ਸਿੱਖ ਟੈਕਸੀ ਡਰਾਈਵਰ ਨੂੰ ਪੁੱਛਿਆ ਕੀ ਤੂੰ ਤਾਲਿਬਾਨੀ ਹੈ ? ਫਿਰ ਕੀਤੀ ਮਾਰਕੁੱਟ
ਦੁਨੀਆ ਦੇ ਇਕਲੌਤੇ ਆਗੂ ਮੋਦੀ ਨੂੰ ਵ੍ਹਾਈਟ ਹਾਊਸ ਨੇ ਕੀਤਾ ਟਵੀਟਰ 'ਤੇ ਫੋਲੋ
ਵਾਸ਼ਿੰਗਟਨ (Nri Media) : ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ। ਭਾਰਤ ਨੇ ਇਸ ਵਾਇਰਸ ਖ਼ਿਲਾਫ਼ ਲੜਾਈ ਵਿੱਚ ਐਂਟੀ-ਮਲੇਰੀਆ ਡਰੱਗ 'ਹਾਈਡ੍ਰੋਕਸੀਕਲੋਰੋਕੁਈਨ' ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾ ਸਿਰਫ ਭਾਰਤ ਦੀ ਪ੍ਰਸ਼ੰਸਾ ਕੀਤੀ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮਹਾਨ ਆਗੂ ਵੀ ਕਿਹਾ। ਅਮਰੀਕਾ ਲਈ ਪ੍ਰਧਾਨ ਮੰਤਰੀ ਮੋਦੀ ਕਿੰਨੇ ਮਹੱਤਵਪੂਰਣ ਹਨ, ਇਸ ਗੱਲ ਦਾ ਪਤਾ ਵ੍ਹਾਈਟ ਹਾਊਸ ਦੇ ਟਵਿੱਟਰ ਹੈਂਡਲ ਦੀ ਫੋਲੋ ਸੂਚੀ ਤੋਂ ਲਗਦਾ ਹੈ।
ਵ੍ਹਾਈਟ ਹਾਊਸ ਕੁੱਲ 19 ਟਵੀਟਰ ਹੈਂਡਲ ਨੂੰ ਫੋਲੋ ਕਰਦਾ ਹੈ, ਜਿਨ੍ਹਾਂ ਵਿੱਚੋਂ 4 ਭਾਰਤ ਦੇ ਹਨ ਅਤੇ ਬਾਕੀ ਸੰਯੁਕਤ ਰਾਜ ਤੋਂ ਹਨ। ਇਨ੍ਹਾਂ ਚਾਰਾਂ ਵਿੱਚ ਪੀਐਮ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਐਮਓ ਆਫ਼ਿਸ ਹੈਂਡਲ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਸ਼ਾਮਲ ਹਨ। ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਇਕਲੌਤੇ ਆਗੂ ਹਨ ਜਿੰਨਾ ਨੂੰ ਵ੍ਹਾਈਟ ਹਾਊਸ ਵੱਲੋਂ ਫੋਲੋ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਟਰੰਪ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਸ ਲੜਾਈ ਵਿੱਚ ਨਾ ਸਿਰਫ ਭਾਰਤ ਬਲਕਿ ਸਮੁੱਚੀ ਮਨੁੱਖਤਾਂ ਦੀ ਮਦਦ ਕਰਨ ਵਿੱਚ ਮਜ਼ਬੂਤ ਅਗੁਵਾਈ ਪ੍ਰਦਾਨ ਕਰਨ ਲਈ ਤੁਹਾਡਾ ਧੰਨਵਾਦ।
ਟਰੰਪ ਦੇ ਜਵਾਬ ਵਿੱਚ ਪੀਐਮ ਮੋਦੀ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਸ ਤਰ੍ਹਾਂ ਦਾ ਸਮਾਂ ਹੀ ਦੋਸਤਾਂ ਨੂੰ ਹੋਰ ਨੇੜੇ ਲਿਆਉਂਦਾ ਹੈ।ਦੱਸ ਦਈਏ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ, ਇਜ਼ਰਾਈਲ ਦੇ ਰਾਸ਼ਟਰਪਤੀ ਬੈਂਜਾਮਿਨ ਨੇਤਨਯਾਹੂ ਸਣੇ ਕਈ ਵਿਸ਼ਵ ਆਗੂਆਂ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਭਾਰਤ ਦੇ ਸਮਰਥਨ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ।
Add Comment