• Wednesday, October 16

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 01-03-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 01-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 01-03-2019 ) 


1.. ਅੱਜ ਹੋਵੇਗੀ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ - ਭਾਰਤ ਦੀ ਕੂਟਨੀਤੀ ਨੇ 48 ਘੰਟੇ ਵਿਚ ਦਿਖਾਇਆ ਜਲਵਾ 


ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਲਈ ਅੱਜ ਬਹੁਤ ਹੀ ਅਹਿਮ ਦਿਨ ਹੈ , ਪਾਕਿਸਤਾਨ ਆਰਮੀ ਵੱਲੋਂ ਬੰਦੀ ਬਣਾਏ ਗਏ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਭਾਰਤ ਵਾਪਸੀ ਹੋਵੇਗੀ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਦਬਾਅ ਅਤੇ ਭਾਰਤ ਦੇ ਸਖਤ ਰੁਖ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਇਹ ਫ਼ੈਸਲਾ ਲਿਆ ਸੀ, ਅਮਰੀਕਾ ਨੇ ਵੀ ਪਾਕਿਸਤਾਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ , ਵਿੰਗ ਕਮਾਂਡਰ ਅਭਿਨੰਦਨ ਨੂੰ ਪਹਿਲਾਂ 10 ਵਜੇ ਅਟਾਰੀ ਬਾਰਡਰ ਤੇ ਲਿਆਂਦਾ ਜਾਣਾ ਸੀ ਪਰ ਹੁਣ ਉਨ੍ਹਾਂ ਨੂੰ ਪਾਕਿਸਤਾਨੀ ਸਮੇਂ ਅਨੁਸਾਰ ਸ਼ਾਮ ਤਿੰਨ ਤੋਂ ਚਾਰ ਵਜੇ ਵਿੱਚ ਛੱਡਿਆ ਜਾਵੇਗਾ |


2.. ਅਮਰੀਕਾ ਉੱਤੇ ਵੱਡਾ ਹਮਲਾ ਕਰ ਸਕਦਾ ਹੈ ਓਸਾਮਾ ਬਿਨ ਲਾਦੇਨ ਦਾ ਪੁੱਤਰ - ਅਮਰੀਕਾ ਨੇ ਘੋਸ਼ਿਤ ਕੀਤਾ ਇਨਾਮ 


ਅਲਕਾਇਦਾ ਦੇ ਮੁਖੀ ਰਹੇ ਉਸਾਮਾ ਬਿਨ ਲਾਦੇਨ ਦਾ ਲੜਕਾ ਹਮਜ਼ਾ ਬਿਨ ਲਾਦੇਨ ਇਨੀਂ ਦਿਨੀਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ਦੇ ਖਿਲਾਫ ਸਾਜਿਸ਼ ਰੱਚ ਰਿਹਾ ਹੈ  , ਇਸ ਤੋਂ ਬਾਅਦ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਅਤੇ ਹਮਜਾ ਲਾਦੇਨ ਉੱਤੇ ਦਸ ਲੱਖ ਡਾਲਰ ਦਾ ਇਨਾਮ ਘੋਸ਼ਿਤ ਕਰ ਦਿੱਤਾ ਹੈ , ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਲ ਕਾਇਦਾ ਦਾ ਵਰਤਮਾਨ ਮੁਖੀ ਹਮਜਾ ਲਾਦੇਨ ਇਸ ਸਮੇਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਬਾਰਡਰ ਤੇ ਹੈ ਜੋ ਇਰਾਨ ਭੱਜਣ ਦੀ ਫਿਰਾਕ ਵਿੱਚ ਹੈ |


3.. ਐਸਐਨਸੀ-ਲਵਲੀਨ ਕੇਸ ਵਿਚ ਫਸੀ ਸਾਬਕਾ ਮੰਤਰੀ ਰੈਬੋਲਡ ਦੇ ਹੱਕ ਵਿਚ ਆਈ ਕੈਨੇਡਾ ਦੀ ਵਿਦੇਸ਼ ਮੰਤਰੀ - ਕਿਹਾ ਉਸਨੇ ਸੱਚ ਬੋਲਿਆ 


ਕੈਨੇਡਾ ਦੀ ਟਰੂਡੋ ਸਰਕਾਰ ਇਨੀਂ ਦਿਨੀਂ ਐੱਸ ਐੱਨ ਸੀ ਲਵਲੀਨ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਸਾਬਕਾ ਮੰਤਰੀ ਰੈਬੋਲਡ ਨੇ ਅਸਤੀਫਾ ਦੇ ਦਿੱਤਾ ਸੀ , ਇਸ ਤੋਂ ਬਾਅਦ ਰੈਬੋਲਡ ਨੇ ਹੁਣ ਓਟਾਵਾ ਵਿੱਚ ਕਾਮਨ ਜਸਟਿਸ ਕਮੇਟੀ ਦੇ ਸਾਹਮਣੇ ਆਪਣੀ ਗਵਾਹੀ ਦਿੱਤੀ ਹੈ , ਇਸ ਗਾਵਹਿ ਤੋਂ ਬਾਅਦ ਕੈਨੇਡਾ ਦੀ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਕ੍ਰਿਸਟਾ ਫ੍ਰੀਲੈਂਡ ਦਾ ਮੰਨਣਾ ਹੈ ਕੀ ਸਾਬਕਾ ਮੰਤਰੀ ਰੈਬੋਲਡ ਨੇ ਇਸ ਮਾਮਲੇ ਵਿੱਚ ਸੱਚ ਬੋਲਿਆ ਹੈ ਅਤੇ ਊਨਾ ਨਾਲ ਜਲਦ ਹੀ ਨਿਆਂ ਹੋਵੇਗਾ |


4.. ਸਿੱਧੂ ਨੇ ਫਿਰ ਦਿੱਤਾ ਪਾਕਿਸਤਾਨ ਦੇ ਹੱਕ ਵਿਚ ਬਿਆਨ - ਕਾਂਗਰਸ ਨੇ ਸਿੱਧੂ ਦੇ ਬਿਆਨ ਤੋਂ ਕੀਤਾ ਕਿਨਾਰਾ


ਭਾਰਤ ਪਾਕਿਸਤਾਨ ਦੇ ਵਿਚ ਵੱਧ ਰਹੇ ਤਣਾਅ ਦੇ ਵਿਚਕਾਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੇ ਯਾਰ ਇਮਰਾਨ ਖਾਨ ਦੇ ਹੱਕ ਵਿੱਚ ਇੱਕ ਟਵੀਟ ਕੀਤਾ ਹੈ , ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤੀ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾ ਕਰਨ ਦੀ ਘੋਸ਼ਣਾ ਤੋਂ ਬਾਅਦ ਸਿੱਧੂ ਨੇ ਜੰਮ ਕੇ ਇਮਰਾਨ ਖਾਨ ਦੀ ਤਾਰੀਫ ਕੀਤੀ ਹੈ ਹਾਲਾਂਕਿ ਸਿੱਧੂ ਵੱਲੋਂ ਪਾਕਿਸਤਾਨ ਵਿੱਚ ਚਲਾਏ ਜਾ ਰਹੇ ਅੱਤਵਾਦੀ ਸੰਗਠਨਾਂ ਤੇ ਕੁਝ ਨਾ ਬੋਲਣ ਤੇ ਉਹ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆ ਗਏ ਹਨ ਦੂਜੇ ਪਾਸੇ ਕਾਂਗਰਸ ਨੇ ਸਿੱਧੂ ਦੇ ਬਿਆਨ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਉਨ੍ਹਾਂ ਦਾ ਨਿੱਜੀ ਬਿਆਨ ਹੈ |


5.. ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਕਬੂਲਨਾਮਾ - ਪਾਕਿਸਤਾਨ ਵਿਚ ਹੀ ਹੈ ਬਦਨਾਮ ਅੱਤਵਾਦੀ ਸੰਗਠਨ ਦਾ ਚੀਫ ਮਸੂਦ ਅਜ਼ਹਰ


ਜੈਸ਼ ਏ ਮੁਹੰਮਦ ਦੇ ਚੀਫ ਮਸੂਦ ਅਜ਼ਹਰ ਨੂੰ ਪਨਾਹ ਦੇਣ ਦਾ ਆਰੋਪ ਝੱਲ ਰਹੇ ਪਾਕਿਸਤਾਨ ਨੇ ਹੁਣ ਸਾਰਵਜਨਕ ਤੌਰ ਤੇ ਸਵੀਕਾਰ ਕਰ ਲਿਆ ਹੈ ਕਿ ਮਸੂਦ ਅਜ਼ਹਰ ਇਸ ਸਮੇਂ ਪਾਕਿਸਤਾਨ ਵਿੱਚ ਹੈ , ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ ਇਸ ਸਮੇਂ ਪਾਕਿਸਤਾਨ ਵਿੱਚ ਹੈ ,ਪਾਕ ਵਿਦੇਸ਼ ਮੰਤਰੀ ਨੇ ਮਸੂਦ ਦਾ ਪੱਖ ਲੈਂਦੇ ਹੋਏ ਕਿਹਾ ਕਿ ਉਹ ਬੇਹੱਦ ਬੀਮਾਰ ਹੈ ਅਤੇ ਬੀਮਾਰੀ ਨਾਲ ਤੜਪ ਰਿਹਾ ਹੈ ਉਹ ਇਸ ਹਾਲਤ ਵਿੱਚ ਕਿਵੇਂ ਕਿਸੇ ਤੇ ਹਮਲਾ ਕਰ ਸਕਦਾ ਹੈ , ਕੁਰੈਸ਼ੀ ਨੇ ਵੀ ਕਿਹਾ ਕਿ ਉਹ ਏਨਾ ਬਿਮਾਰ ਹੈ ਕਿ ਇਸ ਸਮੇਂ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦਾ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.