• Sunday, September 15

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 25-02-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 25-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 25-02-2019 )


1.. ਪੁਲਵਾਮਾ ਹਮਲਾ - ਨਰਮ ਪਏ ਇਮਰਾਨ ਖਾਨ ਦੇ ਤੇਵਰ , ਮੋਦੀ ਨੂੰ ਕਿਹਾ ਪਾਕਿਸਤਾਨ ਨੂੰ ਇਕ ਮੌਕਾ ਦਿੱਤਾ ਜਾਵੇ 


ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਸਖ਼ਤ ਰੁਖ਼ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਦੇਸ਼ ਭਾਰਤ ਦੇ ਨਾਲ ਖੜ੍ਹੇ ਹਨ ਜਿਸ ਤੋਂ ਬਾਅਦ ਪਾਕਿਸਤਾਨ ਵਿੱਚ ਹਲਚਲ ਹੈ , ਪਾਕਿਸਤਾਨ ਨੇ ਭਾਰਤ ਦੇ ਸਖ਼ਤ ਰੁੱਖ ਦੇਖਦੇ ਹੋਏ ਹੁਣ ਫਿਰ ਤੋਂ ਸ਼ਾਂਤੀ ਦਾ ਰਾਗ਼ ਗਾਉਣਾ ਸ਼ੁਰੂ ਕਰ ਦਿੱਤਾ ਹੈ , ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਨਵਾਂ ਬਿਆਨ ਜਾਰੀ ਕੀਤਾ ਹੈ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ , ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ |


2.. ਬਰਫੀਲਾ ਤੂਫ਼ਾਨ ਇਕ ਵਾਰ ਫਿਰ ਆਇਆ ਵਾਪਸ - ਅਲਬਰਟਾ ਲਈ ਬਹੁਤ ਠੰਡੇ ਮੌਸਮ ਦਾ ਅਲਰਟ ਜਾਰੀ 


ਸਰਦੀਆਂ ਦਾ ਮੌਸਮ ਜਾਂਦੇ ਜਾਂਦੇ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਵਾਰ ਫਿਰ ਮੌਸਮ ਆਪਣੀ ਕਰਵਟ ਬਦਲ ਸਕਦਾ ਹੈ , ਮੌਸਮ ਵਿਭਾਗ ਵੱਲੋਂ ਅਲਬਰਟਾ ਵਿੱਚ ਬਹੁਤ ਠੰਢੇ ਮੌਸਮ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ , ਮੌਸਮ ਦੀ ਚਿਤਾਵਨੀ ਉੱਚ ਇਲਾਕੇ ਫੋਰਟ ਚੀਪਵੇਅਨ ਦੇ ਉੱਤਰ ਵਿੱਚ ਮੈਡੀਸਨ ਹੱਟ ਅਤੇ ਬਰੂਕਸ ਵੱਲ ਲਾਗੂ ਹੁੰਦੀ ਹੈ , ਇਸ ਦੇ ਨਾਲ ਹੀ ਐਡਮੈਂਟਨ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ |


3.. ਅੰਮ੍ਰਿਤਸਰ ਵਿੱਚ ਭਿਆਨਕ ਵਾਰਦਾਤ - ਪਿਤਾ ਨੇ ਆਪਣੀ ਐਨਆਰਆਈ ਬੇਟੀ ਦਾ ਕਤਲ ਕਰ ਖੁਦ ਵੀ ਲਿਆ ਫਾਹਾ  


ਗੁਰੂ ਨਗਰੀ ਅੰਮ੍ਰਿਤਸਰ ਵਿੱਚ ਇੱਕ ਭਿਆਨਕ ਵਾਰਦਾਤ ਹੋਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਹੈ , ਸਦਰ ਥਾਣਾ ਦੇ ਅਧੀਨ ਪੈਂਦੇ ਗੁਲਮੋਹਰ ਐਵੀਨਿਊ ਦੇ ਵਿੱਚ ਇੱਕ ਪਿਤਾ ਨੇ ਆਪਣੀ ਐਨਆਰਆਈ ਲੜਕੀ ਦਾ ਰਾਡ ਮਾਰ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ , ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਿਤਾ ਡੇਵਿਡ ਬਹੁਤ ਲੰਬੇ ਸਮੇਂ ਤੋਂ ਤਣਾਅ ਵਿੱਚ ਸੀ ਅਤੇ ਦਿਮਾਗ ਦੇ ਡਾਕਟਰ ਕੋਲੋਂ ਉਸ ਦਾ ਇਲਾਜ ਵੀ ਚੱਲ ਰਿਹਾ ਸੀ , ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ |


4.. ਕਿਮ ਜੋਂਗ ਉਨ ਨਾਲ ਵੀਅਤਨਾਮ ਵਿੱਚ ਮਿਲਣਗੇ ਅਮਰੀਕੀ ਰਾਸ਼ਟਰਪਤੀ ਟਰੰਪ - ਕਿਮ ਜੋਂਗ ਵੀਅਤਨਾਮ ਲਈ ਰਵਾਨਾ 


ਅਮਰੀਕਾ ਅਤੇ ਉੱਤਰ ਕੋਰੀਆ ਆਪਣੇ ਵਿੱਚ ਤਕਰਾਰ ਨੂੰ ਖ਼ਤਮ ਕਰਨ ਲਈ ਲਗਾਤਾਰ ਸਿਖਰ ਵਾਰਤਾ ਤੇ ਜ਼ੋਰ ਦੇ ਰਹੇ ਹਨ , ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਾਰਥ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਵੀਅਤਨਾਮ ਵਿੱਚ ਦੂਸਰੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ , ਇਸ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਨਾਰਥ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਰੇਲਗੱਡੀ ਰਾਹੀਂ ਵਿਅਤਨਾਮ ਲਈ ਰਵਾਨਾ ਹੋਏ ਹਨ , ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ , ਜ਼ਿਕਰਯੋਗ ਹੈ ਕਿ ਟਰੰਪ ਅਤੇ ਕਿਮ ਜੋਂਗ 27 ਅਤੇ 28 ਤਰੀਕ ਨੂੰ ਮਿਲਣਗੇ |


5.. ਆਸਕਰ ਅਵਾਰਡ ਵਿੱਚ ਭਾਰਤੀ ਫ਼ਿਲਮ ਦੀ ਧੁੱਮ - ਔਰਤਾਂ ਤੇ ਬਣੀ ਇਸ ਭਾਰਤੀ ਫਿਲਮ ਨੇ ਜਿੱਤਿਆ ਆਸਕਰ ਅਵਾਰਡ


ਦੁਨੀਆਂ ਭਰ ਵਿੱਚ ਮਸ਼ਹੂਰ ਆਸਕਰ ਅਵਾਰਡ 2019 ਵਿੱਚ ਭਾਰਤ ਦੇ ਹੱਥ ਇਕ ਵੱਡੀ ਸਫਲਤਾ ਲੱਗੀ ਹੈ ,ਮਹਾਂਵਾਰੀ ਵਰਗੇ ਵਿਸ਼ੇ ਜਿਸ ਉੱਤੇ ਭਾਰਤ ਵਿੱਚ ਗੱਲ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ ਉਸ ਉੱਤੇ ਬਣੀ ਡਾਕੂਮੈਂਟਰੀ ਫਿਲਮ " ਪੀਰੀਅਡ ਐਂਡ ਆਫ ਸੰਟੈਂਸ " ਨੂੰ ਬੈਸਟ ਡਾਕੂਮੈਂਟਰੀ ਦਾ ਔਸਕਰ ਅਵਾਰਡ ਮਿਲਿਆ ਹੈ , ਫਿਲਮ ਦੀ ਕਹਾਣੀ ਸਬਜੈਕਟ ਅਤੇ ਸਟਾਰ ਕਾਸਟ ਪੂਰੀ ਤਰ੍ਹਾਂ ਭਾਰਤੀ ਸਨ , 2009 ਵਿੱਚ ਸਲੱਮਡੌਗ ਮਿਲੀਨੇਅਰ ਤੋਂ ਬਾਅਦ ਆਸਕਰ ਜਿੱਤਣ ਵਾਲੀ ਇਹ ਭਾਰਤ ਦੀ ਅਗਲੀ ਫਿਲਮ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.