Breaking News :

ਭਾਰਤ ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਮੁੜ ਹੋਈ ਚਾਲੂ

2 ਮਾਰਚ, ਸਿਮਰਨ ਕੌਰ- (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) : ਭਾਰਤ ਪਾਕਿਸਤਾਨ ਵਿਚਾਲੇ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਲੈਕੇ ਇੱਕ ਖੁਸ਼ ਖਬਰਿ ਸਹਿਮੇ ਆਈ ਹੈ | ਦੱਸ ਦਈਏ ਕਿ ਭਰਤੀ ਰੇਲਵੇ ਨੇ ਟ੍ਰੇਨ ਨੂੰ ਮੁੜ ਤੋਂ ਚਾਲੂ ਕਰਨ ਦਾ ਐਲਾਨ ਕਰ ਦਿੱਤਾ ਹੈ | ਰੇਲਵੇ ਅਨੁਸਾਰ ਇਹ ਟ੍ਰੇਨ 3 ਮਾਰਚ ਨੂੰ ਪਾਕਿਸਤਾਨ ਵੱਲ ਨੂੰ ਨਿਕਲੇਗੀ | ਦਰਹਸਾਲ ਭਾਰਤ ਪਾਕਿਸਤਾਨ ਵਿਚਾਲੇ ਤਾਨਾਹ ਦੇ ਚਲਦੇ ਇਸ ਟ੍ਰੇਨ 'ਤੇ ਰੋਕ ਲੱਗਾ ਦਿੱਤੀ ਗਈ ਸੀ ਪਰ ਹੁਣ ਸ਼ਾਂਤੀ ਦੀ ਲਹਿਰ ਬਣਾਉਣ ਵਜੋਂ ਭਾਰਤੀ ਰੇਲ ਮੰਤਰੀ ਨੇ ਇਸ ਟ੍ਰੇਨ ਨੂੰ ਮੁੜ ਤੋਂ ਹਰੀ ਝੰਡੀ ਦੇ ਦਿੱਤੀ ਹੈ |


ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਸਿਤਾਨ ਦਵਾਰਾ ਰਿਹਾ ਕਰਨ ਮਗਰੋਂ ਦਿੱਲੀ ਤੋਂ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਦੁਬਾਰਾ ਚਾਲੂ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ ਹੈ | ਭਾਰਤ ਤੋਂ ਸਮਝੌਤਾ ਐਕਸਪ੍ਰੈਸ ਐਤਵਾਰ ਤੇ ਬੁੱਧਵਾਰ ਵਾਲੇ ਦਿਨ ਚੱਲਦੀ ਹੈ ਅਤੇ ਪਾਕਿਸਤਾਨ ਤੋਂ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਚੱਲਦੀ ਹੈ। ਦੋਵੇਂ ਦੇਸ਼ਾਂ ਨੇ ਇਹ ਦੋਸਤੀ ਰੇਲ ਸੇਵਾ ਮੁਅੱਤਲ ਕਰਨ ਮਗਰੋਂ ਮੁੜ ਬਹਾਲ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦੋਵਾਂ ਗੁਆਂਢੀਆਂ ਦਰਮਿਆਨ ਬੱਸ ਸੇਵਾ ਵੀ ਚੱਲਦੀ ਹੈ, ਜੋ ਤਣਾਅ ਦੌਰਾਨ ਵੀ ਜਾਰੀ ਰਹੀ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.