ਸਿੱਖਾਂ ਦੀ ਮੰਗ ’ਤੇ ਸ੍ਰੀ ਅਕਾਲ ਤਖਤ ਤੋਂ ਹਿੰਦੀ ਵਿਚ ਜਾਰੀ ਕੀਤਾ ਗਿਆ ਸੰਦੇਸ਼

ਸਿੱਖਾਂ ਦੀ ਮੰਗ ’ਤੇ ਸ੍ਰੀ ਅਕਾਲ ਤਖਤ ਤੋਂ ਹਿੰਦੀ ਵਿਚ ਜਾਰੀ ਕੀਤਾ ਗਿਆ ਸੰਦੇਸ਼

ਅੰਮ੍ਰਿਤਸਰ (NRI MEDIA) : ਸ੍ਰੀ ਅਕਾਲ ਤਖਤ ਦੇ ਸਕੱਤਰੇਤ ਤੋਂ ਹਿੰਦੀ ਵਿਚ ਜਾਰੀ ਕੀਤਾ ਗਿਆ ਸੰਦੇਸ਼ ਅੱਜ ਪੰਥਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸੰਦੇਸ਼ ’ਤੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬੀ ਵਿਚ ਦਸਤਖਤ ਕੀਤੇ ਗਏ ਹਨ ਪਰ ਬਾਕੀ ਸਾਰਾ ਵੇਰਵਾ ਹਿੰਦੀ ਵਿੱਚ ਹੈ। ਸੰਦੇਸ਼ ਵਿੱਚ ਉਨ੍ਹਾਂ ਆਖਿਆ ਕਿ ਕਰੋਨਾਵਾਇਰਸ ਨਾਲ ਸਮੁੱਚੀ ਮਾਨਵਤਾ ਪ੍ਰਭਾਵਿਤ ਹੋਈ ਹੈ। ਅਜਿਹੇ ਸਮੇਂ ਸਮੁੱਚੀ ਸਿੱਖ ਕੌਮ ਸਰਬੱਤ ਦੇ ਭਲੇ ਦੀ ਕਾਮਨਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਔਖੀ ਘੜੀ ਵਿੱਚ ਹਰ ਸਿੱਖ ਲੋੜਵੰਦਾਂ ਦੀ ਮਦਦ ਲਈ ਅੱਗੇ ਆਵੇ।

ਗੁਰਦੁਆਰਾ ਕਮੇਟੀਆਂ ਗੁਰੂ ਦੀ ਗੋਲਕ ਨੂੰ ਲੋੜਵੰਦਾਂ ਦੀ ਮਦਦ ਲਈ ਵਰਤਣ, ਲੰਗਰ ਲਾਏ ਜਾਣ ਅਤੇ ਦਵਾਈਆਂ ਵੰਡੀਆਂ ਜਾਣ। ਵਿਦੇਸ਼ ਪੜ੍ਹਣ ਗਏ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇ। ਸਕੱਤਰੇਤ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿਚ ਰਹਿੰਦੇ ਸਿੱਖਾਂ ਦੀ ਮੰਗ ’ਤੇ ਹਿੰਦੀ ਵਿੱਚ ਇਸ ਸੰਦੇਸ਼ ਦਾ ਅਨੁਵਾਦ ਕਰਵਾਇਆ ਗਿਆ ਹੈ। ਪੰਜਾਬ ਤੋਂ ਬਾਹਰਲੇ ਸੂਬੇ ਦੇ ਲੋਕਾਂ ਨੇ ਮੰਗ ਕੀਤੀ ਸੀ ਕਿ ਉਥੋਂ ਦੇ ਪ੍ਰਸ਼ਾਸਨ ਤੇ ਹੋਰਨਾਂ ਨੂੰ ਇਸ ਸਬੰਧੀ ਜਾਣੂ ਕਰਾਉਣ ਲਈ ਇਸ ਦਾ ਅਨੁਵਾਦ ਹਿੰਦੀ ਵਿਚ ਭੇਜਿਆ ਜਾਵੇ।

ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ ਸਿੱਖਾਂ ਵੱਲੋਂ ਇਸ ਔਖੇ ਸਮੇਂ ਪੀੜਤਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਭਾਵੇਂ ਪੰਜਾਬੀ ਭਾਸ਼ਾ ਦਾ ਗਿਆਨ ਹੈ ਪਰ ਉਨ੍ਹਾਂ ਨਾਲ ਰਹਿੰਦੇ ਹੋਰ ਲੋਕ ਇਸ ਤੋਂ ਅਣਜਾਣ ਹਨ। ਇਸੇ ਲਈ ਸੰਦੇਸ਼ ਦਾ ਅਨੁਵਾਦ ਕਰਾਉਣ ਦੀ ਮੰਗ ਕੀਤੀ ਗਈ ਸੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.