• Friday, July 19

ਬ੍ਰਿਟੇਨ ਵਿੱਚ ਗਿਰਫ਼ਤਾਰ ਕੀਤੇ ਗਏ ਭਗੌੜੇ ਨੀਰਵ ਮੋਦੀ ਦੀ ਜਮਾਨਤ ਰੱਦ - ਗਵਾਹ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਾ ਦੋਸ਼

ਲੰਦਨ , 30 ਮਾਰਚ ( NRI MEDIA )

ਲੰਦਨ ਦੇ ਵੈਸਟਮਿੰਸਟਰ ਮਜਿਸਟਰੇਟ ਕੋਰਟ ਨੇ 13700 ਕਰੋੜ ਰੁਪਏ ਦੇ ਪੀਐਨਬੀ ਘੋਟਾਲੇ ਦੇ ਦੋਸ਼ੀ ਭਗੌੜੇ ਨੀਰਵ ਮੋਦੀ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ , ਇਸ ਮਾਮਲੇ ਵਿੱਚ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ , ਨੀਰਵ ਨੂੰ ਅਗਲੀ ਵਾਰ ਵੀਡੀਓ ਕਨਫਰੰਸ ਦੁਆਰਾ ਪੇਸ਼ ਕੀਤਾ ਜਾਵੇਗਾ , ਇਸ ਤੋਂ ਪਹਿਲਾਂ 20 ਮਾਰਚ ਨੂੰ ਵੀ ਅਦਾਲਤ ਨੇ ਨੀਰਵ ਮੋਦੀ ਨੂੰ ਬੇਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ , ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਭਾਰਤ ਨੇ ਨੀਰਵ ਦੇ ਖਿਲਾਫ ਅਤੇ ਸਬੂਤ ਪੇਸ਼ ਕੀਤੇ ਹਨ , ਵਕੀਲ ਟੋਬੀ ਕਾਡਮੈਨ ਨੇ ਕਿਹਾ, ਨੀਰਵ ਨੇ ਇੱਕ ਗਵਾਹ ਨੂੰ ਫ਼ੋਨ ਕਰਕੇ ਮਾਰਨ ਦੀ ਧਮਕੀ ਦਿੱਤੀ ਹੈ |


ਵਕੀਲ ਟੋਬੀ ਕਾਡਮੈਨ ਨੇ ਅਦਾਲਤ ਵਿੱਚ ਕਿਹਾ ਕਿ ਨੀਰਵ ਮੋਦੀ ਭਾਰਤੀ ਏਜੰਸੀਆਂ ਦੇ ਨਾਲ ਸਹਿਯੋਗ ਨਹੀਂ ਕਰ ਰਿਹਾ, ਖਤਰਾ ਇਹ ਹੈ ਕਿ ਉਹ ਇਥੋਂ ਭੱਜ ਸਕਦਾ ਹੈ , ਇਸਦੇ ਨਾਲ ਹੀ ਸਬੂਤ ਨੂੰ ਖਤਮ ਕਰਨਾ ਅਤੇ ਗਵਾਹ ਨੂੰ ਪ੍ਰਭਾਵਿਤ ਕਰਨਾ ਵੀ ਖ਼ਤਰੇ ਹਨ , ਨੀਰਵ ਮੋਦੀ ਪਿਛਲੇ 9 ਦਿਨ ਤੋਂ ਪੁਲਿਸ ਹਿਰਾਸਤ ਵਿੱਚ ਹੈ 19 ਮਾਰਚ ਨੂੰ ਉਸ ਨੂੰ ਗਿਰਫ਼ਤਾਰ ਕੀਤਾ ਗਿਆ ਸੀ |

ਸੁਣਵਾਈ ਦੌਰਾਨ ਨੀਰਵ ਮੋਦੀ ਦੇ ਵਕੀਲ ਕਲੇਰ ਮੋਂਟਗੋਮਰੀ ਨੇ ਕਿਹਾ ਕਿ ਨੀਰਵ ਯੂ.ਕੇ ਵਿਚ ਜਨਵਰੀ 2018 ਤੋਂ ਰਹਿ ਰਿਹਾ ਹੈ , ਉਸ ਨੂੰ ਪਤਾ ਲੱਗਾ ਕਿ ਉਸ ਨੂੰ ਭਾਰਤ ਭੇਜਿਆ ਜਾਣਾ ਹੈ , ਉਸ ਕੋਲ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੈ. ਉਹ ਖੁੱਲ੍ਹੇਆਮ ਬ੍ਰਿਟੇਨ ਵਿੱਚ ਰਹਿੰਦਾ ਹੈ ਅਤੇ ਉਸ ਨੇ ਕੁਝ ਲੁਕਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ |

ਸੁਣਵਾਈ ਤੋਂ ਪਹਿਲਾਂ ਭਾਰਤ ਦੀ ਪ੍ਰਤਿਨਿਧਤਾ ਕਰ ਰਹੇ ਵਕੀਲ ਟੋਬੀ ਕਾਡਮੈਨ ਨੇ ਕਿਹਾ ਸੀ ਕਿ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਤੋਂ ਜੇ ਨੀਰਵ ਮੋਦੀ ਨੂੰ ਜ਼ਮਾਨਤ ਮਿਲੇਗੀ, ਤਾਂ ਅਸੀਂ ਇਸਦੇ ਖਿਲਾਫ ਹਾਈਕੋਰਟ ਵਿੱਚ ਅਪੀਲ ਕਰਾਂਗੇ. ਮੈਂ ਉਸਨੂੰ ਹਿਰਾਸਤ ਵਿੱਚ ਰੱਖਣ ਲਈ ਸਭ ਕੁਝ ਕਰਾਂਗਾ , ਉਨ੍ਹਾਂ ਦੀ ਇਹ ਕੋਸ਼ਿਸ਼ ਸਫਲ ਵੀ ਹੋਈ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.