• Sunday, September 15

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 06-03-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 06-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 06-03-2019 ) 


1.. ਪਾਕਿਸਤਾਨ ਨੂੰ ਅਮਰੀਕਾ ਵੱਲੋਂ ਝਟਕਾ -ਭਾਰਤ ਖਿਲਾਫ ਐੱਫ 16 ਲੜਾਕੂ ਜਹਾਜ਼ ਵਰਤਣ ਦੀ ਜਾਂਚ ਕਰ ਰਹੇਗਾ ਅਮਰੀਕਾ


ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ ਹਮਲੇ ਕੀਤੇ ਸਨ ਜਿਸ ਬਾਅਦ ਪਾਕਿਸਤਾਨੀ ਵੀ ਜਵਾਬ ਦਿੰਦੇ ਹੋਏ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਹੁਣ ਪਾਕਿਸਤਾਨ ਨੂੰ ਮਹਿੰਗਾ ਪੈਂਦਾ ਦਿਖ ਰਿਹਾ ਹੈ ਅਮਰੀਕਾ ਦੇ ਇੱਕ ਵੱਡੇ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਜਲਦ ਹੀ ਪਾਕਿਸਤਾਨ ਵੱਲੋਂ ਐੱਫ 16 ਵਰਤੇ ਜਾਣ ਦੀ ਜਾਂਚ ਕਰੇਗਾ , ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਰੱਖਿਆ ਮੰਤਰਾਲੇ ਕੋਲੋਂ ਇਸ ਮੁੱਦੇ ਦੇ ਉੱਤੇ ਜਵਾਬ ਤਲਬ ਕੀਤਾ ਗਿਆ ਹੈ ਅਤੇ ਜਲਦ ਹੀ ਜਾਂਚ ਰਿਪੋਰਟ ਸੌਂਪਣ ਨੂੰ ਕਿਹਾ ਹੈ ।


2.. ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਰਾਹਤ - ਕਈ ਕੈਬਨਿਟ ਮੰਤਰੀ ਆਏ ਹੱਕ ਵਿੱਚ 


ਐੱਸ ਐੱਨ ਸੀ ਲਵਲੀਨ ਕੰਪਨੀ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਟਰੂਡੋ ਨੂੰ ਹੁਣ ਇਕ ਵੱਡੀ ਰਾਹਤ ਮਿਲੀ ਹੈ , ਪਿਛਲੇ ਇੱਕ ਮਹੀਨੇ ਦੇ ਵਿੱਚ ਲਗਾਤਾਰ ਦੋ ਮੰਤਰੀਆਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਬੈਕਫੁੱਟ ਤੇ ਸਨ ਪਰ ਹੁਣ ਉਨ੍ਹਾਂ ਦੇ ਮੌਜੂਦਾ 33 ਮੰਤਰੀਆਂ ਵਿੱਚੋਂ 19 ਮੰਤਰੀਆਂ ਨੇ ਉਨ੍ਹਾਂ ਵਿੱਚ ਵਿਸ਼ਵਾਸ ਜਤਾਇਆ ਹੈ , 14 ਮੰਤਰੀਆਂ ਵੱਲੋਂ ਹਾਲੇ ਤੱਕ ਵੀ ਇਸ ਮੁੱਦੇ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ।


3.. ਭਾਰਤ ਪਾਕਿ ਤਣਾਅ ਦੇ ਵਿਚਕਾਰ ਕਰਤਾਰਪੁਰ ਮੁੱਦੇ ਤੇ ਕੋਈ ਫਰਕ ਨਹੀਂ ਭਾਰਤ ਦੀ ਟੀਮ ਜਲਦ ਜਾਵੇਗੀ ਪਾਕਿਸਤਾਨ ਦਾ ਦੌਰਾ ਕਰਨ


ਭਾਰਤ ਤੇ ਪਾਕਿਸਤਾਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੰਗ ਵਰਗੇ ਹਾਲਾਤ ਬਣੇ ਹੋਏ ਹਨ ਪਰ ਫਿਰ ਵੀ ਇਸ ਕਾਰਨ ਕਰਤਾਰਪੁਰ ਕਾਰੀਡੋਰ ਦੇ ਮੁੱਦੇ ਤੇ ਕੋਈ ਫਰਕ ਨਹੀਂ ਪਿਆ , ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਕਰਤਾਰਪੁਰ ਕੋਰੀਡੋਰ ਤੇ ਗੱਲਬਾਤ ਕਰ ਲਈ ਅਤੇ ਡਰਾਫਟ ਨੂੰ ਪੂਰਾ ਕਰਨ ਲਈ ਭਾਰਤੀ ਟੀਮ 14 ਮਾਰਚ ਨੂੰ ਪਾਕਿਸਤਾਨ ਆਵੇਗੀ ।


4.. ਰਾਮ ਮੰਦਰ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ - ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨਾ ਚਾਹੁੰਦੀ ਹੈ ਅਦਾਲਤ 


ਅਯੋਧਿਆ ਦੇ ਰਾਮ ਮੰਦਿਰ ਮਾਮਲੇ ਵਿੱਚ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ ਪਿਛਲੀ ਵਾਰ ਇਸ ਮਾਮਲੇ ਨੂੰ ਅਦਾਲਤ ਨੇ ਨਵੇਂ ਤਰੀਕੇ ਨਾਲ ਸੁਲਝਾਉਣ ਦੀ ਗੱਲ ਕਹੀ ਸੀ ਸੂਤਰਾਂ ਨੇ ਦੱਸਿਆ ਹੈ ਕਿ ਇਸ ਵਾਰ ਅਦਾਲਤ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਤੇ ਜ਼ੋਰ ਦੇ ਸਕਦੀ ਹੈ , ਇਹ ਗੱਲਬਾਤ ਸਾਰੀਆਂ ਪਾਰਟੀਆਂ ਦੀ ਸਹਿਮਤੀ ਅਤੇ ਅਦਾਲਤ ਦੀ ਦੇਖ ਰੇਖ ਵਿੱਚ ਹੋਵੇਗੀ ਜਿਸ ਤੋਂ ਬਾਅਦ ਯੁੱਧ ਮਸਲੇ ਦਾ ਹੱਲ ਨਿਕਲ ਸਕਦਾ ਹੈ ।


5.. ਆਸਟਰੇਲੀਆ ਵਿੱਚ ਮਿਲੀ ਭਾਰਤੀ ਮੂਲ ਦੀ ਡਾਕਟਰ ਦੀ ਲਾਸ਼ ਸੂਟ ਕੇਸ ਵਿੱਚ ਬੰਦ ਕਰ ਰੱਖੀ ਗਈ ਸੀ ਡਿੱਗੀ ਵਿੱਚ 


ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਇੱਕ ਭਾਰਤੀ ਮੂਲ ਦੀ ਡੈਂਟਿਸਟ ਡਾਕਟਰ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਵਿਚ ਸਨਸਨੀ ਹੈ ਐਤਵਾਰ ਨੂੰ ਇਹ ਡਾਕਟਰ ਲਾਪਤਾ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਪੁਲਸ ਨੂੰ ਬੋਸ ਦੀ ਲਾਸ਼ ਬਰਾਮਦ ਹੋਈ ਹੈ ਨਿਊ ਸਾਊਥ ਵੇਲਸ ਪੁਲਸ ਨੇ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਲਾਸ਼ ਸੁੱਤੀ ਹਥਿਆਰ ਨਾਲ ਕੱਟਣ ਦੇ ਨਿਸ਼ਾਨ ਹਨ ਜਿਸ ਤੋਂ ਬਾਅਦ ਪੁਲਸ ਇਸ ਮਾਮਲੇ ਵਿੱਚ ਕਾਤਲ ਦੀ ਤਲਾਸ਼ ਕਰ ਰਹੀ ਹੈ ।ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |
 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.