• Wednesday, August 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 26-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 26-02-2019 )


1.. ਭਾਰਤ ਨੇ ਲਿਆ ਪੁਲਵਾਮਾ ਹਮਲੇ ਦਾ ਪਹਿਲਾ ਵੱਡਾ ਬਦਲਾ - ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਤੇ ਸੁੱਟੇ ਬੰਬ 


ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਵੱਡੀ ਕਾਰਵਾਈ ਕੀਤੀ ਹੈ , ਭਾਰਤੀ ਵਿਦੇਸ਼ ਮੰਤਰਾਲੇ ਨੇ ਮੰਨਿਆ ਹੈ ਕਿ ਭਾਰਤੀ ਹਵਾਈ ਫੌਜ ਨੇ ਮੰਗਲਵਾਰ ਨੂੰ ਅੱਜ ਤੜਕੇ 3.30 ਵਜੇ ਮਿਰਾਜ -2000 ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਦਾਖਲ ਹੋ ਕੇ 1000 ਕਿਲੋ ਬੰਬ ਬਰਸਾਏ ਹਨ , ਸਰਕਾਰ ਨੇ ਬਿਆਨ ਜਾਰੀ ਕੀਤਾ ਹੈ ਕਿ ਜੈਸ਼ ਨੇ ਪੁੱਲਵਾਮਾ ਵਿੱਚ ਹੋਏ ਹਮਲੇ ਦੀ ਜਿੰਮੇਵਾਰੀ ਲਈ ਸੀ , ਜਿਸ ਤੋਂ ਬਾਅਦ ਅਸੀਂ ਸਟ੍ਰਾਈਕ ਨਾਲ ਇਸਦਾ ਜਵਾਬ ਦਿੱਤਾ ਹੈ , ਭਾਰਤ ਵਲੋਂ ਇਸ ਹਮਲੇ ਦੀ ਖ਼ਬਰ ਤੇ ਪਾਕਿਸਤਾਨੀ ਫੌਜ ਨੇ ਮੁਹਰ ਲਗਾਉਂਦੇ ਹੋਏ ਇਕ ਟਵੀਟ ਕੀਤਾ ਹੈ |


2.. ਜਗਮੀਤ ਸਿੰਘ ਨੂੰ ਫੈਡਰਲ ਚੋਣਾਂ ਤੋਂ ਪਹਿਲਾਂ ਵੱਡੀ ਰਾਹਤ - ਜਗਮੀਤ ਸਿੰਘ ਨੇ ਬਰਨਬੀ ਦੱਖਣੀ ਤੋਂ ਚੋਣ ਜਿੱਤੀ


ਐਨਡੀਪੀ ਲੀਡਰ ਜਗਮੀਤ ਸਿੰਘ ਨੇ ਸੋਮਵਾਰ ਨੂੰ ਤਿੰਨ ਫੈਡਰਲ ਚੋਣਾਂ ਵਿਚੋਂ ਇੱਕ ਬ੍ਰਿਟਿਸ਼ ਕੋਲੰਬਿਆ ਦੀ ਬਰਨਬੀ ਦੱਖਣ ਲਈ ਬਹੁਤ ਮਹੱਤਵਪੂਰਨ ਸੀਟ ਜਿੱਤੀ ਹੈ , ਸਿੰਘ ਨੂੰ 38.1 ਫੀਸਦੀ ਵੋਟਾਂ ਨਾਲ 196 ਵਿਧਾਨਸਭਾ ਵਿਚ 165 ਵੋਟਾਂ ਪ੍ਰਾਪਤ ਹੋਈਆਂ ਹਨ ,ਬਰਨਬੀ ਵਿਚ ਜਿੱਤਣਾ ਸਿੰਘ ਲਈ ਅਹਿਮ ਸੀ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਮੁੱਖ ਨੇਤਾ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ , ਕੈਨੇਡਾ ਵਿੱਚ ਆਉਣਾ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਜਗਮੀਤ ਸਿੰਘ ਲਈ ਇਹ ਇਕ ਵੱਡੀ ਰਾਹਤ ਹੈ | 


3.. ਬਹਿਬਲ ਕਲਾਂ ਗੋਲੀਕਾਂਡ - ਐਸਆਈਟੀ ਸਾਹਮਣੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਮੈਜਿਸਟਰੇਟ ਦੇ ਹੁਕਮ ਤੇ ਗੋਲੀਬਾਰੀ ਦੀ ਗੱਲ ਕਬੂਲੀ 


ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਵਿੱਚ ਸਪੈਸ਼ਲ ਇੰਵੇਸਟਿਸ਼ਨ ਟੀਮ (ਐਸ ਆਈ ਟੀ) ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਿੱਛ ਕੀਤੀ ਹੈ ,ਐਸ ਆਈ ਟੀ ਨੇ ਇਸ ਮਾਮਲੇ ਵਿੱਚ ਆਪਣੀ ਕਾਰਵਾਈ ਤੇਜ ਕੀਤੀ ਹੈ , ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਿਆ ਗਿਆ ਕਿ ਪੁਲਿਸ ਨੇ ਧਰਨਾ ਦੇਣ ਵਾਲੇ ਪ੍ਰਦਰਸ਼ਨਕਾਰੀਆਂ ਉੱਤੇ ਕਾਬੂ ਪਾਉਣ ਲਈ ਗੋਲੀ ਕਿਉਂ ਚਲਾਈ , ਸੂਤਰਾਂ ਦੀ ਮੰਨੀਏ ਤਾਂ ਇਸਦੇ ਜਵਾਬ ਵਿੱਚ ਸੁਮੇਧ ਸੈਣੀ ਨੇ ਦੱਸਿਆ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮ ਤੇ ਇਹ ਕਾਰਵਾਈ ਕੀਤੀ ਗਈ ਸੀ |


4.. ਅਮਰੀਕੀ ਐਮਰਜੈਂਸੀ - ਹਾਊਸ ਟਰੰਪ ਦੀ ਸਰਹੱਦੀ ਕੰਧ ਬਣਾਉਣ ਦੀ  'ਐਮਰਜੈਂਸੀ' ਨੂੰ ਖਤਮ ਕਰਨ ਲਈ ਵੋਟ ਪਾਉਣ ਲਈ ਤਿਆਰ


ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਵਲੋਂ ਬੀਤੇ ਦਿਨੀਂ ਐਮਰਜੈਂਸੀ ਲਗਾਈ ਗਈ ਸੀ , ਇਹ ਐਮਰਜੈਂਸੀ ਅਮਰੀਕੀ -ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦੇ ਫੈਸਲੇ ਨੂੰ ਪੂਰਾ ਕਰਨ ਲਈ ਲਗਾਈ ਗਈ ਸੀ , ਵਿਰੋਧੀ ਧਿਰ ਲਗਾਤਾਰ ਇਸ ਮਾਮਲੇ ਤੇ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰ ਰਿਹਾ ਹੈ , ਹੁਣ ਖ਼ਬਰ ਸਾਹਮਣੇ ਆਈ ਹੈ ਕਿ ਅਮਰੀਕਾ ਦਾ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੰਗਲਵਾਰ ਨੂੰ ਰਾਸ਼ਟਰਪਤੀ ਡੌਨਾਲਡ ਟਰੰਪ ਦੁਆਰਾ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਲਈ ਰਾਸ਼ਟਰੀ ਸੰਕਟ ਦੀ ਘੋਸ਼ਣਾ ਨੂੰ ਖਤਮ ਕਰਨ ਦੇ ਇਕ ਮਤੇ' ਤੇ ਵੋਟਿੰਗ ਕਰ ਸਕਦਾ ਹੈ |



5.. ਵੀਅਤਨਾਮ ਪਹੁੰਚੇ ਉੱਤਰ ਕੋਰਿਆਈ ਸ਼ਾਸ਼ਕ ਕਿਮ ਜੋਂਗ ਉਨ - 27 ਅਤੇ 28 ਫਰਵਰੀ ਨੂੰ ਹੋਵੇਗੀ ਟਰੰਪ ਨਾਲ ਸਿਖ਼ਰ ਵਾਰਤਾ 


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਦੂਜੇ ਸ਼ਿਖਰ ਸਮਾਰੋਹ ਦੇ ਲਈ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਮੰਗਲਵਾਰ ਨੂੰ ਵੀਅਤਨਾਮ ਪਹੁੰਚ ਚੁੱਕੇ ਹਨ , ਕਿਮ ਇਥੋਂ ਹਨੋਈ ਵਿੱਚ ਪਹੁੰਚਣ ਲਈ 170 ਕਿਲੋਮੀਟਰ ਦੂਰ ਦੀ ਯਾਤਰਾ ਕਾਰ ਨਾਲ ਕਰਨਗੇ , ਉਨ੍ਹਾਂ ਨੇ ਪਓਗਯਾਂਗ ਤੋਂ ਪਹਾਮੰਗ ਤਕ ਦੇ ਸਫ਼ਰ ਵਿੱਚ ਕਰੀਬ 60 ਘੰਟੇ ਦਾ ਸਮਾਂ ਗੁਜਾਰਿਆ , ਉਹ ਰੇਲਗੱਡੀ ਦੀ ਯਾਤਰਾ ਕਰ ਵੀਅਤਨਾਮ ਪਹੁੰਚੇ ਹਨ ਜਿੱਥੇ ਉਹ  27-28 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲਣਗੇ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.