ਸਿੱਖ ਟੈਕਸੀ ਡਰਾਈਵਰ ਨੂੰ ਪੁੱਛਿਆ ਕੀ ਤੂੰ ਤਾਲਿਬਾਨੀ ਹੈ ? ਫਿਰ ਕੀਤੀ ਮਾਰਕੁੱਟ
ਡਾਕਟਰਾਂ ਨੇ ਮਹਿਲਾ ਨੂੰ ਲਗਾਇਆ ਟੀਕਾ, 10 ਮਿੰਟ ਬਾਅਦ ਹੋ ਗਈ ਮੌਤ
ਅੰਮ੍ਰਿਤਸਰ (NRI MEDIA) : ਸ਼ਹਿਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਮਨਜੀਤ ਕੌਰ ਨਾਮਕ ਔਰਤ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਖੂਬ ਹੰਗਾਮਾ ਕੀਤਾ ਗਿਆ। ਜਾਣਕਾਰੀ ਅਨੁਸਾਰ ਮਨਜੀਤ ਕੌਰ ਨਾਮਕ ਔਰਤ ਦੇ ਲੀਵਰ ਵਿਚ ਦਰਦ ਹੋਣ ਕਰਕੇ ਉਸ ਨੂੰ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਇਕ ਇੰਜੈਕਸ਼ਨ ਲਗਾਇਆ ਗਿਆ ਜਿਸ ਦੇ 10 ਮਿੰਟ ਬਾਅਦ ਹੀ ਔਰਤ ਦੀ ਮੌਤ ਹੋ ਗਈ। ਬਾਅਦ ਗੁੱਸੇ ਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਖੂਬ ਹੰਗਾਮਾ ਕੀਤਾ।
ਉਧਰ ਦੂਜੇ ਪਾਸੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਪੀੜਤ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੇ ਪੁਲਿਸ ਨੂੰ ਬਿਆਨ ਨਹੀਂ ਲਿਖਵਾਏ। ਅਗਰ ਪੁਲਿਸ ਨੂੰ ਪੀੜਤ ਪਰਿਵਾਰ ਬਿਆਨ ਲਗਾਏਗਾ ਤਾਂ ਪੁਲਿਸ ਫਿਰ ਹੀ ਕਾਰਵਾਈ ਕਰੇਗੀ ਅਤੇ ਪਰਿਵਾਰ ਵੱਲੋਂ ਬਿਨਾਂ ਕੋਈ ਹਸਪਤਾਲ ਤੇ ਕਾਰਵਾਈ ਕਰਵਾਉਂਦਿਆਂ ਮ੍ਰਿਤਕਾਂ ਦੀ ਲਾਸ਼ ਨੂੰ ਵਾਪਸ ਲਿਜਾਇਆ ਜਾ ਰਿਹਾ ਹੈ।
ਉਧਰ ਜਦੋਂ ਸਾਰੇ ਮਾਮਲੇ ਬਾਰੇ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਹਸਪਤਾਲ ਦਾ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਅਤੇ ਉੱਥੇ ਮੌਜੂਦ ਲੋਕਾਂ ਨੇ ਦੱਬੀ ਜ਼ੁਬਾਨ ਨਾਲ ਇਹ ਵੀ ਦੱਸਿਆ ਕਿ ਹੋ ਸਕਦਾ ਹੈ ਹਸਪਤਾਲ ਦਾ ਤੇ ਪੀੜਤ ਪਰਿਵਾਰ ਦਾ ਕੋਈ ਪੈਸਿਆਂ ਨਾਲ ਸਮਝੌਤਾ ਹੋ ਗਿਆ। ਜਿਸ ਕਰਕੇ ਪੀੜਤ ਪਰਿਵਾਰ ਹੁਣ ਕੋਈ ਕਾਰਵਾਈ ਨਹੀਂ ਕਰਵਾ ਰਿਹਾ।
Add Comment