• Friday, July 19

ਬੈਂਕ ਕਰਜ਼ਾ ਫਰਾਡ ਮਾਮਲੇ ਵਿਚ ਦੋਸ਼ੀ ਹਿਤੇਸ਼ ਪਟੇਲ ਅਲਬਾਨੀਆ ਵਿਚ ਗ੍ਰਿਫਤਾਰ

ਤਿਰਾਨਾ , ਮਾਰਚ ( NRI MEDIA )

8100 ਕਰੋੜ ਰੁਪਏ ਦੇ ਬੈਂਕ ਕਰਜ਼ਾ ਫਰਾਡ ਮਾਮਲੇ ਵਿਚ ਦੋਸ਼ੀ ਹਿਤੇਸ਼ ਪਟੇਲ ਨੂੰ ਅਲਬਾਨੀਆ ਵਿਚ ਗ੍ਰਿਫਤਾਰ ਕੀਤਾ ਗਿਆ ਹੈ , ਅਲਬਾਨੀਆ ਦੇ ਰਾਸ਼ਟਰੀ ਅਪਰਾਧ ਬਿਊਰੋ ਨੇ 20 ਮਾਰਚ ਨੂੰ ਪਟੇਲ ਨੂੰ ਪਟੇਲ ਨੂੰ ਗਿਰਫ਼ਤਾਰ ਕੀਤਾ ਹੈ ਜਿਸ ਦਾ ਖੁਲਾਸਾ ਹੁਣ ਭਾਰਤੀ ਏਜੰਸੀਆਂ ਨੇ ਕੀਤਾ ਹੈ , ਉਸ ਦੀ ਛੇਤੀ ਹੀ ਭਾਰਤ ਨੂੰ ਸਪੁਰਦਗੀ ਦੀ ਸੰਭਾਵਨਾ ਹੈ |


ਇੰਟਰਪੋਲ ਨੇ 11 ਮਾਰਚ ਨੂੰ ਪਟੇਲ ਦੇ ਖਿਲਾਫ ਇੱਕ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਸੀ , ਭਾਰਤੀ ਏਜੰਸੀ ਡਾਇਰੈਕਟੋਰੇਟ (ਈ.ਡੀ.) ਪੀ.ਐਮ.ਐਲ.ਏ. ਮੁੰਬਈ ਦੀ ਅਦਾਲਤ ਵਿਚ ਉਸ ਦੇ ਖਿਲਾਫ ਕੇਸ ਦਰਜ ਕੀਤਾ ਸੀ ,ਕੇਸ ਵਿਚ ਤੇਜ਼ੀ ਨਾਲ ਕਾਰਵਾਈ ਕੀਤੀ ਜਾਂ ਰਹੀ ਹੈ ,ਹਿਤੇਸ਼ ਪਟੇਲ ਸਟਰਲਿੰਗ ਬਾਇਓਟੈਕ ਕੇਸ ਵਿਚ ਭਗੌੜਾ ਹੈ |

ਈ.ਡੀ. ਨੇ ਭਗੌੜਾ ਆਰਥਿਕ ਅਪਰਾਧ ਦੇ ਤਹਿਤ ਨਿਤਿਨ , ਚੇਤਨ, ਸੰਦੇਸਰਾ ਅਤੇ ਹਿਤੇਸ਼ ਪਟੇਲ ਦੇ ਖਿਲਾਫ ਅਪੀਲ ਦਾਇਰ ਕੀਤੀ ਸੀ,ਇਸ ਚਾਰ ਲੋਕ ਸਟਿਰਲਿੰਗ ਬਾਈਓਟੈਕ ਦੇ ਪ੍ਰਮੋਟਰ ਹਨ , ਇਹ ਗੁਜਰਾਤ ਦੀ ਫਰਮ ਕੰਪਨੀ ਹੈ , ਨਿਤਿਨ ਸੰਦੇਸਰਾ ਸਟਿਰਲਿੰਗ ਬਾਈਓਟੈਕ ਦਾ ਮਾਲਕ ਹੈ , ਉਹ ਅਤੇ ਉਸ ਦੇ ਪਰਿਵਾਰ ਉੱਤੇ 8100 ਕਰੋੜ ਰੁਪਏ ਦੇ ਕਰਜ਼ਾ ਧੋਖਾਧੜੀ ਦਾ ਦੋਸ਼ ਹੈ , ਨਿਤਿਨ ਆਪਣੇ ਪਰਿਵਾਰ ਸਮੇਤ ਵਿਦੇਸ਼ ਭੱਜ ਗਿਆ ਸੀ , ਹਿਤੇਸ਼ ਪਟੇਲ ਨਿਤਿਨ ਸੰਦੇਸਰਾ ਦਾ ਰਿਸ਼ਤੇਦਾਰ ਹੈ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਵੀ ਹੈ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.