• Sunday, September 15

Breaking News :

ਲੋਕ ਸਭਾ ਚੋਣਾਂ 2019 : ਚੋਣ ਕਮਿਸ਼ਨ ਨੇ ਤਰੀਕਾਂ ਦਾ ਕੀਤਾ ਐਲਾਨ - ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ

ਲੋਕ ਸਭਾ ਚੋਣਾਂ 2019 : ਚੋਣ ਕਮਿਸ਼ਨ ਨੇ ਤਰੀਕਾਂ ਦਾ ਕੀਤਾ ਐਲਾਨ - ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਅੱਜ  ਐਲਾਨ ਕਰ ਦਿੱਤਾ ਹੈ। ਦਿੱਲੀ ਦੇ ਵਿਗਿਆਨ ਭਵਨ ਵਿਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਤਰੀਕਾਂ ਦਾ ਐਲਾਨ ਕੀਤਾ। 17ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ 11 ਅਪ੍ਰੈਲ ਤੋਂ 19 ਮਈ ਤਕ 7 ਪੜਾਵਾਂ 'ਚ ਚੋਣਾਂ ਹੋਣਗੀਆਂ। 23 ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ। ਤਾਰੀਕਾਂ ਦੇ ਐਲਾਨ ਨਾਲ ਹੀ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਇਸ ਤੋਂ ਬਾਅਦ ਹੁਣ ਸਰਕਾਰ ਕੋਈ ਵੀ ਨੀਤੀਗਤ ਫੈਸਲਾ ਨਹੀਂ ਲੈ ਸਕੇਗੀ। 

 1. ਪਹਿਲਾ ਪੜਾਅ— 11 ਅਪ੍ਰੈਲ 
 2. ਦੂਜਾ ਪੜਾਅ— 18 ਅਪ੍ਰੈਲ
 3. ਤੀਜਾ ਪੜਾਅ— 23 ਅਪ੍ਰੈਲ
 4. ਚੌਥਾ ਪੜਾਅ— 29 ਅਪ੍ਰੈਲ
 5. ਪੰਜਵਾਂ ਪੜਾਅ— 6 ਮਈ
 6. ਛੇਵਾਂ ਪੜਾਅ-12 ਮਈ
 7. ਸੱਤਵਾਂ ਪੜਾਅ- 19 ਮਈ

ਚੋਣ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ 'ਚ 13 ਸੂਬਿਆਂ ਦੀ 97 ਸੀਟਾਂ 'ਤੇ, ਤੀਜੇ ਪੜਾਅ 'ਚ 14 ਸੂਬਿਆਂ ਦੀਆਂ 115 ਸੀਟਾਂ 'ਤੇ, ਚੌਥੇ ਪੜਾਅ ਵਿਚ 9 ਸੂਬਿਆਂ ਦੀਆਂ 71 ਸੀਟਾਂ 'ਤੇ, ਪੰਜਵੇਂ ਪੜਾਅ 'ਚ 7 ਸੂਬਿਆਂ ਦੀਆਂ 51 ਸੀਟਾਂ 'ਤੇ, ਛੇਵੇਂ ਪੜਾਅ 'ਚ 7 ਸੂਬਿਆਂ 'ਚ 59 ਸੀਟਾਂ ਅਤੇ ਸੱਤਵੇਂ ਪੜਾਅ 8 ਸੂਬਿਆਂ 'ਚ 59 ਸੀਟਾਂ 'ਤੇ ਵੋਟਿੰਗ ਹੋਵੇਗੀ।

ਚੋਣ ਕਮਿਸ਼ਨਰ ਦੀ ਪ੍ਰੈੱਸ ਕਾਨਫਰੰਸ ਦੇ ਕੁਝ ਖਾਸ ਅੰਸ਼...

 • ਚੋਣ ਲਈ ਸਾਰੀਆਂ ਏਜੰਸੀਆਂ ਤੋਂ ਰਾਇ ਲਈ ਗਈ ਹੈ। 
 • 17ਵੀਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
 • ਚੋਣ ਵਿਚ ਹੋਣ ਵਾਲੇ ਖਰਚ 'ਤੇ ਕਮਿਸ਼ਨ ਦੀ ਵਿਸ਼ੇਸ਼ ਨਿਗਰਾਨੀ ਰਹੇਗੀ।
 • ਚੋਣਾਂ ਵਿਚ ਨੋਟਾਂ ਦਾ ਇਸਤੇਮਾਲ ਹੋਵੇਗਾ। 
 • ਈ. ਵੀ. ਐੱਮ. 'ਤੇ ਉਮੀਦਵਾਰ ਦੀ ਤਸਵੀਰ ਹੋਵੇਗੀ।
 • ਵੋਟਾਂ ਲਈ 10 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
 • ਚੋਣਾਂ 'ਚ 90 ਕਰੋੜ ਵੋਟਾਂ ਪਾਈਆਂ ਜਾਣਗੀਆਂ। 
 • ਲੋਕ ਸਭਾ ਚੋਣਾਂ ਲਈ ਹੈਲਪਲਾਈਨ ਨੰਬਰ-1950
 • ਇਸ ਵਾਰ 18-19 ਸਾਲ ਦੇ 1.5 ਕਰੋੜ ਵੋਟਰ।
 • ਚੋਣਾਂ ਦੀਆਂ ਤਰੀਕਾਂ ਵਿਚ ਪ੍ਰੀਖਿਆਵਾਂ ਦਾ ਅਸੀਂ ਧਿਆਨ ਰੱਖਿਆ ਹੈ। 
 • ਮੌਸਮ ਅਤੇ ਤਿਉਹਾਰਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ।
 • ਇਸ ਵਾਰ 8 ਕਰੋੜ 43 ਕਰੋੜ ਵੋਟਰ ਵਧੇ।
 • 99.3 ਫੀਸਦੀ ਲੋਕਾਂ ਕੋਲ ਵੋਟਰ ਆਈਡੀ ਕਾਰਡ।
 • ਸਾਰੇ ਪੋਲਿੰਗ ਬੂਥ 'ਤੇ ਵੀ.ਵੀ. ਪੀ. ਏ. ਟੀ. ਯਾਨੀ ਕਿ ਵੋਟਰ ਵੈਰੀਫਾਈਡ ਪੇਪਰ ਆਡੀਟ ਟਰੇਲ  ਦਾ ਇਸਤੇਮਾਲ ਹੋਵੇਗਾ।
 • ਹੁਣ ਤੋਂ ਹੀ ਚੋਣ ਜ਼ਾਬਤ ਲਾਗੂ। 
 • ਚੋਣਾਂ ਜ਼ਾਬਤਾ ਦੀ ਉਲੰਘਣਾ ਹੋਣ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। 
 • ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰ ਬੈਨ।
 • ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਹੋਣਗੇ। 
 • ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਵੇਗੀ। 
 • ਚੋਣ ਕਮਿਸ਼ਨ ਨੂੰ ਸ਼ਿਕਾਇਤ ਲਈ ਐਪ ਬਣਾਇਆ ਗਿਆ ਹੈ। 
 • ਵੋਟਰ ਕੇਂਦਰ 'ਚ ਸੀ. ਸੀ. ਟੀ. ਵੀ. ਕੈਮਰੇ ਹੋਣਗੇ। 
 • ਬਿਨਾਂ ਪੈਨ ਕਾਰਡ ਦੇ ਉਮੀਦਵਾਰੀ ਰੱਦ ਹੋਵੇਗੀ। 
 • ਉਮੀਦਵਾਰਾਂ ਨੂੰ ਅਪਰਾਧਕ ਰਿਕਾਰਡ ਦੇਣਾ ਹੋਵੇਗਾ। 
 • ਉਮੀਦਵਾਰਾਂ ਨੂੰ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਣੀ ਹੋਵੇਗੀ। 
 • ਸੋਸ਼ਲ ਮੀਡੀਆ 'ਤੇ ਵਿਗਿਆਪਨ ਦਾ ਖਰਚ ਵੀ ਚੋਣ ਖਰਚ 'ਚ ਹੋਵੇਗਾ ਸ਼ਾਮਲ। 

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.