ਪੁਲਿਸ ਵਲੋਂ ਟੀ-ਪੁਆਇੰਟ ਖਲਵਾੜਾ ਬਾਈਪਾਸ ਤੋਂ ਇਕ ਨੌਜਵਾਨ 12 ਨਸ਼ੀਲੇ ਟੀਕਿਆਂ ਸਮੇਤ ਗਿਰਫ਼ਤਾਰ

2 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) :


ਮੀਡਿਆ ਡੈਸਕ, ਕਪੂਰਥਲਾ, (ਇੰਦਰਜੀਤ ਸਿੰਘ ਚਾਹਲ ) : ਐੱਸਐੱਸਪੀ ਕਪੂਰਥਲਾ ਸਤਿੰਤਰ ਸਿੰਘ ਦੀਆਂ ਹਦਾਇਤਾਂ ਤੇ ਐੱਸਪੀ ਫਗਵਾੜਾ ਮਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਦੇ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਫਗਵਾੜਾ ਵਲੋਂ ਟੀ-ਪੁਆਇੰਟ ਖਲਵਾੜਾ ਬਾਈਪਾਸ ਤੋਂ ਇਕ ਨੌਜਵਾਨ ਨੂੰ 12 ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਰਜੇਸ਼ ਕੁਮਾਰ ਉਰਫ ਪੇਠਾ ਪੁੱਤਰ ਸੁਰਿੰਦਰ ਪਾਲ ਵਾਸੀ ਢੱਕ ਪੰਡੋਰੀ ਵਜੋਂ ਹੋਈ ਹੈ।

ਇਸ ਸਬੰਧੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਏਐੱਸਆਈ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਫਗਵਾੜਾ ਵਲੋਂ ਟੀ-ਪੁਆਇੰਟ ਖਲਵਾੜਾ ਬਾਈਪਾਸ 'ਤੇ ਨਾਕੇ 'ਤੇ ਸਨ ਤੇ ਇਸ ਦੌਰਾਨ ਖਲਵਾੜਾ ਕਾਲੋਨੀ ਵਲੋਂ ਇਕ ਨੌਜਵਾਨ ਬਾਈਪਾਸ ਵੱਲ ਨੂੰ ਆ ਰਿਹਾ ਸੀ ਜਿਸਦੇ ਹੱਥ ਵਿਚ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਘੇਰਾ ਪਾ ਕੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਕਾਲੇ ਲਿਫਾਫੇ ਵਿਚ 12 ਨਸ਼ੀਲੇ ਟੀਕੇ ਬਰਾਮਦ ਕੀਤੇ। ਇਸ ਤੋਂ ਬਾਅਦ ਉਕਤ ਮੁਲਜ਼ਮ 'ਤੇ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.