ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਜ਼ਰ ਰੱਖਣਗੇ ਆਈਟੀ ਐਕਸਪਰਟ

ਚੰਡੀਗੜ (ਇੰਦਰਜੀਤ ਸਿੰਘ ਚਾਹਲ) : ਚੋਣ ਵਿਭਾਗ ਨੇ ਪਹਿਲੀ ਵਾਰ ਆਈਟੀ ਸੈੱਲ ਬਣਾਇਆ ਹੈ। ਜਿਸ ਦੀ ਜ਼ਿੰਮੇਦਾਰੀ ਸਿਰਫ ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣੀ ਹੋਵੇਗੀ। ਅਸਿਸਟੈਂਟ ਰਿਟਰਨਿੰਗ ਅਫਸਰ ਪੱਧਰ ਤੇ ਅਧਿਕਾਰੀ ਦੀ ਦੇਖ-ਰੇਖ 'ਚ ਪ੍ਰੋਫੈਸ਼ਨਲ ਦਾ ਇਹ ਸੈੱਲ ਸਰਗਰਮ ਰਹੇਗਾ। ਇਸ ਟੀਮ ਨੇ ਆਈਟੀ ਐਕਸਪਰਟ ਵੀ ਰੱਖੇ ਹਨ। ਜੋ ਸਾਰਾ ਦਿਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਜ਼ਰ ਰੱਖਣਗੇ। ਉਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਪੋਸਟਾਂ ਨੂੰ ਤੇ ਕੁਮੈਂਟਸ ਨੂੰ ਦੇਖਿਆ ਜਾਵੇਗਾ। ਚੋਣ ਜ਼ਾਬਤਾ ਦੀ ਉਲੰਘਣਾ ਹੋਣ 'ਤੇ ਇਸ ਦਾ ਰਿਕਾਰਡ ਵੀ ਤਿਆਰ ਕੀਤਾ ਜਾਵੇਗਾ। 

ਇੰਨਾ ਹੀ ਨਹੀਂ, ਕਿਸੇ ਵੀ ਤਰ੍ਹਾਂ ਦੇ ਇਤਰਾਜ਼ੋਗ ਕੰਟੈਂਟ ਨੂੰ ਤੁਰੰਤ ਹਟਾਉਣ ਲਈ ਪੁਲਿਸ ਨੇ ਵੀ ਇਕ ਟੀਮ ਬਣਾਈ ਹੈ।ਡੀਆਈਡਜੀ ਓਪੀ ਮਿਸ਼ਰਾ ਨੇ ਕਿਹਾ ਕਿ ਸਾਰੀਆਂ ਸੋਸ਼ਲ ਸਾਈਟਾਂ ਨੂੰ ਲੋਕਲ ਨੁਮਾਇੰਦੇ ਉਨ੍ਹਾਂ ਦੇ ਸੰਪਰਕ 'ਚ ਹਨ। ਕੋਈ ਵੀ ਇਤਰਾਜ਼ਯੋਗ ਸਮੱਗਰੀ 'ਤੇ ਨਜ਼ਰ ਰਹੇਗੀ, ਕੋਈ ਪੋਸਟ ਵੀ ਹੁੰਦੀ ਹੇ ਤਾਂ ਉਸ ਨੂੰ ਤੁਰੰਤ ਹਟਵਾਇਆ ਜਾਵੇਗਾ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਸੋਸ਼ਲ ਮੀਡੀਆ ਸੈੱਲ ਬਣਾਏ ਹਨ। 

ਸਿਰਫ ਸਿਆਸੀ ਪਾਰਟੀਆਂ ਹੀ ਨਹੀਂ ਸਗੋਂ ਉਮੀਦਵਾਰਾਂ ਨੇ ਵੀ ਆਪਣੇ ਪੱਧਰ 'ਤੇ ਸੋਸ਼ਲ ਮੀਡੀਆ ਪ੍ਰੋਫੈਸ਼ਨਲ ਰੱਖੇ ਲਏ ਹਨ। ਜੋ ਸਾਰਾ ਦਿਨ ਆਪਣੇ ਉਮੀਦਵਾਰ ਲਈ ਅਜਿਹਾ ਕੰਟੈਂਟ ਤਿਆਰ ਕਰ ਕੇ ਉਸ ਨੂੰ ਸੋਸ਼ਲਮ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾ ਰਹੇ ਹਨ। ਟਵਿੱਟਰ 'ਤੇ ਟ੍ਰੋਲ ਕਰਵਾ ਰਹੇ ਹਨ। ਚੋਣ ਵਿਭਾਗ ਨੇ ਉਮੀਦਵਾਰ ਦੇ ਰੋਜ਼ਾਨਾ ਖਰਚੇ 'ਚੇ ਨਜ਼ਰ ਰੱਖਣ ਲਈ ਨੋਡਲ ਅਫਸਰ ਵੀ ਨਿਯੁਕਤ ਕਰ ਦਿੱਤੇ ਹਨ। ਇਹ ਨੋਡਲ ਅਫਸਰ ਉਮੀਦਵਾਰ ਦੇ ਡੇਅ-ਟੂ-ਡੇਅ ਐਕਸਪੇਂਡੇਚਰ ਦੀ ਮਾਨਿਟਰਿੰਗ ਕਰਨਗੇ। ਨਾਲ ਹੀ ਅਕਾਊਂਟ ਨੂੰ ਵੀ ਦੇਖਣਗੇ। ਚੋਣ 'ਚ ਬਲੈਕ ਮਨੀ ਦੀ ਵਰਤੋਂ ਰੋਕਣ ਲਈ ਇਹ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। 

ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਖਰਚੇ ਤੋਂ ਜ਼ਿਆਦਾ ਪੈਸਾ ਖਰਚਾ ਕੀਤਾ ਗਿਆ ਤਾਂ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਤੋਂ ਲੈ ਕੇ ਦੂਸਰੀ ਕਾਰਵਾਈ ਹੋ ਸਕਦੀ ਹੈ।ਇਸ ਤੋਂ ਇਲਾਵਾ ਚੋਣ ਵਿਭਾਗ ਨੇ ਚੰਡੀਗੜ੍ਹ ਨੂੰ 75 ਵੱਖ-ਵੱਖ ਸੈਕਟਰਾਂ 'ਚ ਵੰਡ ਕੇ ਇਨ੍ਹਾਂ 'ਤੇ ਕੋ-ਆਡਰੀਨੇਟਿੰਗ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਆਪਣੇ ਇਲਾਕੇ 'ਚ ਚੋਣ ਸਬੰਧੀ ਸਾਰੀਆਂ ਤਿਆਰੀਆਂ ਤੇ ਚੋਣਾਂ ਸ਼ਾਂਤੀਪੂਰਵਕ ਕਰਵਾਉਣਾ ਇਸਦੀ ਜ਼ਿੰਦੇਵਾਰੀ ਹੋਵੇਗੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.