• Friday, July 19

ਰੂਸ ਦੇਵੇਗਾ ਪ੍ਰਧਾਨਮੰਤਰੀ ਮੋਦੀ ਨੂੰ ਆਪਣਾ ਸਭ ਤੋਂ ਵੱਡਾ ਸਨਮਾਨ - 1698 ਵਿੱਚ ਇਹ ਸਨਮਾਨ ਹੋਇਆ ਸੀ ਸ਼ੁਰੂ

ਮਾਸਕੋ / ਨਵੀਂ ਦਿੱਲੀ , 12 ਅਪ੍ਰੈਲ ( NRI MEDIA )

ਸਾਊਦੀ ਅਰਬ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਰੂਸ ਆਪਣਾ ਸਭ ਤੋਂ ਵੱਡਾ ਸਨਮਾਨ ਦੇਣ ਜਾ ਰਿਹਾ ਹੈ ,ਰੂਸੀ ਦੂਤਘਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸੈਂਟ ਐਂਡਰਿਊ ਓਪਿਸਟਲ ਸਨਮਾਨ ਦਿੱਤਾ ਜਾਵੇਗਾ , ਸੈਂਟ ਐਂਡਰਿਊ ਓਪਿਸਟਲ ਰੂਸ ਦਾ ਸਭ ਤੋਂ ਵੱਡਾ ਸਨਮਾਨ ਹੈ , ਇਹ ਸਨਮਾਨ ਪ੍ਰਧਾਨਮੰਤਰੀ ਮੋਦੀ ਨੂੰ ਰੂਸ ਅਤੇ ਭਾਰਤ ਦਰਮਿਆਨ ਇੱਕ ਵਿਕਸਿਤ ਕੂਟਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਦਿੱਤਾ ਜਾਵੇਗਾ |


ਭਾਰਤ ਵਿੱਚ ਰੂਸ ਦੀ ਅੰਬੈਸੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ , ਰੂਸ ਦੇ ਅਧਿਕਾਰੀ ਨੇ ਕਿਹਾ ਕਿਸੈਂਟ ਐਂਡਰਿਊ ਓਪਿਸਟਲ 'ਰੂਸ ਦਾ ਸਭ ਤੋਂ ਵੱਡਾ ਅਧਿਕਾਰਕ ਸਨਮਾਨ ਹੈ , ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਅਤੇ ਸ਼ਾਨਦਾਰ ਯੋਗਦਾਨ ਪਾਉਣ ਲਈ ਇਸ ਸਨਮਾਨ ਲਈ ਚੁਣਿਆ ਗਿਆ ਹੈ |

ਪ੍ਰਧਾਨ ਮੰਤਰੀ ਨੂੰ ਦਿੱਤਾ ਜਾਨ ਵਾਲਾ ਇਹ ਸਨਮਾਨ 1698 ਵਿੱਚ ਰੂਸੀ ਸੰਸਥਾ ਦੁਆਰਾ ਸ਼ੁਰੂ ਕੀਤਾ ਗਿਆ ਸੀ , ਇਸਨੂੰ ਰੂਸ ਦਾ ਪਹਿਲਾ ਅਤੇ ਸਭ ਤੋਂ ਉੱਚਾ ਨਾਗਰਿਕ ਸਨਮਾਨ ਮੰਨਿਆ ਜਾਂਦਾ ਹੈ , ਸੋਵੀਅਤ ਸ਼ਾਸਨ ਦੇ ਦੌਰਾਨ ਇਹ ਸਨਮਾਨ ਖ਼ਤਮ ਕਰ ਦਿੱਤਾ ਗਿਆ ਸੀ. ਹਾਲਾਂਕਿ, ਇਕ ਵਾਰ ਫਿਰ ਇਸਨੂੰ 1998 ਵਿਚ ਸ਼ੁਰੂ ਕੀਤਾ ਗਈ ਸੀ |

ਜ਼ਿਕਰਯੋਗ ਹੈ ਕਿ ਇਹ ਸੱਤਵਾਂ ਕੌਮਾਂਤਰੀ ਪੁਰਸਕਾਰ ਹੈ, ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ ਜਾਵੇਗਾ , ਪ੍ਰਧਾਨ ਮੰਤਰੀ ਨੂੰ ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ 'ਜ਼ੈਇਡ ਮੈਡਲ' ਨਾਲ ਸਨਮਾਨਤ ਹੋਣ ਤੋਂ ਇਕ ਹਫਤੇ ਬਾਅਦ ਰੂਸੀ ਪੁਰਸਕਾਰ ਪ੍ਰਾਪਤ ਹੋਇਆ ਹੈ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਯੁਕਤ ਰਾਸ਼ਟਰ ਦੇ ਸਭ ਤੋਂ ਉੱਚੇ ਵਾਤਾਵਰਣ ਸਨਮਾਨ 'ਚੈਂਪੀਅਨਜ਼ ਆਫ ਅਰਥ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ ,ਇਸ ਸਾਲ ਫਰਵਰੀ ਵਿਚ, ਉਸਨੂੰ ਦੱਖਣੀ ਕੋਰੀਆ ਵਿਚ ਸੋਲ ਪੀਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ , ਸਾਊਦੀ ਅਰਬ ਨੇ ਵੀ ਉਨ੍ਹਾਂ ਨੂੰ ਆਪਣਾ ਸਭ ਤੋਂ ਵੱਡਾ ਸਨਮਾਨ ਦਿੱਤਾ ਸੀ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.