ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 11-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 11-03-2019 ) 


1.. ਪੰਜਾਬ ਵਿੱਚ 19 ਮਈ ਨੂੰ ਹੋਣਗੀਆਂ ਲੋਕਸਭਾ ਚੋਣਾਂ - ਸੂਬੇ ਭਰ ਦੀਆਂ ਪਾਰਟੀਆਂ ਨੇ ਖਿੱਚੀ ਪੂਰੀ ਤਿਆਰੀ 


ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ , ਦੇਸ਼ ਭਰ ਵਿੱਚ ਸੱਤ ਪੜਾਵਾਂ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ , ਜੇ ਗੱਲ ਕਰੀਏ ਪੰਜਾਬ ਸੂਬੇ ਦੀ ਤਾਂ ਪੰਜਾਬ ਸੂਬੇ ਵਿੱਚ ਆਖਰੀ ਸੱਤਵੇਂ ਪੜਾਅ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ , ਸੂਬੇ ਵਿੱਚ 19 ਮਈ ਨੂੰ ਲੋਕ ਵੋਟਿੰਗ ਕਰਨਗੇ ਜਦਕਿ 23 ਮਈ ਨੂੰ ਇਸ ਦੇ ਨਤੀਜੇ ਆ ਜਾਣਗੇ , ਪੰਜਾਬ ਵਿੱਚ ਕੁੱਲ 13 ਲੋਕ ਸਭਾ ਸੀਟਾਂ ਹਨ , ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੋਂ ਬਾਅਦ ਲਗਾਤਾਰ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਤੇਜ਼ ਕਰ ਰਹੀਆਂ ਹਨ |


2.. ਐਸਐਨਸੀ ਲਵਲੀਨ ਭ੍ਰਿਸ਼ਟਾਚਾਰ ਮਾਮਲਾ - ਪ੍ਰਧਾਨਮੰਤਰੀ ਟਰੂਡੋ ਤੇ ਵਿਰੋਧੀ ਨੇਤਾ ਸ਼ਿਅਰ ਨੇ ਸਾਧਿਆ ਨਿਸ਼ਾਨਾ 


ਕੈਨੇਡਾ ਵਿੱਚ ਫੈਡਰਲ ਚੋਣਾਂ ਨੇੜੇ ਆਉਂਦੇ ਹੀ ਸਿਆਸੀ ਪਾਰਟੀਆਂ ਨੇ ਇਕ ਦੂਜੇ ਤੇ ਹਮਲੇ ਤੇਜ਼ ਕਰ ਦਿੱਤੇ ਹਨ ,ਪਿਛਲੇ ਦਿਨੀਂ ਪ੍ਰਧਾਨ ਮੰਤਰੀ ਟਰੂਡੋ ਦੀ ਕੈਬਨਿਟ ਸਮੇਤ ਉਨ੍ਹਾਂ ਦੇ ਮੰਤਰੀਆਂ ਉੱਤੇ ਐੱਸਐੱਨਸੀ ਲਵਲੀਨ ਕੰਪਨੀ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ , ਜਿਸ ਤੋਂ ਬਾਅਦ ਟਰੂਡੋ ਸਰਕਾਰ ਲਗਾਤਾਰ ਬੈਕ ਫੁੱਟ ਤੇ ਹਨ , ਹੁਣ ਕੈਨੇਡਾ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਅਤੇ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ਿਅਰ ਨੇ ਪ੍ਰਧਾਨ ਮੰਤਰੀ ਟਰੂਡੋ ਤੇ ਨਿਸ਼ਾਨਾ ਸਾਧਿਆ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੈਨੇਡਾ ਦੇ ਲੋਕਾਂ ਨੂੰ ਇਸ ਮਾਮਲੇ ਦਾ ਸਾਰਾ ਸੱਚ ਦੱਸਣਾ ਚਾਹੀਦਾ ਹੈ |


3.. ਟਰੰਪ ਕਿਮ ਜੋਂਗ ਵਾਰਤਾ - ਹਨੋਈ ਵਿਚ ਮੀਟਿੰਗ ਅਸਫਲ ਰਹਿਣ ਤੋਂ ਬਾਅਦ ਫਿਰ ਮਿਲ ਸਕਦੇ ਹਨ ਦੋਵੇਂ ਨੇਤਾ


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੌਂਗ ਉਨ ਵਿੱਚ ਪਿਛਲੇ ਦਿਨੀਂ ਵੀਅਤਨਾਮ ਦੀ ਰਾਜਧਾਨੀ ਹਨੋਈ ਦੇ ਵਿੱਚ ਮੁਲਾਕਾਤ ਹੋਈ ਸੀ ਜੋ ਕਿ ਅਸਫਲ ਰਹੀ ਸੀ , ਇਸ ਵਾਰਤਾ ਦੇ ਅਸਫਲ ਰਹਿਣ ਤੋਂ ਬਾਅਦ ਅਮਰੀਕਾ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਉੱਤਰ ਕੋਰੀਆ ਫਿਰ ਤੋਂ ਪ੍ਰਮਾਣੂ ਪ੍ਰੀਖਣ ਕਰਨ ਦੀ ਤਿਆਰੀ ਵਿੱਚ ਹੈ ਜਿਸ ਤੋਂ ਬਾਅਦ ਅਮਰੀਕਾ ਦੀ ਚਿੰਤਾ ਵਧ ਗਈ ਸੀ , ਹੁਣ ਵ੍ਹਾਈਟ ਹਾਊਸ ਨੇ ਇੱਕ ਵਾਰ ਫਿਰ ਸੰਕੇਤ ਦਿੱਤਾ ਹੈ ਕਿ ਜਲਦ ਹੀ ਰਾਸ਼ਟਰਪਤੀ ਟਰੰਪ ਅਤੇ ਕਿਮ ਜੋਂਗ ਉਨ ਦੀ ਫਿਰ ਮੁਲਾਕਾਤ ਹੋ ਸਕਦੀ ਹੈ |4.. ਇਥੋਪੀਆ ਹਵਾਈ ਹਾਦਸੇ ਤੋਂ ਬਾਅਦ ਚੀਨ ਨੇ ਚੁੱਕਿਆ ਵੱਡਾ ਕਦਮ - ਬੰਦ ਕੀਤੀ ਬੋਇੰਗ 737 ਮੈਕਸ ਜ਼ਹਾਜ ਸੇਵਾ 


ਇਥੋਪੀਆ ਦੇ ਯਾਤਰੀ ਹਵਾਈ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਚੀਨ ਨੇ ਇਕ ਵੱਡਾ ਕਦਮ ਚੁੱਕਿਆ ਹੈ ਚੀਨ ਦੀ ਹਵਾਈ ਉਡਾਨ ਰੈਗੁਲੇਟਰੀ ਨੇ ਇੱਕ ਨਵਾਂ ਐਲਾਨ ਕਰਦੇ ਹੋਏ ਦੇਸ਼ ਭਰ ਵਿੱਚ 100 ਬੋਇੰਗ 737 ਮੈਕਸ ਏਅਰਕ੍ਰਾਫਟ ਬੰਦ ਕਰ ਦਿੱਤੇ ਹਨ , ਚੀਨ ਵਿੱਚ ਵੱਖ ਵੱਖ ਅੱਠ ਏਅਰਲਾਈਨਜ਼ ਵੱਲੋਂ ਇਨ੍ਹਾਂ ਬੋਇੰਗ ਜਹਾਜ਼ਾਂ ਨੂੰ ਚਲਾਇਆ ਜਾ ਰਿਹਾ ਸੀ ਪਰ ਚੀਨ ਦੇ ਰੱਖਿਆ ਮੰਤਰਾਲੇ ਨੇ ਇਥੋਪੀਆ ਦੇ ਹਵਾਈ ਹਾਦਸੇ ਤੋਂ ਬਾਅਦ ਇਸ ਉੱਤੇ  ਚਿੰਤਾ ਪ੍ਰਗਟ ਕੀਤੀ ਸੀ ਜਿਸ ਤੋਂ ਬਾਅਦ ਚੀਨ ਦੀ ਹਵਾਈ ਰੈਗੂਲੇਟਰੀ ਅਥਾਰਟੀ ਨੇ ਇਸ ਉੱਤੇ ਬੈਨ ਲਗਾ ਦਿੱਤਾ ਹੈ | 


5.. ਸਿੰਘ ਸਾਹਿਬ ਦੀ ਬੈਠਕ ਵਿੱਚ ਲਏ ਗਏ ਕਈ ਮੁੱਖ ਫੈਸਲੇ, ਨਵੇਂ ਜੱਥੇਦਾਰ ਦੀ ਨਿਯੁਕਤੀ ਲਈ ਕਮੇਟੀ ਬਣਾਈ ਗਈ


ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਹੋਈ ਪੰਜ ਸਿੰਘ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਕਈ ਵੱਡੇ ਫ਼ੈਸਲੇ ਲੈ ਗਏ ਹਨ ਸ੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਭਾਈ ਗਿਆਨੀ ਹਰਪ੍ਰੀਤ ਸਿੰਘ ਨੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਪੰਜ ਮੈਂਬਰ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਇਹ ਕਮੇਟੀ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਦੋ ਲੋਕਾਂ ਦੇ ਨਾਮ ਪੇਸ਼ ਕਰੇਗੀ ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਵਿੱਚ ਹੋਈ ਇਸ ਮੀਟਿੰਗ ਵਿੱਚ ਕਈ ਹੋਰ ਮੁੱਦਿਆ ਬਾਰੇ ਜਾਂਚ ਕਮੇਟੀਆਂ ਵੀ ਬਣਾਈਆਂ ਗਈਆਂ ਹਨ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |
Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.