Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਫੇਲ ਮੁੱਦੇ ਤੋਂ ਦੌੜਨਾ ਅਸੰਭਵ : ਕਾਂਗਰਸ ਪ੍ਰਧਾਨ

08 ਜਨਵਰੀ - ਵਿਕਰਮ ਸਹਿਜਪਾਲ

ਨਵੀਂ ਦਿੱਲੀ :ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਫਿਰ ਰਾਫੇਲ ਮੁੱਦਾ ਚੁੱਕਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਤੋਂ ਦੌੜਨਾ ਅਸੰਭਵ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਤੋਂ ਕੋਈ ਛੂਟ ਨਹੀਂ ਪਾ ਸਕਦੇ ਅਤੇ ਉਹ ਇਸ ‘ਤੇ ਬਹਿਸ ਕਰਨ ਤੋਂ ਦੌੜ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਸੀ.ਬੀ.ਆਈ. ਡਾਇਰੈਕਟਰ ਰਾਫੇਲ ਮੁੱਦੇ ‘ਤੇ ਕਾਰਵਾਈ ਕਰਨ ਵਾਲੇ ਸਨ, ਇਸ ਲਈ ਉਨ੍ਹਾਂ ਨੂੰ ਹਟਾਇਆ ਗਿਆ। ਹਾਲਾਂਕਿ ਉਹ ਕੁਝ ਵੀ ਕਰ ਲੈਣ ਪਰ ਬਚ ਨਹੀਂ ਸਕਦੇ।

Image result for rafale deal

ਰਾਫੇਲ ਮੁੱਦੇ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨੇ ਵਿਅਕਤੀਗੱਤ ਤੌਰ ‘ਤੇ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦੀ ਮਦਦ ਕੀਤੀ ਹੈ। ਰੱਖਿਆ ਮੰਤਰੀ ਸੰਸਦ ‘ਚ ਢਾਈ ਘੰਟੇ ਬੋਲੀ। ਸਵਾਲ ਹੈ ਕੀ ਏਅਰਫੋਰਸ ਨੇ, ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਡੀਲ ‘ਤੇ ਕੋਈ ਇਤਰਾਜ਼ ਕੀਤਾ ਸੀ। ਇਸ ਸਵਾਲ ਦਾ ਜਵਾਬ ਕੋਈ ਨਹੀਂ ਦੇ ਰਿਹਾ ਹੈ, ਨਾ ਪ੍ਰਧਾਨ ਮੰਤਰੀ ਅਤੇ ਨਾ ਰੱਖਿਆ ਮੰਤਰੀ। ਪੂਰਾ ਦੇਸ਼ ਜਾਣਦਾ ਹੈ ਕਿ ਮੋਦੀ ਨੇ 30 ਹਜ਼ਾਰ ਕਰੋੜ ਰੁਪਏ ਜਨਤਾ ਦੀ ਜੇਬ ‘ਚੋਂ ਕੱਢਿਆ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.