• Wednesday, August 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 07-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 07-03-2019 ) 


1.. ਰਾਹੁਲ ਗਾਂਧੀ ਦਾ ਮੋਦੀ ਤੇ ਵੱਡਾ ਹਮਲਾ - ਜੇ ਰਾਫੇਲ ਡੀਲ ਵਿੱਚ ਪ੍ਰਧਾਨਮੰਤਰੀ ਸਾਫ਼ ਤਾਂ ਕਿਉ ਭੱਜ ਰਹੇ ਹਨ ਜਾਂਚ ਤੋਂ 


ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਕ ਵਾਰ ਫਿਰ ਰਾਫੇਲ ਡੀਲ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰੋਬਾਰੀ ਅਨਿਲ ਅੰਬਾਨੀ ਤੇ ਨਿਸ਼ਾਨਾ ਸਾਧਿਆ ਹੈ , ਉਨ੍ਹਾਂ ਨੇ ਕਿਹਾ ਕਿ ਰਾਫੇਲ ਇਸ ਲਈ ਸਮੇਂ ਤੇ ਨਹੀਂ ਆ ਸਕਿਆ ਕਿਉਂਕਿ ਉਸ ਦੇ ਪੈਸੇ ਅਨਿਲ ਅੰਬਾਨੀ ਦੇ ਕੋਲ ਪਹੁੰਚ ਗਏ ਹਨ , ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਫੇਲ ਡੀਲ ਦਾ ਪੈਸਾ ਅਨਿਲ ਅੰਬਾਨੀ ਦੀ ਜੇਬ ਵਿੱਚ ਪਾਇਆ ਹੈ , ਰਾਹੁਲ ਗਾਂਧੀ ਨੇ ਕਿਹਾ ਕਿ ਜੇ ਪ੍ਰਧਾਨਮੰਤਰੀ ਸੱਚੇ ਹਨ ਤਾਂ ਆਪਣੇ ਖਿਲਾਫ਼ ਜਾਂਚ ਦੀ ਇਜਾਜਤ ਕਿਉਂ ਨਹੀਂ ਦਿੰਦੇ |


2.. ਅਮਰੀਕਾ ਦੀ ਸੈਨੇਟਰ ਨੇ ਸੀਨੀਅਰ ਆਰਮੀ ਅਫਸਰ ਤੇ ਲਾਇਆ ਦੋਸ਼ - ਕਿਹਾ ਮੇਰੇ ਨਾਲ ਕੀਤਾ ਗਿਆ ਸੀ ਦੁਸ਼ਕਰਮ 


ਅਮਰੀਕਾ ਵਿੱਚ ਇੱਕ ਰਿਪਬਲਿਕਨ ਸੀਨੇਟਰ ਨੇ ਸਨਸਨੀਖੇਜ ਖੁਲਾਸਾ ਕੀਤਾ ਹੈ ਜਿਸ ਤੋਂ ਬਾਅਦ ਅਮਰੀਕੀ ਸਿਆਸਤ ਵਿੱਚ ਹਲਚਲ ਹੈ , ਸੀਨੇਟਰ ਦਾ ਦੋਸ਼ ਹੈ ਕਿ ਜਦੋਂ ਉਹ ਮਿਲਟਰੀ ਵਿੱਚ ਕੰਮ ਕਰਦੀ ਸੀ ਤਾਂ ਉਸ ਸਮੇਂ ਦੌਰਾਨ ਉਨ੍ਹਾਂ ਦੇ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨਾਲ ਦੁਸ਼ਕਰਮ ਕੀਤਾ ਸੀ , ਅਰੀਜ਼ੋਨਾ ਦੀ ਸੀਨੇਟਰ ਮਾਰਥਾ ਮੈਕਸਕੈਲੀ ਅਮਰੀਕੀ ਹਵਾਈ ਸੈਨਾ ਵਿੱਚ ਕੋਬੇਟ ਏਅਰਕਰਾਫਟ ਉਡਾਉਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਸੀ,ਉਨ੍ਹਾਂ ਦੇ ਇਸ ਤਰ੍ਹਾਂ ਦੇ ਦੋਸ਼ਾਂ ਨੇ ਇਕ ਵਾਰ ਫਿਰ ਅਮਰੀਕਾ ਦੀ ਫੌਜ ਵਿੱਚ ਹੁੰਦੇ ਔਰਤਾਂ ਦੇ ਸਰੀਰਕ ਸੋਸ਼ਣ ਦੇ ਮਾਮਲੇ ਨੂੰ ਉਜਾਗਰ ਕਰ ਦਿੱਤਾ ਹੈ | 


3.. ਪੰਜਾਬ ਵਿੱਚ ਰਾਹੁਲ ਗਾਂਧੀ ਦੀ ਮੈਗਾ ਰੈਲੀ - ਗਿਣਾਈਆਂ ਕੈਪਟਨ ਸਰਕਾਰ ਦੀਆਂ ਉਪਲੱਬਧੀਆਂ


ਕਾਂਗਰਸ ਅੱਜ ਪੰਜਾਬ ਵਿੱਚ ਅਧਿਕਾਰਕ ਤੌਰ ਤੇ ਆਪਣੇ ਲੋਕਸਭਾ ਚੋਣ ਪ੍ਰਚਾਰ ਨੂੰ ਸ਼ੁਰੂ ਕਰਨ ਜਾ ਰਹੀ ਹੈ , ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਮੋਗਾ ਦੇ ਪਿੰਡ ਕਿਲੀ ਚਾਹਲਾ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨਗੇ  ਪੰਜਾਬ ਵਿੱਚ ਕਾਂਗਰਸ ਦੇ ਮਿਸ਼ਨ 13 ਲਈ ਚੋਣ ਅਭਿਆਨ ਦਾ ਪਹਿਲਾ ਮੌਕਾ ਹੋਵੇਗਾ , ਪਹਿਲਾਂ ਇਹ ਕਾਂਗਰਸ ਦੀ ਰੈਲੀ ਸੀ ਬਾਅਦ ਵਿੱਚ ਇਹ ਸਰਕਾਰੀ ਰੈਲੀ ਘੋਸ਼ਿਤ ਕੀਤੀ ਗਈ ਹੈ , ਰੈਲੀ ਦੇ ਮੁੱਖ ਮੰਚ 'ਤੇ ਰੈਲੀ ਦੇ ਨਾਂ ਵਾਲਾ ਬੋਰਡ ਵੀ ਲਗਾਇਆ ਗਿਆ ਹੈ , ਇਸ ਰੈਲੀ ਵਿੱਚ ਕਾਂਗਰਸ ਦੇ ਨੇਤਾ ਕਈ ਵੱਡੇ ਐਲਾਨ ਕਰ ਸਕਦੇ ਹਨ | 


4.. ਯੂਪੀ ਦੇ ਮੇਰਠ ਵਿੱਚ ਅਫਵਾਹ ਤੋਂ ਬਾਅਦ ਭੜਕੀ ਹਿੰਸਾ, 100 ਤੋਂ ਵੱਧ ਝੁੱਗੀਆਂ ਫੂਕੀਆਂ , ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ


ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਗੈਰਕਾਨੂੰਨੀ ਕਬਜ਼ੇ ਹਟਾਉਣ ਗਈ ਨਿਗਮ ਟੀਮ ਅਤੇ ਪੁਲਿਸ ਟੀਮ ਉੱਤੇ ਇਕ ਧਰਮ ਵਿਸ਼ੇਸ਼ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਓਥੇ ਹਿੰਸਾ ਭੜਕ ਗਈ , ਸਰਕਾਰੀ ਟੀਮ ਅਤੇ ਭੀੜ ਦੇ ਵਿਚਕਾਰ ਸੰਘਰਸ਼ ਦੌਰਾਨ ਕੈਨਟ ਬੋਰਡ ਅਤੇ ਪੁਲਿਸ ਦੇ ਵਾਇਰਲੈੱਸ ਲੁੱਟਣ ਦੀ ਘਟਨਾ ਵੀ ਸਾਹਮਣੇ ਆਈ ਹੈ, ਉੱਥੇ ਹੀ ਭੜਕੀ ਹਿੰਸਾ ਵਿੱਚ 100 ਤੋਂ ਜਿਆਦਾ ਝੁੱਗੀਆਂ ਨੂੰ ਅੱਗ ਲੱਗ ਗਈ , ਇਸ ਦੌਰਾਨ ਅੱਗ ਦੀ ਚਪੇਟ ਵਿਚ ਆਕੇ ਧਾਰਮਿਕ ਸਥਾਨ ਵੀ ਜਲ ਗਿਆ , ਭੀੜ ਨੇ ਦਿੱਲੀ ਰੋਡ 'ਤੇ ਰੋਡਵੇਜ਼ ਬਸ ਅਤੇ ਨਿੱਜੀ ਵਾਹਨਾਂ' ਚ ਭਨ ਤੋੜ ਕੀਤੀ ਅਤੇ ਕਈ ਦੁਕਾਨਾਂ ਵੀ ਲੁੱਟ ਲਈਆਂ |


5.. ਅਮਰੀਕਾ ਵਲੋਂ ਤਰਜੀਹੀ ਦੇਸ਼ ਦਾ ਦਰਜਾ ਖੁੱਸਣ ਤੋਂ ਬਾਅਦ ਭਾਰਤ ਹਰਕਤ ਵਿੱਚ - ਜਾ ਸਕਦਾ ਹੈ ਵਿਸ਼ਵ ਵਪਾਰ ਸੰਗਠਨ ਵਿੱਚ


ਆਰਥਿਕ ਤੌਰ 'ਤੇ ਭਾਰਤ ਅਤੇ ਅਮਰੀਕਾ ਦੇ ਵਿੱਚ ਤਕਰਾਰ ਲਗਾਤਾਰ ਵੱਧ ਰਹੀ ਹੈ , ਪਿਛਲੇ ਦਿਨੀਂ ਅਮਰੀਕਾ ਦੀ ਟਰੰਪ ਸਰਕਾਰ ਨੇ ਭਾਰਤ ਤੋਂ ਜੀਐਸਪੀ (ਜਿੰਨੇਰਿਆਜਡ ਸਿਸਟਮ ਆਫ ਪ੍ਰਫਰੈਂਸ) ਦੀ ਸਹੂਲਤ ਵਾਪਸ ਲੈ ਲਈ ਸੀ ਲਿਆ ਸੀ , ਹੁਣ ਭਾਰਤ ਇਸ ਫੈਸਲੇ ਦੇ ਵਿਰੁੱਧ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਜਾਣ ਦੀ ਤਿਆਰੀ ਕਰ ਰਿਹਾ ਹੈ , ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਭਾਰਤ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ ਵੱਲ ਚੁਣੌਤੀ ਦੇ ਨਾਲ ਵੱਖ ਵੱਖ ਵਿਕਲਪਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ , ਅਮਰੀਕਾ ਵਲੋਂ ਚੁੱਕੇ ਇਸ ਕਦਮ ਨਾਲ ਭਾਰਤ ਨੂੰ 40 ਹਜ਼ਾਰ ਕਰੋੜ ਤੋਂ ਵੱਧ ਦਾ ਝਟਕਾ ਲੱਗ ਸਕਦਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.