Breaking News :

ਪਰਮਾਣੂ ਸ਼ਕਤੀ ਤੋਂ ਬਾਅਦ ਹੁਣ ਭਾਰਤ ਨੇ ਮਿਸਾਇਲ ਨਾਲ ਸੈਟੇਲਾਈਟ ਤੇ ਹਮਲਾ ਕਰਨ ਦੀ ਤਕਨੀਕ ਵਿਕਸਤ ਕੀਤੀ

ਨਵੀਂ ਦਿੱਲੀ , 27 ਮਾਰਚ ( NRI MEDIA )

ਪਰਮਾਣੂ ਸ਼ਕਤੀ ਨਾਲ ਭਰਪੂਰ ਦੇਸ਼ ਬਣਨ ਤੋਂ ਬਾਅਦ ਭਾਰਤ ਨੇ ਹੁਣ ਇਕ ਨਵਾਂ ਪ੍ਰੀਖਣ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ , ਭਾਰਤ ਨੇ ਸਪੇਸ ਦੀ ਦੁਨੀਆ ਵਿੱਚ ਹੁਣ ਇੱਕ ਨਵੀਂ ਉਪਲੱਬਧੀ ਹਾਸਲ ਕੀਤੀ ਹੈ , ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਅੱਜ ਦੱਸਿਆ ਕਿ ਭਾਰਤ ਨੇ ਹੁਣ ਸਪੇਸ ਦੀ ਦੁਨੀਆਂ ਵਿੱਚ ਇੱਕ ਨਵੀਂ ਉਪਲਬਧੀ ਹਾਸਲ ਕਰ ਲਈ ਹੈ , ਭਾਰਤ ਨੇ ਤਿੰਨ ਮਿੰਟ ਦੇ ਵਿੱਚ ਸਪੇਸ ਦੇ ਲੋਅ ਅਰਥ ਔਰਬਿਟ ਵਿੱਚ ਸੈਟੇਲਾਈਟ ਨੂੰ ਮਾਰ ਹੇਠਾਂ ਸੁੱਟਿਆ ਹੈ , ਇਹ ਉਪਲੱਬਧੀ ਹਾਸਲ ਕਰਨ ਵਾਲਾ ਭਾਰਤ ਚੌਥਾ ਦੇਸ਼ ਬਣ ਚੁੱਕਾ ਹੈ ਜੋ ਕਿ ਇੱਕ ਵੱਡੀ ਕਾਮਯਾਬੀ ਹੈ | 


ਸਾਇੰਸਦਾਨਾਂ ਦੀ ਮੰਨੀਏ ਤਾਂ ਭਾਰਤ ਦਾ ਇਹ ਸਫਲ ਓਪਰੇਸ਼ਨ ਬਹੁਤ ਮਹੱਤਵਪੂਰਨ ਹੈ , ਵਿਗਿਆਨਿਕ ਆਰ.ਪੀ. ਟੰਡਨ ਨੇ ਦੱਸਿਆ ਕਿ ਹੁਣ ਭਾਰਤ ਜਲ, ਨਭ ਅਤੇ ਥਲ ਦੇ ਇਲਾਵਾ ਸਪੇਸ ਵਿੱਚ ਵੀ ਦੁਸ਼ਮਣ ਦੀਆਂ ਹਰਕਤਾਂ ਉੱਤੇ ਨਜ਼ਰ ਰੱਖ ਸਕਦਾ ਹੈ , ਯਾਨੀ ਜੇ ਕੋਈ ਦੁਸ਼ਮਣ ਦੇਸ਼ ਸਪੇਸ ਵਿੱਚ ਸੈਟੇਲਾਈਟ ਰਾਹੀਂ ਭਾਰਤ ਵੱਲ ਨਜ਼ਰ ਰੱਖੇ ਜਾਂ ਫਿਰ ਜਾਸੂਸੀ ਕਰੇ ਤਾਂ ਭਾਰਤ ਆਪਣੀ ਮਿਜ਼ਾਈਲ ਨਾਲ ਉਸਨੂੰ ਤਬਾਹ ਕਰ ਸਕਦਾ ਹੈ |

ਮੋਦੀ ਨੇ ਕਿਹਾ, '' ਲੋਅ ਆਰਬਿਟ ਵਿੱਚ ਇਹ ਲਾਈਵ ਸੈਟੇਲਾਈਟ, ਜੋ ਕਿ ਇੱਕ ਪੂਰਵ ਨਿਰਧਾਰਤ ਟੀਚਾ ਸੀ , ਉਸ ਨੂੰ ਐਂਟੀ ਸੈਟੇਲਾਈਟ ਮਿਜ਼ਾਈਲ ਦੁਆਰਾ ਮਾਰਿਆ ਗਿਆ ਹੈ , ਕੇਵਲ ਤਿੰਨ ਮਿੰਟ ਵਿੱਚ ਸਫਲਤਾਪੂਰਵਕ ਇਹ ਆਪਰੇਸ਼ਨ ਪੂਰਾ ਹੋ ਗਿਆ ਹੈ , ਮਿਸ਼ਨ ਸ਼ਕਤੀ ਇਕ ਬਹੁਤ ਮੁਸ਼ਕਿਲ ਓਪਰੇਸ਼ਨ ਸੀ ,ਜਿਸ ਵਿੱਚ ਬਹੁਤ ਹੀ ਉੱਚ ਕੋਟੀ ਦੀ ਸਮਰੱਥਾ ਦੀ ਲੋੜ ਸੀ , ਸਾਇੰਸਦਾਨਾਂ ਨੇ ਸਭ ਨਿਰਧਾਰਿਤ ਟੀਚਿਆਂ ਨੂੰ ਸਫਲਤਾਪੂਰਵਕ ਪ੍ਰਾਪਤ ਕੀਤਾ ਹੈ |

ਇਹ ਮਿਸ਼ਨ ਪੂਰੀ ਤਰ੍ਹਾਂ ਮੇਕ ਇਨ ਇੰਡੀਆ ਹੈ ਮਤਲਬ ਇਸ ਮਿਸ਼ਨ ਨੂੰ ਇਸਰੋ ਅਤੇ ਡੀਆਰਡੀਓ ਦੀ ਮਦਦ ਨਾਲ ਹੀ ਪੂਰਾ ਕੀਤਾ ਗਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.