ਸਿੱਖ ਟੈਕਸੀ ਡਰਾਈਵਰ ਨੂੰ ਪੁੱਛਿਆ ਕੀ ਤੂੰ ਤਾਲਿਬਾਨੀ ਹੈ ? ਫਿਰ ਕੀਤੀ ਮਾਰਕੁੱਟ
ਵਿਰੋਧ ਦੇ ਬਾਵਜੂਦ ਰਾਜ ਸਭਾ ‘ਚ ਤੀਜਾ ਖੇਤੀ ਬਿੱਲ ਵੀ ਹੋਇਆ ਪਾਸ
ਨਿਊ ਦਿੱਲੀ (ਐਨ .ਆਰ .ਆਈ):ਕੇਂਦਰ ਸਰਕਾਰ ਜਦੋ ਦਾ ਖੇਤੀ ਆਰਡੀਨੈਂਸ ਬਿੱਲ ਲੈ ਕੇ ਆਈ ਹੈ ਓਦੋ ਤੋਂ ਹੀ ਕਿਸਾਨਾਂ ਦੇ ਵਲੋਂ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ , ਇਸ ਵਿਰੋਧ ਦੇ ਵਿੱਚ ਕਿਸਾਨਾਂ ਦੇ ਵਲੋਂ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ , ਇਸ ਵਿਰੋਧ ਦੇ ਵਿੱਚ ਜਿਥੇ ਸਿਆਸੀ ਲੀਡਰ ਤੇ ਕਈ ਕਲਾਕਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਓਥੇ ਹੀ ਹੁਣ ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਦੇ ਵਿਚਕਾਰ ਰਾਜ ਸਭਾ ਵਿੱਚ ਤੀਸਰਾ ਖੇਤੀ ਬਿੱਲ ਵੀ ਪਾਸ ਕਰ ਦਿੱਤਾ ਗਿਆ। ਰਾਜ ਸਭਾ ਨੇ ਅਨਾਜ, ਦਾਲਾਂ, ਤੇਲ ਬੀਜਾਂ, ਖਾਣਯੋਗ ਤੇਲ, ਪਿਆਜ਼ ਤੇ ਆਲੂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚੋਂ ਹਟਾਉਣ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਲੋਕ ਸਭਾ ਨੇ ਜ਼ਰੂਰੀ ਵਸਤੂਆਂ (ਸੋਧ) ਬਿੱਲ 2020 ਨੂੰ 15 ਸਤੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ।
Add Comment