• Wednesday, August 21

Breaking News :

ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਵਫ਼ਦ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਿਆ

2 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) :


ਮੀਡਿਆ ਡੈਸਕ, ਕਪੂਰਥਲਾ, ਇੰਦਰਜੀਤ ਸਿੰਘ ਚਾਹਲ : ਜਰਨਲਿਸਟ ਪ੍ਰੈਸ ਕਲੱਬ ਪੰਜਾਬ ਰਜਿ ਦੇ ਸਮੂਹ ਅਹੁਦੇਦਾਰ ਅਤੇ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਇਕਾਈ ਕਪੂਰਥਲਾ ਯੂਨਿਟ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਸੂਬਾ ਜਨਰਲ ਸਕੱਤਰ ਰਵਿੰਦਰ ਵਰਮਾ ਅਤੇ ਸੂਬਾ ਚੇਅਰਮੈਨ ਐਸ ਐਸ ਸੰਧੂ ਦੀ ਅਗਵਾਈ ਵਿੱਚ ਇਕ ਵਫ਼ਦ ਡਿਪਟੀ ਕਮਿਸ਼ਨਰ ਕਪੂਰਥਲਾ ਡੀ ਪੀ ਐਸ ਖਰਬੰਦਾ ਨੂੰ ਮਿਲਿਆ ਤੇ ਉਹਨਾਂ ਡਿਪਟੀ ਕਮਿਸ਼ਨਰ ਨੂੰ ਬੁਕਾ ਭੇਟ ਕਰਕੇ ਜੀ ਆਇਆਂ ਕਿਹਾ।

ਇਸ ਉਪਰੰਤ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਪੱਤਰਕਾਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਅਤੇ ਸ਼ਹਿਰ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਜਿਸ ਤੇ ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਸ਼ਹਿਰ ਵਾਸੀਆਂ ਅਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਚਨਬੱਧ ਹਨ। ਪੱਤਰਕਾਰਾਂ ਨਾਲ ਸਬੰਧਿਤ ਕਈ ਸਮੱਸਿਆਵਾਂ ਨੂੰ ਡਿਪਟੀ ਕਮਿਸ਼ਨਰ ਨੇ ਮੌਕੇ ਤੇ ਹੀ ਦੂਰ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।

ਇਸ ਮੌਕੇ ਉਹਨਾਂ ਔਜਲਾ ਫਾਟਕ ਬਰਾਸਤਾ ਐਸ ਐਸ ਕੇ ਫੈਕਟਰੀ ਤੋਂ ਕਾਲਾ ਸੰਘਿਆਂ ਰੋਡ ਚੁੰਗੀ ਤੱਕ ਡੇਢ ਕਿਲੋਮੀਟਰ ਲੰਬੀ ਸੜਕ ਬਣਾਉਣ, ਸ਼ਹਿਰ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਉਣ ਅਤੇ ਗਊਸ਼ਾਲਾਵਾਂ ਦੀ ਹਾਲਤ ਬਿਹਤਰ ਕਰਨ, ਬਜ਼ਾਰਾਂ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦਾ ਭਰੋਸਾ ਦਿੱਤਾ। ਇਸ ਉਪਰੰਤ ਸਮੂਹ ਪੱਤਰਕਾਰਾਂ ਭਾਈਚਾਰੇ ਦੀ ਮੀਟਿੰਗ ਪ੍ਰੈਸ ਕਲੱਬ ਕਪੂਰਥਲਾ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਪਾਕਿਸਤਾਨ ਦੀ ਕਸਟੱਡੀ ਵਿਚੋਂ ਰਿਹਾਅ ਹੋ ਕੇ ਆਉਣ ਵਾਲੇ ਦੇਸ਼ ਦੇ ਜਾਂਬਾਜ ਵੀਰ ਸੈਨਿਕ ਵਿੰਗ ਕਮਾਂਡਰ ਅਭਿਨੰਦਨ ਦੀ ਸੁਰੱਖਿਅਤ ਰਿਹਾਈ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਜਿੰਨਾਂ ਦੀ ਰਣਨੀਤਿਕ ਅਤੇ ਕੂਟਨੀਤਿਕ ਪਹੁੰਚ ਸਦਕਾ ਜਾਂਬਾਜ ਸੈਨਿਕ ਦੀ ਰਿਹਾਈ ਸੰਭਵ ਹੋਈ ਹੈ। ਇਸ ਮੌਕੇ ਤੇ ਕਪੂਰਥਲਾ ਯੂਨਿਟ ਦੇ ਪ੍ਰਧਾਨ ਕਿਸ਼ੋਰ ਰਾਜਪੂਤ, ਜਨਰਲ ਸਕੱਤਰ ਡਾ ਧਿਆਨ ਸਿੰਘ ਭਗਤ, ਹਰਪ੍ਰੀਤ ਸਿੰਘ, ਹਰਪ੍ਰੀਤ ਮੱਟੂ, ਗੁਰਦੇਵ ਸਿੰਘ ਭੱਟੀ, ਇੰਦਰਜੀਤ ਸਿੰਘ, ਡਾ ਐਚ ਐਸ ਬਾਵਾ, ਗੁਰਬਚਨ ਬਾਂਕਾ, ਸੁਨੀਲ ਗੋਗਨਾ, ਪਰਮਜੀਤ ਸੰਨੀ, ਜੀਵਨਜੋਤ, ਅਸ਼ੋਕ ਗੋਗਨਾ, ਐਸ ਐਸ ਸ਼ਰਮਾ ਆਦਿ ਹਾਜਰ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.