ਇਮਰਾਨ ਕਾਹਨ ਦੀ ਆਮਦਨ ਤਿੰਨ ਸਾਲਾਂ 'ਚ ਘਟੀ 3 ਕਰੋੜ ਰੁਪਏ

11 ਮਾਰਚ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਮਦਮ ਪਿਛਲੇ ਤਿੰਨ ਸਾਲਾਂ 'ਚ ਤਿੰਨ ਕਰੋੜ ਰੁਪਏ ਘੱਟ ਗਈ ਹੈ ਪਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਆਮਦਨ 'ਚ ਵਾਧਾ ਜਾਰੀ ਹੈ | ਪਾਕਿਸਤਾਨੀ ਅਖਬਾਰ ਡਾਅਨ ਦੀ ਰਿਪੋਰਟ ਮੁਤਾਬਕ ਕ੍ਰਿਕਟ ਦੀ ਦੁਨੀਆਂ ਤੋਂ ਸਿਆਸਤ 'ਚ ਆਏ ਇਮਰਾਨ ਖ਼ਾਨ ਦੀ ਸਾਲ 2015 'ਚ ਆਮਦਨ ਪਾਕਿਸਤਾਨੀ ਰੁਪਏ 'ਚ 3.56 ਕਰੋੜ ਰੁਪਏ ਸੀ | ਸਾਲ 2016 'ਚ ਇਹ ਘਾਟਾ 1.29 ਕਰੋੜ ਰੁਪਏ ਰਹਿ ਗਈ ਅਤੇ 2017 'ਚ ਇਹ 47 ਲੱਖ ਰੁਪਏ 'ਤੇ ਆ ਗਈ |

ਪਾਕਿ ਸੰਸਦ ਦੇ ਹੇਠਲੇ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਦੀ ਆਮਦਨ 'ਚ ਲਗਾਤਾਰ ਵਾਧਾ ਹੋਇਆ ਹੈ | ਇਸ ਪਿੱਛੋਂ 2016 ਵਿੱਚ ਉਨ੍ਹਾਂ ਦੀ ਸ਼ੁੱਧ ਆਮਦਨ ਘਟ ਕੇ 1,29 ਕਰੋੜ ਰੁਪਏ ਰਹਿ ਗਈ ਸੀ | ਇਸ ਵਿੱਚੋਂ ਵੀ 74 ਲੱਖ ਰੁਪਏ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਆਏ ਸੀ | ਰਿਪੋਰਟ ਮੁਤਾਬਕ ਪਾਕਿਸਤਾਨੀ ਸੰਸਦ ਦੇ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੀ ਕੁੱਲ ਆਮਦਨ ਵਿਚ ਲਗਾਤਾਰ ਵਾਧਾ ਹੋਇਆ ਹੈ | 2015 ਵਿੱਚ ਉਨ੍ਹਾਂ ਦੀ ਆਮਦਨ 76 ਲੱਖ ਰੁਪਏ ਸੀ ਜੋ 2017 ਵਿੱਚ ਵਧ ਕੇ ਇੱਕ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.