• Sunday, September 15

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 02-03-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 02-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 02-03-2019 ) 


1..ਵੇਨਜੂਏਲਾ ਤੇ ਸੰਯੁਕਤ ਰਾਸ਼ਟਰ ਵਿਚ ਡਿੱਗਿਆ ਅਮਰੀਕਾ ਦਾ ਪ੍ਰਸਤਾਵ - ਚੀਨ ਅਤੇ ਰੂਸ ਨੇ ਲਾਇਆ ਵੀਟੋ 


ਵੈਨਜ਼ੁਏਲਾ ਵਿਚ ਤਖਤਾਪਲਟ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਵੈਨਜ਼ੁਏਲਾ ਦੇ ਸੰਕਟ ਨਾਲ ਨਿਪਟਣ ਲਈ ਅਮਰੀਕਾ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿੱਚ ਇੱਕ ਪ੍ਰਸਤਾਵ ਲਿਆਂਦਾ ਸੀ ਜਿਸ ਉੱਤੇ ਰੂਸ ਅਤੇ ਚੀਨ ਨੇ ਵੀਟੋ ਲਗਾ ਦਿੱਤਾ ਹੈ ,  ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿੱਚ ਪ੍ਰਸਤਾਵ ਲਿਆਂਦਾ ਸੀ ਕਿ ਵੈਨਜ਼ੁਏਲਾ ਵਿੱਚ ਨਵੇਂ ਸਿਰੇ ਤੋਂ ਰਾਸ਼ਟਰਪਤੀ ਚੁਣਨ ਲਈ ਵੋਟਾਂ ਪੈਣੀਆਂ ਚਾਹੀਦੀਆਂ ਹਨ ਜਿਸ ਉੱਤੇ ਚੀਨ ਅਤੇ ਰੂਸ ਨੇ ਰੋਕ ਲਗਾ ਦਿੱਤੀ ਹੈ , ਇਸੇ ਤਰ੍ਹਾਂ ਹੀ ਰੂਸ ਦੇ ਪ੍ਰਸਤਾਵ ਨੂੰ ਵੀ ਸਮਰਥਨ ਨਹੀਂ ਮਿਲ ਸਕਿਆ ਅਮਰੀਕਾ ਦੇ ਵਿਰੋਧ ਦੇ ਚੱਲਦੇ ਰੂਸ ਵੱਲੋਂ ਵੀ ਪੇਸ਼ ਕੀਤਾ ਗਿਆ ਪ੍ਰਸਤਾਵ ਫੇਲ ਹੋ ਗਿਆ |


2..ਕੈਨੇਡਾ ਵਲੋਂ ਹੁਵਾਈ ਦੀ ਸੀ.ਐੱਫ.ਓ. ਨੂੰ ਅਮਰੀਕਾ ਸਪੁਰਦ ਕਰਨ ਦੀ ਕਾਰਵਾਈ ਤੇਜ਼ - 6 ਮਾਰਚ ਤੋਂ ਸੁਣਵਾਈ ਸ਼ੁਰੂ 


ਪਿਛਲੇ ਸਾਲ ਕੈਨੇਡਾ ਨੇ ਵੈਨਕੂਵਰ  ਏਅਰਪੋਰਟ ਤੋਂ ਹੁਵਾਈ ਦੀ ਸੀ.ਐੱਫ.ਓ. ਮੇਂਗ ਵਾਨਜੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ , ਹੁਣ ਮੇਂਗ ਵਾਨਜੂ ਨੂੰ ਅਮਰੀਕਾ ਨੂੰ ਸਪੁਰਦ ਕਰਨ ਦੀ ਕਾਰਵਾਈ ਕੈਨੇਡਾ ਵੱਲੋਂ ਸ਼ੁਰੂ ਕਰ ਦਿੱਤੀ ਜਾਵੇਗੀ , ਇਸ ਮਾਮਲੇ ਤੇ ਅਮਰੀਕਾ ਨੂੰ ਸਪੁਰਦ ਕਰਨ ਲਈ ਮਨਜ਼ੂਰੀ ਮਿਲ ਚੁੱਕੀ ਹੈ , ਕੈਨੇਡਾ ਦੀ ਅਦਾਲਤ ਛੇ ਮਾਰਚ ਤੋਂ ਇਸ ਮਾਮਲੇ ਤੇ ਸੁਣਵਾਈ ਕਰੇਗੀ ,ਇਸ ਤੋਂ ਪਹਿਲਾਂ 1 ਦਸੰਬਰ 2018 ਨੂੰ ਮੇਂਗ ਵਾਨਜੂ ਦੀ ਗ੍ਰਿਫਤਾਰੀ ਹੋਈ ਸੀ ਪਰ ਹੁਣ ਉਹ ਜ਼ਮਾਨਤ ਤੇ ਹੈ , ਪਿਛਲੇ ਦਿਨੀਂ ਅਮਰੀਕਾ ਨੇ ਉਨ੍ਹਾਂ ਦੀ ਸਪੁਰਦਗੀ ਦੀ ਮੰਗ ਕੀਤੀ ਸੀ |


3..ਭਾਰਤ ਪਾਕ ਤਣਾਅ ਵਿਚਕਾਰ ਪੰਜਾਬ ਦੇ ਸਿਹਤ ਮੰਤਰੀ ਦਾ ਬਿਆਨ - ਅਸੀਂ ਹਰ ਹਾਲਾਤ ਦੇ ਲਈ ਹਾਂ ਤਿਆਰ


ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਵਰਗੇ ਹਾਲਾਤ ਬਣੇ ਹੋਏ ਹਨ , ਜਿਸ ਉੱਤੇ ਪੰਜਾਬ ਦੇ ਸਿਹਤ ਮੰਤਰੀ ਨੇ ਇਕ ਵੱਡਾ ਬਿਆਨ ਦਿੱਤਾ ਹੈ , ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਪਾਕ ਤਣਾਅ ਦੇ ਵਿੱਚ ਜੋ ਹਾਲਾਤ ਬਣੇ ਹੋਏ ਹਨ ਉਨ੍ਹਾਂ ਨਾਲ ਨਿੱਬੜਨ ਲਈ ਪੰਜਾਬ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ , ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਨੂੰ ਅਲਰਟ ਕੀਤਾ ਗਿਆ ਹੈ , ਬ੍ਰਹਮ ਮਹਿੰਦਰਾ ਨੇ ਸਾਫ਼ ਕੀਤਾ ਕਿ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਨੂੰ ਵੀ ਤਿਆਰ ਰਹਿਣ ਨੂੰ ਕਿਹਾ ਗਿਆ ਹੈ , ਜ਼ਰੂਰਤ ਪੈਣ ਤੇ ਨਿੱਜੀ ਹਸਪਤਾਲਾਂ ਦੀ ਵੀ ਮਦਦ ਲਈ ਜਾਵੇਗੀ |


4..ਯੁਗਾਂਡਾ ਵਿੱਚ ਸੋਸ਼ਲ ਮੀਡੀਆ ਚਲਾਉਣ ਉੱਤੇ ਲੱਗਾ ਟੈਕਸ - ਵਿਰੋਧ ਵਿੱਚ 25 ਲੱਖ ਲੋਕ ਨੇ ਇੰਟਰਨੇਟ ਚਲਾਉਣਾ ਕੀਤਾ ਬੰਦ


ਅਫਰੀਕੀ ਦੇਸ਼ ਯੁਗਾਂਡਾ ਵਿੱਚ ਇੰਟਰਨੈੱਟ ਨੂੰ ਲੈ ਕੇ ਦੇਸ਼ ਭਰ ਦੇ ਲੋਕ ਸੜਕਾਂ ਉੱਤੇ ਆ ਗਏ ਹਨ , ਇਸ ਪਿੱਛੇ ਕਾਰਣ ਹੈ ਕਿ ਉੱਥੋਂ ਦੀ ਸਰਕਾਰ ਨੇ ਸੋਸ਼ਲ ਮੀਡੀਆ ਦੇ ਇਸਤੇਮਾਲ ਉੱਤੇ ਟੈਕਸ ਲਗਾ ਦਿੱਤਾ ਹੈ ,ਇਸ ਵਿੱਚ ਕਰੀਬ 60 ਵੈੱਬਸਾਈਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ , ਟੈਕਸ ਅਨੁਸਾਰ ਫੇਸਬੁੱਕ , ਵਟਸਐਪ ਅਤੇ ਟਵਿੱਟਰ ਵਰਗੀਆਂ ਵੈੱਬਸਾਈਟਾਂ ਨੂੰ ਵਰਤਣ ਤੇ ਦੋ ਸੌ ਯੁਗਾਂਡਾ ਸੀਲਿੰਗ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਣੇ ਪੈਣਗੇ , ਜਿਸ ਤੋਂ ਬਾਅਦ ਟੈਕਸ ਦੇ ਵਿਰੋਧ ਵਿੱਚ 25 ਲੱਖ ਲੋਕਾਂ ਨੇ ਇੰਟਰਨੈੱਟ ਵਰਤਣਾ ਬੰਦ ਕਰ ਦਿੱਤਾ ਹੈ |


5.. ਸਰਹੱਦ ਤੇ ਪਕਿਸਤਾਨ ਵਲੋਂ ਗੋਲੀਬਾਰੀ ਕੀਤੀ ਗਈ ਤੇਜ਼ - ਨੌਸ਼ੇਰਾ ਵਿਚ ਗੋਲੇ ਵੱਜਣ ਤੋਂ ਬਾਅਦ ਤਿੰਨ ਲੋਕ ਦੀ ਮੌਤ 


ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇਸ ਸਮੇਂ ਜ਼ਬਰਦਸਤ ਤਣਾਅ ਹੈ ਨਾਂ ਦੀ ਚੱਲਦੀ ਪਾਕਿਸਤਾਨ ਵੱਲੋਂ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ ਭਾਰਤ ਦੇ ਪੁੰਛ ਜਿਲ੍ਹੇ ਵਿੱਚ ਪਾਕਿਸਤਾਨ ਦੇ ਫੌਜੀਆਂ ਵੱਲੋਂ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਹੈ ਜਦਕਿ ਚਾਰ ਨੂੰ ਕੁਝ ਜ਼ਖਮੀ ਹੋਏ ਹਨ ਉਥੇ ਨੂੰ ਸ਼ਹਿਰਾਂ ਦੀ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਵੱਡੇ ਮੋਰਟਾਰ ਦਾਗੇ ਜਾ ਰਹੇ ਹਨ ਜਿਸ ਤੋਂ ਬਾਅਦ ਭਾਰਤੀ ਸੈਨਾ ਵੀ ਇਸ ਦਾ ਮਜ਼ਬੂਤੀ ਨਾਲ ਜਵਾਬ ਦੇ ਰਹੀ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.