Breaking News :

ਭਾਰਤੀ ਸੈਨਾ ਦਾ ਖੁਲਾਸਾ – 2018 ਵਿੱਚ ਮਾਰੇ 250 ਤੋਂ ਜ਼ਿਆਦਾ ਅੱਤਵਾਦੀ

ਨਵੀਂ ਦਿੱਲੀ , 18 ਜਨਵਰੀ ( NRI MEDIA )

ਪਿਛਲੇ ਸਾਲ 2018 ਵਿੱਚ ਭਾਰਤ ਸੈਨਾ ਨੇ ਵੱਡੇ ਪੱਧਰ ਤੇ ਅੱਤਵਾਦੀਆਂ ਖਿਲਾਫ ਅਪ੍ਰੇਸ਼ਨ ਚਲਾਏ ਸਨ , ਜਿਸ ਤੋਂ ਬਾਅਦ ਹੁਣ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਹੈ ਕਿ ਜੰਮੂ ਅਤੇ ਕਸ਼ਮੀਰ ਵਿਚ ਅੱਤਵਾਦ ਵਿਰੋਧੀ ਸਰਗਰਮੀਆਂ ਦੌਰਾਨ 2018 ਵਿਚ ਸੁਰੱਖਿਆ ਬਲਾਂ ਨੂੰ ਸ਼ਾਨਦਾਰ ਸਫਲਤਾ ਮਿਲੀ ਹੈ , ਇਸ ਦੌਰਾਨ, ਸੁਰੱਖਿਆ ਬਲਾਂ ਨੇ 250 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਖਤਮ ਕੀਤਾ ਹੈ ਜਦਕਿ 54 ਨੂੰ ਗਿਰਫ਼ਤਾਰ ਕੀਤਾ ਹੈ , ਜੋ ਪਿਛਲੇ 10 ਸਾਲਾਂ ਵਿੱਚ ਸੱਭ ਤੋਂ ਵੱਧ ਹੈ |

ਰਣਬੀਰ ਸਿੰਘ ਨੇ ਪੁੰਛ ਵਿਚ ਪੱਤਰਕਾਰਾਂ ਨੂੰ ਕਿਹਾ, “ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਸੁਰੱਖਿਆ ਫੋਰਸਾਂ ਲਈ 2018 ਵਧੀਆ ਸਾਲ ਹੈ, 250 ਤੋਂ ਵੱਧ ਅੱਤਵਾਦੀਆਂ ਦੀ ਹੱਤਿਆ ਕੀਤੀ ਗਈ,ਇਸ ਤੋਂ ਇਲਾਵਾ 54 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਚਾਰ ਨੇ ਆਤਮ ਸਮਰਪਣ ਕੀਤਾ ਹੈ , ਉਹ ‘ਓਪਰੇਸ਼ਨ ਆਲ ਆਉਟ’ ਦੀ ਪਿੱਠਭੂਮੀ ਬਾਰੇ ਵਾਦੀ ਵਿਚ ਸੁਰੱਖਿਆ ਦੀ ਸਥਿਤੀ ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ |

ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਇਹ ਵੀ ਕਿਹਾ ਕਿ ਫੌਜ ਸੂਬੇ ਵਿਚ ਕੰਟਰੋਲ ਰੇਖਾ (ਐਲਓਸੀ) ‘ਤੇ ਪਾਕਿਸਤਾਨੀ ਹਮਲੇ ਦਾ ਜਵਾਬ ਦੇ ਰਹੀ ਹੈ ,ਉਨ੍ਹਾਂ ਨੇ ਕਿਹਾ, ਸਾਡੀ ਮੁਹਿੰਮ ਸਫਲ ਰਹੀ ਹੈ , ਅਸੀਂ ਬਹੁਤ ਸਾਰੇ ਅੱਤਵਾਦੀਆਂ ਨੂੰ ਖਤਮ ਕਰਨ ਵਿਚ ਕਾਮਯਾਬ ਰਹੇ ਹਾਂ ਜੋ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ , ਅਸੀਂ ਉਨ੍ਹਾਂ ਦੀਆਂ ਤਰਕੀਬਾਂ ਨੂੰ ਫੇਲ੍ਹ ਕਰ ਦਿੱਤਾ ਹੈ |

ਬਾਰਡਰ ਤੇ ਪੰਜ ਪਾਕਿਸਤਾਨੀ ਸਿਪਾਹੀ ਦੀ ਹੱਤਿਆ ‘ਤੇ ਇੱਕ ਸਵਾਲ ਦੇ ਜਵਾਬ ਵਿਚ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਪੰਜ ਪਾਕਿਸਤਾਨੀ ਸਿਪਾਹੀ ਮਾਰੇ ਜਾਣ ਵਾਲੀ ਜਿਸ ਖਬਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਸ ਤੱਥ ਅਤੇ ਖ਼ਬਰ ਤੋਂ ਸਪੱਸ਼ਟ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ ਕਿਸੇ ਵੀ ਨਾਪਾਕ ਕਾਰਵਾਈ ਨੂੰ ਕਾਮਯਾਬ ਨਹੀਂ ਹੋਣ ਦਿੱਤਾ |

ਉਨ੍ਹਾਂ ਨੇ ਕਿਹਾ, “ਜਿਥੋਂ ਤੱਕ ਜਵਾਬ ਦੀ ਗੱਲ ਹੈ, ਭਾਰਤੀ ਫੌਜ ਪਾਕਿਸਤਾਨ ਤੋਂ ਇਕ ਕਦਮ ਅੱਗੇ ਹੈ , ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾਉਣ ਲਈ ਕੰਟਰੋਲ ਰੇਖਾ ਉਤੇ ਆਈ.ਈ.ਡੀ. ਦੀ ਸਥਾਪਨਾ ਬਾਰੇ ਅਫਸਰ ਨੇ ਕਿਹਾ, “ਇਸ ਵਿਚ ਕੁਝ ਨਵਾਂ ਨਹੀਂ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.