• Wednesday, September 18

ਵੋਟ ਬਣਾਉਣ ਤੋਂ ਵਾਂਝੇ ਰਹੇ ਯੋਗ ਵਿਅਕਤੀਆਂ ਨੇ ਵਿਸ਼ੇਸ਼ ਕੈਂਪਾਂ ਦੌਰਾਨ ਵੋਟ ਬਣਾਉਣ ਲਈ ਭਰੇ ਫਾਰਮ

ਵੋਟ ਬਣਾਉਣ ਤੋਂ ਵਾਂਝੇ ਰਹੇ ਯੋਗ ਵਿਅਕਤੀਆਂ ਨੇ ਵਿਸ਼ੇਸ਼ ਕੈਂਪਾਂ ਦੌਰਾਨ ਵੋਟ ਬਣਾਉਣ ਲਈ ਭਰੇ ਫਾਰਮ

2 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) :

ਮੀਡਿਆ ਡੈਸਕ, ਕਪੂਰਥਲਾ, ਇੰਦਰਜੀਤ ਸਿੰਘ ਚਾਹਲ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 'ਵੋਟਰ ਵੈਰੀਫਿਕੇਸ਼ਨ ਐਂਡ ਇਨਫਾਰਮੇਸ਼ਨ ਪ੍ਰੋਗਰਾਮ' (ਵੀ. ਵੀ. ਆਈ. ਪੀ) ਅਧੀਨ ਜਿਹੜੇ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਸਨ, ਉਨਾਂ ਨੂੰ ਇਕ ਵਾਰ ਫਿਰ ਮੌਕਾ ਦਿੰਦਿਆਂ ਅੱਜ ਜ਼ਿਲਾ ਕਪੂਰਥਲਾ ਦੇ ਸਮੂਹ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ, ਜਿਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਵੋਟ ਬਣਾਉਣ ਲਈ ਫਾਰਮ ਭਰੇ ਗਏ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਕਪੂਰਥਲਾ ਇੰਜੀ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਤਹਿਤ ਅੱਜ ਸਮੂਹ ਪੋਲਿੰਗ ਸਟੇਸ਼ਨਾਂ 'ਤੇ ਬੀ. ਐਲ. ਓਜ਼ ਨੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਜਨਤਾ/ਸਬੰਧਤ ਵੋਟਰਾਂ ਕੋਲੋਂ ਦਾਅਵੇ/ਇਤਰਾਜ਼ ਪ੍ਰਾਪਤ ਕੀਤੇ।

ਉਨਾਂ ਦੱਸਿਆ ਕਿ ਭਲਕੇ 3 ਮਾਰਚ, ਦਿਨ ਐਤਵਾਰ ਨੂੰ ਵੀ ਸਮੂਹ ਪੋਲਿੰਗ ਸਟੇਸ਼ਨਾਂ 'ਤੇ ਬੀ. ਐਲ. ਓਜ਼ ਵੋਟਰਾਂ ਕੋਲੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨਗੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਵਿਅਕਤੀ ਮਿਤੀ 01-01-2019 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਗਏ ਹਨ ਅਤੇ ਉਨਾਂ ਦੀ ਅਜੇ ਤੱਕ ਵੋਟ ਨਹੀਂ ਬਣੀ, ਜਾਂ ਵੋਟ ਕਟਵਾਉਣੀ ਜਾਂ ਦਰੁਸਤ ਕਰਵਾਉਣੀ ਹੈ, ਉਹ ਭਲਕੇ ਆਪਣੇ ਇਲਾਕੇ ਦੇ ਬੀ. ਐਲ. ਓ ਕੋਲ ਸਬੰਧਤ ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾਅਵੇ ਤੇ ਇਤਰਾਜ ਜਮਾਂ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰ: 6, ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟ ਦੀ ਦਰੁਸਤੀ ਲਈ ਫਾਰਮ ਨੰ: 8 ਅਤੇ ਬੂਥ ਨੂੰ ਰਿਹਾਇਸ਼ ਦੀ ਤਬਦੀਲੀ ਕਰਵਾਉਣ ਲਈ ਫਾਰਮ ਨੂੰ 8ੳ ਭਰਿਆ ਜਾ ਸਕਦਾ ਹੈ।

ਉਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2019 ਦੇ ਐਲਾਨ ਤੋਂ ਪਹਿਲਾਂ ਵੋਟਾਂ ਬਣਾਉਣ ਤੋਂ ਵਾਂਝੇ ਨਾਗਰਿਕਾਂ ਨੂੰ ਦਿੱਤੇ ਗਏ ਇਸ ਮੌਕੇ ਦਾ, ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵੋਟ ਬਣਾਉਣ ਤੋਂ ਵਾਂਝੇ ਲੋਕਾਂ ਲਈ ਇਹ ਇਕ ਸੁਨਿਹਰੀ ਮੌਕਾ ਹੈ ਅਤੇ ਉਹ ਆਪਣੇ ਨੇੜਲੇ ਬੂਥ 'ਤੇ ਜਾ ਕੇ ਇਸ ਮੌਕੇ ਦਾ ਲਾਭ ਉਠਾਉਣ ਤੇ ਆਪਣਾ ਫ਼ਾਰਮ ਭਰਨ | ਜ਼ਿਲਾ ਚੋਣ ਅਫ਼ਸਰ ਨੇ ਆਮ ਜਨਤਾ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਸ਼ਨਾਖਤ ਕਾਰਡ ਇਕ ਸ਼ਨਾਖਤ ਦਾ ਸਬੂਤ ਹੈ ਅਤੇ ਇਹ ਵੋਟ ਪਾਉਣ ਲਈ ਪੱਕਾ ਦਸਤਾਵੇਜ਼ ਨਹੀਂ ਹੈ, ਜੇਕਰ ਵੋਟਰ ਸੂਚੀ ਵਿਚ ਨਾਮ ਦਰਜ ਨਹੀਂ ਹੈ। ਇਸ ਲਈ ਜਿਨਾਂ ਵਿਅਕਤੀਆਂ ਪਾਸ ਸ਼ਨਾਖਤੀ ਕਾਰਡ ਹਨ, ਉਹ ਆਪਣੀ ਵੋਟ ਚੈੱਕ ਕਰ ਲੈਣ ਕਿ ਉਨਾਂ ਦੀ ਵੋਟ ਬਣੀ ਹੋਈ ਹੈ ਜਾਂ ਨਹੀਂ। ਜੇਕਰ ਵੋਟ ਨਹੀਂ ਬਣੀ ਤਾਂ ਉਹ ਭਲਕੇ ਆਪਣੇ ਪੋਲਿੰਗ ਸਟੇਸ਼ਨ 'ਤੇ ਬੀ. ਐਲ. ਓਜ਼ ਪਾਸ ਵੋਟ ਬਣਾਉਣ ਲਈ ਫਾਰਮ ਨੂੰ 6 ਜਮਾਂ ਕਰਵਾਉਣ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.