Breaking News :

ਚੋਣਾਂ ਤੋਂ ਪਹਿਲਾ ਮੁਸ਼ਕਲ ਵਿੱਚ ਬੀਜੇਪੀ – ਜੇਤਲੀ ਨੂੰ ਕੈਂਸਰ, ਸ਼ਾਹ ਨੂੰ ਸਵਾਇਨ ਫਲੂ

ਨਵੀਂ ਦਿੱਲੀ , 17 ਜਨਵਰੀ ( NRI MEDIA )

ਲੋਕਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ , ਭਾਜਪਾ ਦੇ ਦੋ ਵੱਡੇ ਨੇਤਾ ਇਸ ਸਮੇਂ ਵੱਡੀਆਂ ਬਿਮਾਰੀਆਂ ਨਾਲ ਪੀੜਿਤ ਹਨ , ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਇਸ ਸਮੇਂ ਹਸਪਤਾਲਾਂ ਵਿੱਚ ਭਰਤੀ ਹਨ , ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇਕ ਦੁਰਲੱਭ ਕਿਸਮ ਦਾ ਕੈਂਸਰ ਨਿਕਲਿਆ ਹੈ ਜੋ ਇਲਾਜ ਲਈ ਅਮਰੀਕਾ ਚਲੇ ਗਏ ਹਨ , ਦੂਜੇ ਪਾਸੇ, ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਕਾਰਨ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ |

ਜੇਤਲੀ ਨੂੰ ਅਜਿਹੇ ਸਮੇਂ ਵਿਚ ਇਲਾਜ ਲਈ ਜਾਣਾ ਪਿਆ ਹੈ ਜਦੋਂ ਵਿੱਤ ਮੰਤਰਾਲੇ ਵਿਚ ਅੰਤ੍ਰਿਮ ਬਜਟ ਦੀ ਤਿਆਰੀ ਤੇਜੀ ਨਾਲ ਚੱਲ ਰਹੀ ਹੈ , ਇਹ ਮੋਦੀ ਸਰਕਾਰ ਦੀ ਮਿਆਦ ਦਾ ਅੰਤਮ ਬਜਟ ਹੈ , ਇਕ ਸੂਤਰ ਨੇ ਬੁੱਧਵਾਰ ਨੂੰ ਕਿਹਾ ਕਿ ਜੇਤਲੀ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਨਹੀਂ ਕਰ ਸਕਣਗੇ , 31 ਜਨਵਰੀ ਤੋਂ ਬਜਟ ਸੈਸ਼ਨ ਚਾਲੂ ਹੋ ਰਿਹਾ ਹੈ |

ਸਵਾਈਨ ਫ਼ਲੂ ਦੀ ਸ਼ਿਕਾਇਤ ਤੋਂ ਬਾਅਦ ਅਮਿਤ ਸ਼ਾਹ ਨੂੰ ਬੁੱਧਵਾਰ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ. ਏਮਜ਼ ਪ੍ਰਸ਼ਾਸਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏ.ਆਈ.ਆਈ.ਐਸ ਦੇ ਡਾਇਰੈਕਟਰ ਰਣਦੀਪ ਗੁਲੈਲਿਆ ਦੀ ਅਗਵਾਈ ਵਿੱਚ ਭਾਜਪਾ ਪ੍ਰਧਾਨ ਦੀ ਦੇਖਭਾਲ ਕੀਤੀ ਜਾ ਰਹੀ ਹੈ , ਹਸਪਤਾਲ ਵਿਚ ਭਰਤੀ ਹੋਣ ਤੋਂ ਬਾਅਦ ਸ਼ਾਹ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਸਵਾਈਨ ਫਲੂ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ |

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਰਾਸ਼ਟਰੀ ਜਨਤਾ ਦਲ ਦੇ ਨੇਤਾ ਲਾਲੂ ਪ੍ਰਸਾਦ ਯਾਦਵ, ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਅਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ਉਨ੍ਹਾਂ ਦੀ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.