• Wednesday, September 18

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 09-03-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 09-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 09-03-2019 ) 


1.. ਰਾਸ਼ਟਰਪਤੀ ਟਰੰਪ ਨੇ ਕੀਤਾ ਤੂਫ਼ਾਨ ਨਾਲ ਪੀੜਿਤ ਅਲਬਾਮਾ ਖੇਤਰ ਦਾ ਦੌਰਾ - ਦੇਖਿਆ ਤਬਾਹੀ ਦਾ ਭਿਆਨਕ ਮੰਜ਼ਰ 


ਅਮਰੀਕਾ ਦੇ ਅਲਬਾਮਾ ਖੇਤਰ  ਵਿੱਚ ਪਿਛਲੇ ਦਿਨੀਂ ਇੱਕ ਵੱਡਾ ਤੂਫਾਨ ਆਇਆ ਸੀ ਜਿਸ ਵਿਚ 23 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਖੇਤਰ ਪੂਰੀ ਤਰ੍ਹਾਂ ਬਰਬਾਦ ਹੋ ਗਏ ਸਨ , ਇਨ੍ਹਾਂ ਖੇਤਰਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਤੇ ਲੋਕਾਂ ਦਾ ਹਾਲ ਚਾਲ ਪੁੱਛਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ , ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਜਾਰਜੀਆ ਦੀ ਸਰਹੱਦ ਨਾਲ ਲੱਗਦੇ ਕੁਝ ਪੀੜਤਾਂ ਦੇ ਘਰਾਂ ਦਾ ਦੌਰਾ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੈਲੀਕਾਪਟਰ ਰਾਹੀਂ ਵੀ ਨੁਕਸਾਨ ਦਾ ਜਾਇਜ਼ਾ ਲਿਆ ਗਿਆ |


2.. ਲੰਦਨ ਵਿਚ ਭੇਸ ਬਦਲ ਕੇ ਆਜ਼ਾਦ ਘੁੰਮ ਰਿਹਾ ਹੈ ਭਗੌੜਾ ਨੀਰਵ ਮੋਦੀ - ਕਾਂਗਰਸ ਨੇ ਸਾਧਿਆ ਪ੍ਰਧਾਨਮੰਤਰੀ ਤੇ ਨਿਸ਼ਾਨਾ


ਭਾਰਤ ਦੀ ਪੰਜਾਬ ਨੈਸ਼ਨਲ ਬੈਂਕ ਦੀ 13 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਰਕਮ ਲੈ ਕੇ ਫ਼ਰਾਰ ਹੋਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਹੁਣ ਪਹਿਲੀ ਵਾਰ ਕੈਮਰੇ ਤੇ ਦੇਖਿਆ ਗਿਆ ਹੈ , ਭਾਰਤ ਦੀਆਂ ਜਾਂਚ ਏਜੰਸੀਆਂ ਜਿਸ ਭਗੌੜੇ ਨੀਰਵ ਮੋਦੀ ਦੀ ਭਾਲ ਕਰ ਰਹੀਆਂ ਹਨ ਉਹ ਬ੍ਰਿਟੇਨ ਦੇ ਸ਼ਹਿਰ ਲੰਦਨ ਦੀਆਂ ਸੜਕਾਂ ਤੇ ਘੁੰਮਦਾ ਹੋਇਆ ਨਜ਼ਰ ਆਇਆ , ਸਾਹਮਣੇ ਆਈ ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਨੀਰਵ ਮੋਦੀ ਲੰਦਨ ਵਿੱਚ ਆਪਣਾ ਭੇਸ ਵਟਾ ਕੇ ਘੁੰਮ ਰਿਹਾ ਹੈ , ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ ਹੈ |


3.. ਰਾਹੁਲ ਗਾਂਧੀ ਦੀ ਰੈਲੀ ਵਿੱਚ ਨਾ ਬੋਲਣ ਦਿੱਤੇ ਜਾਣ ਤੋਂ ਬਾਅਦ ਛਲਕਿਆ ਸਿੱਧੂ ਦਾ ਦਰਦ - ਬੋਲੇ ਮੈਂ ਚੰਗਾ ਬੁਲਾਰਾ ਨਹੀਂ ਰਿਹਾ 


ਕਾਂਗਰਸ ਪਾਰਟੀ ਨੇ ਦੇਸ਼ ਭਰ ਵਿੱਚ ਸਟਾਰ ਕੰਪੇਨਰ ਕਹੇ ਜਾਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਨੀਂ ਦਿਨੀਂ ਬੈਕਫੁੱਟ ਤੇ ਨਜ਼ਰ ਆ ਰਹੇ ਹਨ , ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਇੱਕ ਰੈਲੀ ਕੀਤੀ ਸੀ ਜਿੱਥੇ ਸਟੇਜ ਤੋਂ ਸਿੱਧੂ ਨੂੰ ਬੋਲਣ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਧੂ ਆਪਣੀ ਹੀ ਪਾਰਟੀ ਨਾਲ ਨਾਰਾਜ਼ ਨਜ਼ਰ ਆ ਰਹੇ ਹਨ , ਇਸ ਮੁੱਦੇ ਤੇ ਗੱਲ ਕਰਦੇ ਸਿੱਧੂ ਨੇ ਕਿਹਾ ਕਿ ਮੈਨੂੰ ਸਾਫ਼ ਹੋ ਗਿਆ ਹੈ ਕਿ ਮੈਂ ਇੱਕ ਬੁਲਾਰੇ ਅਤੇ ਪ੍ਰਚਾਰਕ ਦੇ ਰੂਪ ਵਿੱਚ ਸਹੀ ਨਹੀਂ ਹਾਂ |


4.. ਕੈਨੇਡਾ ਦੇ ਮਿਸੀਸਾਗਾ ਇਲਾਕੇ ਵਿੱਚ ਵਿਅਕਤੀ ਤੇ ਚਾਕੂ ਨਾਲ ਹਮਲਾ - ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ 


ਸ਼ੁੱਕਰਵਾਰ ਰਾਤ ਨੂੰ ਮਿਸੀਸਾਗਾ ਵਿੱਚ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਉਸ ਨੂੰ ਚਾਕੂ ਨਾਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ , ਪੀਲ ਖੇਤਰੀ ਪੁਲਸ ਅਨੁਸਾਰ ਐਮਰਜੈਂਸੀ ਨੂੰ ਇਸ ਬਾਰੇ ਖ਼ਬਰ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜ਼ਖਮੀ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ , ਇਸ ਸਮੇਂ ਵੀ ਉਸ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹ ਘਟਨਾ ਹੁਰੌਨਟਾਰੀਓ ਸਟਰੀਟ ਅਤੇ ਲਕਸ਼ਾਇਰ ਰੋਡ ਦੇ ਨੇੜੇ ਵਾਪਰੀ ਹੈ ਜਿੱਥੇ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਵੀ ਕੀਤਾ ਹੈ |


5.. ਤਖ੍ਤਾਪਲਟ ਦੀ ਕਗਾਰ ਤੇ ਖੜੇ ਵੈਨੇਜ਼ੁਏਲਾ ਵਿੱਚ ਬਿਜਲੀ ਸੇਵਾ ਠੱਪ - ਰੱਖਿਆ ਮੰਤਰੀ ਨੇ ਅਮਰੀਕਾ ਤੇ ਲਾਇਆ ਦੋਸ਼ 


ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਹਨ , ਵੈਨੇਜ਼ੁਏਲਾ ਵਿੱਚ ਵੀਰਵਾਰ ਤੋਂ ਹੀ ਬਹੁਤ ਸਾਰੇ ਖੇਤਰਾਂ ਵਿੱਚ ਬਿਜਲੀ ਠੱਪ ਹੋ ਚੁੱਕੀ ਹੈ ਜਿਸ ਤੋਂ ਬਾਅਦ ਪੂਰਾ ਦੇਸ਼ ਹਨੇਰੇ ਦੀ ਚਾਦਰ ਹੇਠ ਹੈ , ਸਥਾਨਕ ਪ੍ਰਸ਼ਾਸਨ ਵੱਲੋਂ ਬਿਜਲੀ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਭ ਬੇਕਾਰ ਨਜ਼ਰ ਆ ਰਹੀਆਂ ਹਨ , ਜਿਸ ਤੋਂ ਬਾਅਦ ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਨੇ ਸਾਈਬਰ ਹਮਲੇ ਨਾਲ ਬਿਜਲੀ ਨੂੰ ਠੱਪ ਕਰਨ ਦਾ ਦੋਸ਼ ਅਮਰੀਕੀ ਸਰਕਾਰ ਉੱਤੇ ਲਗਾਇਆ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.