• Wednesday, September 18

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 08-03-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 08-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 08-03-2019 ) 


1.. ਰਾਮ ਮੰਦਰ ਦੇ ਮੁੱਦੇ ਤੇ ਅੱਜ ਸੁਪਰੀਮ ਕੋਰਟ ਦਾ ਅਹਿਮ ਫੈਸਲਾ - ਗੱਲਬਾਤ ਨਾਲ ਅਦਾਲਤ ਤੋਂ ਬਾਹਰ ਕੱਢਿਆ ਜਾਵੇ ਇਸਦਾ ਹੱਲ


ਸੁਪਰੀਮ ਕੋਰਟ ਨੇ ਅੱਜ ਅਯੋਧਿਆ ਮਾਮਲੇ ਵਿੱਚ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਦੇ ਜ਼ਰੀਏ ਇਸ ਮੁੱਦੇ ਨੂੰ ਹੱਲ ਕਰਨ ਲਈ ਹੁਕਮ ਸੁਣਾ ਦਿੱਤਾ ਹੈ , ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨ ਪੀਠ ਨੇ ਇਸ ਮੁੱਦੇ ਤੇ ਇਹ ਫੈਸਲਾ ਸੁਣਾਇਆ ਹੈ , ਇਸ ਲਈ ਸੁਪਰੀਮ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ , ਇਸ ਲਈ ਰਿਟਾਇਰਡ ਜਸਟਿਸ ਇਬਰਾਹੀਮ ਖਲੀਫੁੱਲਾ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਵਿਚੋਲਗੀ ਕਮੇਟੀ ਦਾ ਗਠਨ ਕੀਤਾ ਗਿਆ ਹੈ , ਇਸ ਵਿੱਚ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸ਼੍ਰੀਰਾਮ ਪੰਚੂ ਸ਼ਾਮਲ ਹਨ , ਇਸ ਦੀ ਰਿਪੋਰਟ ਦੇਣ ਲਈ 8 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ |


2.. ਅਮਰੀਕੀ ਰਾਸ਼ਟਰਪਤੀ ਟਰੰਪ ਦਾ ਕਰੀਬੀ ਮੇਨਫੋਰ੍ਟ ਦੋਸ਼ੀ ਕਰਾਰ - ਅਦਾਲਤ ਨੇ ਸੁਣਾਈ 47 ਮਹੀਨੇ ਦੀ ਸਖ਼ਤ ਸਜ਼ਾ


ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਾਬਕਾ ਮੁਹਿੰਮ ਮੁਖੀ ਪੋਲਮੈਨ ਮੇਨਫੋਰ੍ਟ ਨੂੰ ਇੱਕ ਅਮਰੀਕੀ ਜੱਜ ਨੇ 47 ਮਹੀਨੇ ਦੀ ਸਜ਼ਾ ਸੁਣਾਈ ਹੈ , ਪਾਲ ਮੇਨਫੋਰ੍ਟ ਉੱਤੇ ਅਮਰੀਕੀ ਜਾਂਚ ਅਧਿਕਾਰੀ ਰੋਬਰਟ ਮੂਲਰ ਦੀ ਜਾਂਚ ਦੌਰਾਨ ਵਿੱਤੀ ਗੜਬੜੀ ਕਰਨ ਦੇ ਦੋਸ਼ ਲਗਾਏ ਗਏ ਸਨ , ਜਿਸ ਤੋਂ ਬਾਅਦ ਊਨਾ ਨੂੰ ਗਿਰਫ਼ਤਾਰ ਕੀਤਾ ਗਿਆ ਸੀ , ਅਲੈਕਜ਼ੈਂਡਰੀਆ ਵਰਜੀਨੀਆ ਵਿੱਚ ਇੱਕ ਸੁਣਵਾਈ ਦੌਰਾਨ ਅਮਰੀਕੀ ਜ਼ਿਲ੍ਹਾ ਜੱਜ ਟੀਐੱਸ ਐਲਿਸ ਨੇ 69 ਸਾਲਾਂ ਪਾਲ ਮੇਨਫੋਰ੍ਟ ਨੂੰ ਸਜ਼ਾ ਸੁਣਾਈ ਹੈ ਅਤੇ ਜੁਰਮਾਨਾ ਵੀ ਲਗਾਇਆ ਹੈ |


3.. ਪ੍ਰਧਾਨਮੰਤਰੀ ਟਰੂਡੋ ਨੇ ਭ੍ਰਿਸ਼ਟਾਚਾਰ ਦੇ ਦੋਸ਼ ਤੋਂ ਬਾਅਦ ਮੰਨੀ ਸਰਕਾਰ ਦੀ ਜੁੰਮੇਵਾਰੀ - ਪਰ ਨਹੀਂ ਮੰਗੀ ਮੁਆਫ਼ੀ


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸਟਾਫ਼ ਦੁਆਰਾ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੈਬੋਲਡ ਉੱਤੇ ਐਨਐਸਸੀ ਲਵਲੀਨ ਮਾਮਲੇ ਵਿੱਚ ਦਖਲਅੰਦਾਜ਼ੀ ਦੇ ਦੋਸ਼ਾਂ ਉੱਤੇ ਜ਼ਿੰਮੇਵਾਰੀ ਲੈ ਲਈ ਹੈ ਪਰ ਉਨ੍ਹਾਂ ਨੇ ਇਨਾ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਟਰੂਡੋ ਸਰਕਾਰ ਨੇ ਗਲਤ ਪ੍ਰਕਿਰਿਆ ਅਪਣਾਈ ਹੈ , ਓਟਾਵਾ ਵਿੱਚ ਨੈਸ਼ਨਲ ਪ੍ਰੈੱਸ ਥਿਏਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਬਿਆਨ ਦਿੱਤਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿੱਚ ਮੁਆਫ਼ੀ ਨਹੀਂ ਮੰਗੀ ਹੈ |


4.. ਸੁਖਬੀਰ ਬਾਦਲ ਦਾ ਬੇਅਦਬੀ ਦੀ ਜਾਂਚ ਲਈ ਬਣੀ ਐਸਆਈਟੀ ਤੇ ਵੱਡਾ ਬਿਆਨ - ਕੈਪਟਨ ਦੀ ਐਸਆਈਟੀ ਕਰ ਰਹੀ ਹੈ ਰਾਜਨੀਤੀ 


ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਫਿਰ ਕੈਪਟਨ ਸਰਕਾਰ ਵੱਲੋਂ ਬੇਅਦਬੀ ਮਾਮਲੇ ਤੇ ਬਣਾਈ ਐੱਸਆਈਟੀ ਉੱਤੇ ਸਵਾਲ ਚੁੱਕੇ ਹਨ , ਸੁਖਬੀਰ ਬਾਦਲ ਨੇ ਨਵਾਂ ਸ਼ਹਿਰ ਵਿੱਚ ਅਕਾਲੀ ਦਲ ਦੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਬਣੀ ਐੱਸਆਈਟੀ ਹੁਣ ਸਿਆਸਤ ਕਰ ਰਹੀ ਹੈ , ਉਨ੍ਹਾਂ ਨੇ ਐੱਸਆਈਟੀ ਦੇ ਪ੍ਰਮੁੱਖ ਕੁੰਵਰ ਵਿਜੇ ਪ੍ਰਤਾਪ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਐੱਸਆਈਟੀ ਦੇ ਚੀਫ ਖੁਦ ਕੈਪਟਨ ਨਾਲ ਫੋਨ ਉੱਤੇ ਗੱਲ ਕਰਦੇ ਹਨ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਇਸ ਮਾਮਲੇ ਵਿੱਚ ਨਿਰੀ ਸਿਆਸਤ ਹੋ ਰਹੀ ਹੈ |


5.. ਪਾਕਿਸਤਾਨ ਦੇ ਸਾਬਕਾ ਫੌਜੀ ਜਰਨੈਲ ਅਤੇ ਰਾਸ਼ਟਰਪਤੀ ਦਾ ਕਬੂਲਨਾਮਾ - ਅਸੀਂ ਜੇਸ਼ -ਏ - ਮੁਹੰਮਦ ਨਾਲ ਮਿਲ ਕੀਤੇ ਭਾਰਤ ਉੱਤੇ ਹਮਲੇ


ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸੈਨਾ ਦੇ ਮੁਖੀ ਰਹੇ ਪ੍ਰਵੇਜ਼ ਮੁਸ਼ੱਰਫ ਨੇ ਇੱਕ ਵੱਡਾ ਕਬੂਲਨਾਮਾ ਕੀਤਾ ਹੈ , ਮੁਸ਼ੱਰਫ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਅੱਤਵਾਦੀ ਮਸੂਦ ਅਜ਼ਹਰ ਦਾ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਹੁਕਮਾਂ ਤੇ ਭਾਰਤ ਉੱਤੇ ਹਮਲੇ ਕਰਦਾ ਸੀ , ਮੁਸ਼ੱਰਫ ਨੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਉੱਤੇ ਪਾਕਿਸਤਾਨ ਸਰਕਾਰ ਦੀ ਕਾਰਵਾਈ ਦੀ ਵੀ ਪ੍ਰਸ਼ੰਸਾ ਕੀਤੀ ਹੈ , ਉਨ੍ਹਾਂ ਕਿਹਾ ਕਿ ਜੈਸ਼ ਏ ਮੁਹੰਮਦ ਨੇ ਦੋ ਵਾਰ ਉਨ੍ਹਾਂ ਦਾ ਕਤਲ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.