• Sunday, September 15

Breaking News :

ਰਾਜਸਥਾਨ : ਬੀਕਾਨੇਰ 'ਚ ਭਾਰਤੀ ਏਅਰ ਫੋਰਸ ਦਾ ਮਿਗ-21 ਲੜਾਕੂ ਜਹਾਜ਼ ਕਰੈਸ਼, ਪਾਇਲਟ ਸੁਰੱਖਿਅਤ

ਰਾਜਸਥਾਨ : ਬੀਕਾਨੇਰ 'ਚ ਭਾਰਤੀ ਏਅਰ ਫੋਰਸ ਦਾ ਮਿਗ-21 ਲੜਾਕੂ ਜਹਾਜ਼ ਕਰੈਸ਼, ਪਾਇਲਟ ਸੁਰੱਖਿਅਤ

8 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਰਾਜਸਥਾਨ ਦੇ ਬੀਕਾਨੇਰ 'ਚ ਭਾਰਤੀ ਏਅਰ ਫੋਰਸ ਦਾ ਲੜਾਕੂ ਜਹਾਜ਼ ਮਿਗ 21 ਦੇ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਇਹ ਲੜਾਕੂ ਜਹਾਜ਼ ਅੱਜ ਦੁਪਹਿਰ ਦੇ ਸਮੇ ਬੀਕਾਨੇਰ ਦੇ ਇਕ ਖੇਤਰ 'ਚ ਕਰੈਸ਼ ਹੋ ਗਿਆ | ਇਸ ਲੜਾਕੂ ਜਹਾਜ਼ ਦੇ ਪਾਇਲਟ ਨੇ ਮੌਕੇ 'ਤੇ ਆਪਣੀ ਜਾਣ ਬਚਾ ਲਈ | ਸੂਚਨਾ ਮਿਲਣ 'ਤੇ ਮੌਕੇ 'ਤੇ ਏਅਰ ਫੋਰਸ ਦੇ ਅਧਿਕਾਰੀ ਘਟਨਾ ਸਥਲ ਤੇ ਪਹੁੰਚ ਗਏ | 


ਕਿਵੇਂ ਹੋਇਆ ਸੀ ਹਾਦਸਾ : 

ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਭਾਰਤੀ ਏਅਰ ਫੋਰਸ ਦਾ ਮਿਗ 21 ਲੜਾਕੂ ਜਹਾਜ਼ ਰਾਜਸਥਾਨ ਬੀਕਾਨੇਰ ਦੇ ਨਲ ਤੋਂ ਰੋਜ਼ਾਨਾ ਦੀ ਤਰ੍ਹਾਂ ਗੁਜ਼ਰ ਰਿਹਾ ਸੀ | ਦੱਸ ਦਈਏ ਕਿ ਉਡਾਣ ਭਰਦੇ ਸਮੇ ਜਹਾਜ਼ ਦੇ ਅੱਗੇ ਪੰਛੀ ਆ ਗਿਆ ਸੀ ਜਿਸ ਕਾਰਨ ਜਹਾਜ਼ ਦੁਰਘਟਨਾਗ੍ਰਸਥ ਹੋ ਗਿਆ | ਮੌਕੇ 'ਤੇ ਪਾਇਲਟ ਨੇ ਜਹਾਜ਼ 'ਚ ਖਰਾਬੀ ਮਹਿਸੂਸ ਕਰਦੇ ਸਮੇ ਪੈਰਾਸ਼ੂਟ ਦੀ ਮਦਦ ਨਲ ਜਹਾਜ਼ ਵਿੱਚੋਂ ਛਲਾਂਗ ਲੱਗਾ ਦਿੱਤੀ | 

ਤੁਹਾਨੂੰ ਦੱਸ ਦਈਏ ਕਿ ਮੌਕੇ 'ਤੇ ਏਅਰ ਫੋਰਸ ਦੇ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਹਾਜ਼ ਦਾ ਪਾਇਲਟ ਵੀ ਸੁਰੱਖਿਅਤ ਹੈ | ਗੋਰਤਾਲੱਭ ਹੈ ਕਿ ਲੱਗਭਗ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਭਾਰਤ ਦੇ 6 ਲੜਾਕੂ ਜਹਾਜ਼ ਕਰੈਸ਼ ਹੋ ਚੁੱਕੇ ਹਨ | ਹਾਲ ਹੀ 'ਚ ਬੰਗਲੌਰ ਦੇ ਐਰੋ ਸ਼ੋਅ ਦੇ ਦੌਰਾਨ ਦੋ ਸੂਰਜ ਕਿਰਣੀ ਵਿਮਾਨਾ ਦੀ ਆਪਸ 'ਚ ਟੱਕਰ ਹੋ ਗਈ ਸੀ ਜਿਸ 'ਚ ਇਕ ਪਾਇਲਟ ਮੌਤ ਦਾ ਸ਼ਿਕਾਰੀ ਹੋ ਗਿਆ ਸੀ | 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.