Breaking News :

ਉਰਦੂ ਭਾਸ਼ਾ 'ਚ ਦਹਿਸ਼ਤ ਫੈਲਾਉਣ ਲਿਖੇ ਹੋਏ ਨਾਅਰਿਆਂ ਵਾਲੇ ਸੇਬ

ਰੂਪਨਗਰ : ਪਾਕਿਸਤਾਨੀ ਅੱਤਵਾਦੀ ਸੰਗਠਨ ਭਾਰਤ 'ਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਨਵੇਂ-ਨਵੇਂ ਤਰੀਕੇ ਵਰਤ ਰਿਹਾ ਹੈ। ਗਿਆਨੀ ਜ਼ੈਲ ਸਿੰਘ ਨਗਰ 'ਚ ਲੱਗਣ ਵਾਲੀ ਸਬਜ਼ੀ ਮੰਡੀ 'ਚ ਦੇਖਿਆ ਗਿਆ ਕਿ ਇਕ ਰੇਹੜੀ 'ਤੇ ਫਲ ਵੇਚਣ ਵਾਲੇ ਨੇ ਕੁਝ ਮਾਰਕਰ ਨਾਲ ਉਰਦੂ 'ਚ ਲਿਖੇ ਹੋਏ ਨਾਅਰੇ 'ਪਾਕਿ-ਪਾਕਿਸਤਾਨ, ਮੂਸਾ-ਮੂਸਾ, ਜਾਕਰ ਮੂਸਾ,' 'ਸ਼ਹੀਦ ਬੋਹਰਾਮ ਬਾਣੀ,' 'ਪਾਕਿ-ਪਾਕਿਸਤਾਨ ਜ਼ਿੰਦਾਬਾਦ', 'ਮੋਦੀ ਸਰਕਾਰ ਜ਼ਿੰਦਾਬਾਦ', ਵਰਗੇ ਲਿਖੇ ਹੋਏ ਨਾਅਰਿਆਂ ਵਾਲੇ ਸੇਬ ਵੇਚ ਰਿਹਾ ਸੀ ਅਤੇ ਖ਼ਰੀਦਦਾਰਾਂ ਨੂੰ ਕੁਝ ਪਤਾ ਨਹੀਂ ਸੀ ਕਿ ਇਨ੍ਹਾਂ ਸੇਬਾਂ 'ਤੇ ਕੀ ਲਿਖਿਆ ਹੋਇਆ ਹੈ। ਸੰਜੇ ਵਾਸੀ ਗਿਆਨੀ ਜ਼ੈਲ ਸਿੰਘ ਨਗਰ ਨੇ ਜਦੋਂ ਇਸ ਰੇਹੜੀ 'ਤੇ ਫਲ ਲੈਣ ਲਈ ਸੇਬ ਚੁੱਕ ਕੇ ਦੇਖਣ ਲੱਗਿਆ ਤਾਂ ਉਸ ਨੂੰ ਉਰਦੂ ਸ਼ਬਦਾਂ 'ਚ ਕੁਝ ਲਿਖਿਆ ਹੋਇਆ ਲੱਗਿਆ। 

ਜਦੋਂ ਰੇਹੜੀ ਵਾਲੇ ਨੂੰ ਇਸ ਸਬੰਧੀ ਪੁੱਿਛਆ ਤਾਂ ਉਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ, ਜਦਕਿ ਸੰਜੇ ਨੇ ਦੱਸਿਆ ਕਿ ਸੇਬਾਂ 'ਤੇ ਉਰਦੂ ਭਾਸ਼ਾ 'ਚ ਦਹਿਸ਼ਤ ਫੈਲਾਉਣ ਵਾਲੇ ਅੱਤਵਾਦੀ ਸੰਗਠਨਾਂ ਵੱਲੋਂ ਇਹ ਪ੍ਰਚਾਰ ਕੀਤੇ ਜਾਣ ਦਾ ਸ਼ੱਕ ਹੈ। ਫਲ ਵੇਚਣ ਵਾਲਾ ਆਰਿਫ ਵਾਸੀ ਸ਼ਾਮਪੁਰਾ ਨੇ ਦੱਸਿਆ ਕਿ ਇਹ ਸੇਬ ਲੁਧਿਆਣਾ ਦੀ ਮੰਡੀ ਤੋਂ ਵੇਚਣ ਲਈ ਲਿਆਂਦੇ ਹਨ। ਉਥੇ ਇਹ ਸੇਬ ਜੰਮੂ-ਕਸ਼ਮੀਰ ਤੋਂ ਆਉਂਦਾ ਹੈ। ਉਸ ਨੇ ਦੱਸਿਆ ਕਿ ਸੇਬਾਂ 'ਤੇ ਪਹਿਲਾਂ ਵੀ ਉਰਦੂ ਭਾਸ਼ਾ 'ਚ ਕੁਝ ਲਿਖਿਆ ਹੋਇਆ ਆਉਂਦਾ ਸੀ, ਪਰ ਉਸ ਨੂੰ ਪੜ੍ਹਨਾ ਨਹੀਂ ਆਉਂਦਾ। ਇਹ ਸੇਬ ਕਈ ਪੇਟੀਆਂ 'ਚੋਂ ਨਿਕਲੇ ਹਨ। ਉਧਰ ਸਿਟੀ ਪੁਲਿਸ ਇੰਚਾਰਜ ਸੁਨੀਲ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਉਕਤ ਫਲ ਵੇਚਣ ਵਾਲੇ ਨੂੰ ਮੌਕੇ 'ਤੇ ਜਾ ਕੇ ਪੁੱਛਗਿੱਛ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ ਇਹ ਮਾਲ ਲੁਧਿਆਣਾ ਮੰਡੀ ਤੋਂ ਲਿਆਂਦਾ ਹੈ, ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.