• Wednesday, August 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 05-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 05-03-2019 ) 


1.. ਅਮਰੀਕਾ ਭਾਰਤ ਦਾ ਤਰਜੀਹੀ ਦਰਜਾ ਵਾਪਸ ਲੈਣ ਦੀ ਤਿਆਰੀ ਵਿੱਚ - 40 ਹਜ਼ਾਰ ਕਰੋੜ ਦਾ ਡਿਊਟੀ ਫ੍ਰੀ ਇਮਪੋਰਟ ਬੰਦ ਹੋਵੇਗਾ


ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਨੀਂ ਦਿਨੀਂ ਦੂਸਰੇ ਦੇਸ਼ਾਂ ਨੂੰ ਵਪਾਰਕ ਤੌਰ ਤੇ ਦਿੱਤੀਆਂ ਰਿਆਇਤਾਂ ਨੂੰ ਖ਼ਤਮ ਕਰਨ ਤੇ ਜ਼ੋਰ ਦੇ ਰਹੇ ਹਨ,  ਅਮਰੀਕਾ ਨੇ ਹੁਣ ਕਿਹਾ ਹੈ ਕਿ ਉਹ ਭਾਰਤ ਅਤੇ ਤੁਰਕੀ ਨੂੰ ਮਿਲੀ ਜਰਨਲਲਾਇਸਡ ਸਿਸਟਮ ਆਫ ਪ੍ਰੈਫਰੈਂਸ ਦਾ ਲਾਭ ਵਾਪਸ ਲੈ ਲਵੇਗਾ , ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਸਦ ਨੂੰ ਇਹ ਜਾਣਕਾਰੀ ਦਿੱਤੀ ਹੈ , ਇਸ ਦੇ ਨਾਲ ਭਾਰਤ ਨੂੰ ਲਗਭਗ 5.6 ਅਰਬ ਡਾਲਰ ਦਾ ਨੁਕਸਾਨ ਹੋਵੇਗਾ , ਅਮਰੀਕਾ ਨੇ ਤੁਰਕੀ ਅਤੇ ਭਾਰਤ ਤੋਂ ਤਰਜੀਹੀ ਦੇਸ਼ ਦਾ ਦਰਜਾ ਵਾਪਸ ਲੈਣ ਦੀ ਤਿਆਰੀ ਕੀਤੀ ਹੈ ਜੋ ਭਾਰਤ ਲਈ ਵੱਡਾ ਨੁਕਸਾਨ ਹੋ ਸਕਦਾ ਹੈ |


2.. ਕੇਜਰੀਵਾਲ ਨੂੰ ਰਾਹੁਲ ਗਾਂਧੀ ਨੇ ਦਿੱਤਾ ਝਟਕਾ - ਕਾਂਗਰਸ ਨਾਲ ਗਠਜੋੜ ਤੋਂ ਕੀਤੀ ਕੋਰੀ ਨਾਂਹ


2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਈ ਮੌਕੇ ਕਾਂਗਰਸ ਨਾਲ ਗੱਠਜੋੜ ਕਰਨ ਦੀਆਂ ਗੱਲਾਂ ਸਾਰਵਜਨਕ ਕਰ ਚੁੱਕੇ ਹਨ , ਹੁਣ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੇ ਗੱਠਜੋੜ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਹੈ , ਇਸ ਤੋਂ ਪਹਿਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਸੋਮਵਾਰ ਨੂੰ ਸਾਰੀ ਰਾਤ ਬੈਠਕਾਂ ਚੱਲਦੀਆਂ ਰਹੀਆਂ ਸਨ , ਸੂਤਰਾਂ ਨੇ ਦੱਸਿਆ ਸੀ ਕਿ ਕਾਂਗਰਸ ਅਤੇ ਆਪ ਵਿੱਚ ਗਠਜੋੜ ਦੀ ਗੱਲ ਬਣ ਗਈ ਸੀ ਪਰ ਅਜੇ ਸਵੇਰੇ ਹੋਈ ਬੈਠਕ ਤੋਂ ਬਾਅਦ ਕਾਂਗਰਸ  ਨੇ ਆਪ ਨਾਲ ਗਠਜੋੜ ਨਾ ਕਰਨ ਦਾ ਫੈਸਲਾ ਕੀਤਾ ਹੈ |


3.. ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸੀ ਟਰੂਡੋ ਸਰਕਾਰ ਨੂੰ ਇਕ ਹੋਰ ਝਟਕਾ - ਹੁਣ ਮੰਤਰੀ ਜੇਨ ਫਿਲਪੌਟ ਨੇ ਦਿੱਤਾ ਅਸਤੀਫ਼ਾ 


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨ੍ਹੀ ਦਿਨੀਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਿਸ ਤੋਂ ਬਾਅਦ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਦੀ ਦੂਸਰੀ ਕੈਬਨਿਟ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ , ਹੁਣ ਖਜਾਨਚੀ ਬੋਰਡ ਦੀ ਮੰਤਰੀ ਜੇਨ ਫਿਲਪੌਟ ਨੇ ਕੈਨੇਡਾ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ , ਇਹ ਅਸਤੀਫ਼ਾ ਪ੍ਰਧਾਨ ਮੰਤਰੀ ਟਰੂਡੋ ਦੇ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ , ਇਸ ਤੋਂ ਪਹਿਲਾਂ ਐੱਸ ਐੱਨ ਸੀ ਲਵਲੀਨ ਮਾਮਲੇ ਦੇ ਵਿੱਚ ਮੰਤਰੀ ਜੋਡੀ ਵਿਲਸਨ ਰੇਬੋਲਡ ਨੇ ਅਸਤੀਫਾ ਦਿੱਤਾ ਸੀ |


4.. ਸਰਜੀਕਲ ਸਟ੍ਰਾਇਕ ਦੇ ਮੁੱਦੇ ਤੇ ਕੈਪਟਨ ਅਤੇ ਸਿੱਧੂ ਫਿਰ ਆਹਮਣੇ ਸਾਹਮਣੇ - ਸਿੱਧੂ ਦੇ ਬਿਆਨ ਤੇ ਦਿੱਤਾ ਕੈਪਟਨ ਨੇ ਜਵਾਬ 


ਪੰਜਾਬ ਦੀ ਰਾਜਨੀਤੀ ਦੇ ਦੋ ਵੱਡੇ ਨੇਤਾ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਰਜੀਕਲ ਸਟ੍ਰਾਇਕ ਦੇ ਮੁੱਦੇ ਤੇ ਇਕ ਵਾਰ ਫਿਰ ਆਹਮਣੇ ਸਾਹਮਣੇ ਆ ਗਏ ਹਨ , ਸਿੱਧੂ ਨੇ ਭਾਰਤ ਵਲੋਂ ਕੀਤੀ ਸਰਜੀਕਲ ਸਟ੍ਰਾਇਕ ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਕਿ ਭਾਰਤੀ ਸੈਨਾ ਪਾਕਿਸਤਾਨ ਵਿੱਚ ਰੁੱਖ ਸੁੱਟ ਕੇ ਆਈ ਹੈ , ਇਸਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਢੁਕਵਾਂ ਜਵਾਬ ਦਿੱਤਾ ਹੈ , ਕੈਪਟਨ ਨੇ ਕਿਹਾ ਕਿ ਇਕ ਨੂੰ ਮਾਰਿਆ ਹੋਵੇ ਜਾਂ  100 ਨੂੰ , ਭਾਰਤੀ ਫੌਜ ਵਲੋਂ ਕੀਤੀ ਗਈ ਏਅਰ ਸਟਰਾਈਕ ਨੇ ਪਾਕਿਸਤਾਨ ਨੂੰ ਸਖ਼ਤ ਸਬਕ ਅਤੇ ਸੰਦੇਸ਼ ਦਿੱਤਾ ਹੈ |


5.. ਟਰੰਪ ਅਤੇ ਕਿਮ ਜੋਂਗ ਦੀ ਅਸਫਲ ਵਾਰਤਾ ਤੋਂ ਬਾਅਦ ਦੱਖਣੀ ਕੋਰੀਆ ਦਾ ਬਿਆਨ - ਫਿਰ ਤੋਂ ਕੀਤੀ ਜਾਵੇਗੀ ਗੱਲਬਾਤ ਦੀ ਕੋਸ਼ਿਸ਼ 


ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਗ ਦੇ ਵਿਚਕਾਰ ਪਿਛਲੇ ਦਿਨੀ ਵੀਅਤਨਾਮ ਵਿੱਚ ਇਕ ਉੱਚ ਪੱਧਰੀ ਸਿਖਰ ਵਾਰਤਾ ਹੋਈ ਸੀ ਜੋ ਕਿ ਅਸਫਲ ਸਾਬਤ ਹੋਈ ਸੀ , ਇਸ ਮਾਮਲੇ ਤੇ ਦੱਖਣੀ ਕੋਰੀਆ ਨੇ ਹੁਣ ਵੱਡਾ ਬਿਆਨ ਦਿੱਤਾ ਹੈ , ਦੱਖਣੀ ਕੋਰੀਆ ਨੇ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਨਾਲ ਤਿੰਨ ਪੱਖੀ ਗੱਲਬਾਤ ਦੀ ਵਕਾਲਤ ਕੀਤੀ ਹੈ , ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ -ਇਨ ਦੀ ਅਗਵਾਈ ਵਿੱਚ   ਹੋਈ ਰਾਸ਼ਟਰੀ ਸੁਰੱਖਿਆ ਕੌਂਸਲ ਦੀ ਬੈਠਕ ਦੌਰਾਨ ਗੱਲਬਾਤ ਦਾ ਇਹ ਪ੍ਰਸਤਾਵ ਸਾਹਮਣੇ ਆਇਆ ਸੀ , ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ -ਇਨ ਨੇ ਕਿਹਾ ਕਿ ਅਸੀਂ ਜਲਦੀ ਹੀ ਇਸ ਮੁੱਦੇ ਨੂੰ ਸਫਲਤਾਪੂਰਵਕ ਹੱਲ ਕਰਾਂਗੇ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |
Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.