਗਿਆ ਹੈ।


ਇਸ ਲਾਂਘੇ ਦੀ ਸ਼ੁਰੂਆਤ ਛੇ ਮਹੀਨਿਆਂ ਅੰਦਰ ਹੋ ਜਾਣ ਦੀ ਆਸ ਹੈ। ਪਾਕਿਸਤਾਨ ਦੀ ਕੇਂਦਰੀ ਜਾਂਚ ਏਜੰਸੀ ਦੇ ਡਿਪਟੀ ਡਾਇਰੈਕਟਰ ਮੁਫ਼ਾਖ਼ਾਰ ਅਦੀਲ ਨੇ ਕਿਹਾ ਕਿ ਸਰਹੱਦੀ ਲਾਂਘੇ `ਤੇ ਕਿਉਂਕਿ ਦਹਿਸ਼ਤਗਰਦ, ਮਨੁੱਖੀ ਸਮੱਗਲਰ ਤੇ ਨਸਿ਼ਆਂ ਦੇ ਡੀਲਰ ਸਰਗਰਮ ਰਹਿ ਸਕਦੇ ਹਨ, ਇਸ ਲਈ ਸਰਹੱਦ `ਤੇ ਦੋਵੇਂ ਪਾਸੇ ਹਾਲਾਤ `ਤੇ ਕਾਬੂ ਪਾਉਣ ਲਈ ਇੱਕ ਮਜ਼ਬੂਤ ਪ੍ਰਬੰਧ ਲੋੜੀਂਦਾ ਹੋਵੇਗਾ।


ਸ੍ਰੀ ਅਦੀਲ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਨੇ ਨੇ ਲਾਹੌਰ ਤੋਂ 120 ਕਿਲੋਮੀਟਰ ਦੂਰ ਨਾਰੋਵਾਲ `ਚ ਕਰਤਾਰਪੁਰ ਸਾਹਿਬ ਸਰਹੱਦ `ਤੇ ਇੱਕ ਇਮੀਗ੍ਰੇਸ਼ਨ ਦਫ਼ਤਰ ਸਥਾਪਤ ਕਰ ਦਿੱਤਾ ਹੈ। ਇਹ ਕਦਮ ਲਾਂਘੇ ਦੇ ਉਦਘਾਟਨ ਤੋਂ ਬਾਅਦ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਫ਼ਆਈਏ ਦੇ ਅਧਿਕਾਰੀ ਬੋਰਡਿੰਗ ਅਫ਼ਸਰਾਂ ਦੀ ਭੂਮਿਕਾ ਨਿਭਾਉਣਗੇ ਤੇ ਸਿੱਖ ਸ਼ਰਧਾਲੂਆਂ ਦੇ ਦਸਤਾਵੇਜ਼ ਚੈੱਕ ਕਰਨਗੇ ਅਤੇ ਬਾਇਓਮੀਟ੍ਰਿਕ ਟੈਕਨਾਲੋਜੀ ਰਾਹੀਂ ਉਨ੍ਹਾਂ ਦੀ ਸ਼ਨਾਖ਼ਤ ਕਰਨਗੇ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.