• Wednesday, September 18

ਮਮਤਾ ਬੈਨਰਜੀ ਦਾ ਦਾਅਵਾ - ਮੋਦੀ ਸਰਕਾਰ ਚੋਣਾਂ ਦਾ ਲਾਭ ਲੈਣ ਲਈ ਫਿਰ ਕਰ ਸਕਦੀ ਹੈ ਸਰਜੀਕਲ ਸਟ੍ਰਾਈਕ

ਮਮਤਾ ਬੈਨਰਜੀ ਦਾ ਦਾਅਵਾ - ਮੋਦੀ ਸਰਕਾਰ ਚੋਣਾਂ ਦਾ ਲਾਭ ਲੈਣ ਲਈ ਫਿਰ ਕਰ ਸਕਦੀ ਹੈ ਸਰਜੀਕਲ ਸਟ੍ਰਾਈਕ

ਕਲਕੱਤਾ , 12 ਮਾਰਚ ( NRI MEDIA )

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵੱਡਾ ਦਾਅਵਾ ਕੀਤਾ ਹੈ ਅਤੇ ਇਹ ਕਿਹਾ ਹੈ ਕਿ ਲੋਕ ਸਭਾ ਚੋਣਾਂ ਨੂੰ ਜਾਣ ਬੁੱਝ ਕੇ ਲੰਬਾ ਖਿੱਚਿਆ ਜਾ ਰਿਹਾ ਹੈ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਇੱਕ ਹੋਰ ਸਰਜੀਕਲ ਸਟਰਾਈਕ ਕੀਤੀ ਜਾ ਸਕੇ , ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਰਜੀਕਲ ਸਟ੍ਰਾਈਕਾਂ ਦਾ ਚੋਣਾਂ ਦੌਰਾਨ ਫਾਇਦਾ ਲੈਣਾ ਚਾਹੁੰਦੀ ਹੈ ਇਹ ਗੱਲ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੀ ਜਿੱਥੇ ਉਨ੍ਹਾਂ ਨੇ ਕਿਹਾ ਕਿ ਕੁਝ ਵੱਡੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਮੋਦੀ ਸਰਕਾਰ ਫਿਰ ਸਰਜੀਕਲ ਸਟ੍ਰਾਈਕ ਕਰ ਸਕਦੀ ਹੈ |


ਨਿਊਜ ਏਜੰਸੀ ਦੇ ਅਨੁਸਾਰ ਮਮਤਾ ਬੈਨਰਜੀ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੁਝ ਸੀਨੀਅਰ ਪੱਤਰਕਾਰਾਂ ਨੇ ਮੈਨੂੰ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਹੋਰ ਹਮਲੇ (ਸਟ੍ਰਾਈਕ) ਹੋ ਸਕਦੇ ਹਨ ਹੈ , ਉਨ੍ਹਾਂ ਕਿਹਾ ਕਿ ਮੈ ਇਹ ਨਹੀਂ ਕਹਿ ਸਕਦੀ ਕਿ ਇਹ ਕਿਸ ਤਰ੍ਹਾਂ ਦਾ ਹਮਲਾ ਕਰਨਗੇ , ਇਸ ਕਾਰਣ ਹੀ ਚੋਣ ਕਮਿਸ਼ਨ 19 ਮਈ ਤਕ ਇਨਾ ਚੋਣਾਂ ਨੂੰ ਖਿੱਚਣਾ ਚਾਹੁੰਦਾ ਹੈ , ਉਨ੍ਹਾਂ ਨੇ ਕਿਹਾ, '' ਕਿਰਪਾ ਕਰਕੇ ਗਲਤ ਤਰੀਕੇ ਨਾਲ ਪੇਸ਼ ਨਾ ਕਰੋ. ਚੋਣ ਕਮਿਸ਼ਨ ਵਰਗੇ ਸੰਵਿਧਾਨਿਕ ਸੰਸਥਾ ਦੇ ਪ੍ਰਤੀ ਮੇਰੀ ਮਨ ਵਿੱਚ ਕਾਫੀ ਇਜ਼ੱਤ ਹੈ. ਪਰ ਪੱਛਮ ਬੰਗਾਲ 'ਚ ਮਾਹੌਲ ਨੂੰ ਖਰਾਬ ਕਰਨਾ ਭਾਜਪਾ ਦੀ ਯੋਜਨਾ ਦਾ ਹਿੱਸਾ ਹੈ |

ਟੀ.ਐਮ.ਸੀ. ਮੁਖੀ ਮਮਤਾ ਬੈਨਰਜੀ ਦੇ ਇਸ ਬਿਆਨ ਨੂੰ ਪਾਕਿਸਤਾਨ ਅਤੇ ਅੱਤਵਾਦ ਦੇ ਵਿਰੁੱਧ ਭਾਰਤ ਵਲੋਂ ਕੀਤੀ ਜਾਨ ਵਾਲੀ ਸੰਭਾਵਤ ਕਾਰਵਾਈ ਦੇ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ , ਮਮਤਾ ਦੇ ਬਿਆਨਾਂ 'ਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਭਾਜਪਾ ਨੇ ਉਨ੍ਹਾਂ ਦੇ ਦੋਸ਼ ਨੂੰ' ਬੇਬੁਨਿਆਦ 'ਕਿਹਾ ਹੈ ਅਤੇ ਇਸ ਬਿਆਨ ਤੇ ਵਿਰੋਧ ਦਰਜ ਕਰਵਾਇਆ ਹੈ |

ਪ੍ਰਦੇਸ਼ ਭਾਜਪਾ ਪ੍ਰਧਾਨ ਦਲੀਪ ਘੋਸ਼ ਨੇ ਦੱਸਿਆ, 'ਬੇਬੁਨਿਆਦ ਦੋਸ਼ ਲਗਾਉਣਾ ਮਮਤਾ ਬੈਨਰਜੀ ਦੀ ਆਦਤ ਹੈ , ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਹਵਾ ਵਿੱਚ ਗੱਲਾਂ ਕਰਦੇ ਹਨ , ਜੇ ਇਸ ਬਾਰੇ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਉਨ੍ਹਾਂ ਨੂੰ ਇਸ ਨੂੰ ਜਨਤਕ ਕਰਨਾ ਚਾਹੀਦਾ ਹੈ , ਜ਼ਿਕਰਯੋਗ ਹੈ ਕਿ ਪੁੱਲਵਾਮਾ ਅਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ ਦੇ ਬਾਲਕੋਟ ਵਿੱਚ ਹਵਾਈ ਹਮਲੇ ਨੂੰ ਲੈ ਕੇ ਮਮਤਾ (ਮਮਤਾ ਬੈਨਰਜੀ) ਨੇ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਉੱਤੇ 'ਜੰਗ " ਪੈਦਾ ਕਰਨ ਦੇ ਦੋਸ਼ ਲਗਾਏ ਸਨ |Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.