Breaking News :

ਉੱਤਰ ਪ੍ਰਦੇਸ਼ ‘ਚ ਪ੍ਰਿਯੰਕਾ ਗਾਂਧੀ ਬਣੀ ਕਾਂਗਰਸ ਦੀ ਜਨਰਲ ਸਕੱਤਰ

23 ਜਨਵਰੀ, ਸਿਮਰਨ ਕੌਰ- (NRI MEDIA) :

ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉੱਤਰ ਪ੍ਰਦੇਸ਼ ਪੂਰਬੀ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਜੋਤੀਰਾਦਿਤਿਆ ਸਿੰਧਿਆ ਨੂੰ ਉੱਤਰ ਪ੍ਰਦੇਸ਼ ਪੱਛਮੀ ਦਾ ਜਨਰਲ ਸਕੱਤਰ ਅਤੇ ਕੇ.ਸੀ ਵੇਣੂਗੋਪਾਲ ਨੂੰ ਕਾਂਗਰਸ ਦਾ ਜਨਰਲ ਸਕੱਤਰ (ਸੰਗਠਨ) ਨਿਯੁਕਤ ਕੀਤਾ ਗਿਆ ਹੈ।

ਕਾਂਗਰਸ ਪ੍ਰਧਾਨ ਰਾਹੁਲ ਦੀ 47 ਸਾਲਾ ਭੈਣ ਪ੍ਰਿਅੰਕਾ ਗਾਂਧੀ ਵਾਡਰਾ 1999 ‘ਚ ਹਰ ਲੋਕਸਭਾ ਚੋਣਾਂ ‘ਚ ਪ੍ਰਚਾਰ ਕਰਦੇ ਰਹੇ ਹਨ। ਉਹ ਆਪਣੇ ਭਾਈ ਰਾਹੁਲ ਲਈ ਅਮੇਠੀ ਅਤੇ ਮਾਂ ਸੋਨੀਆ ਗਾਂਧੀ ਲਈ ਰਾਏਬਰੇਲੀ ‘ਚ ਰੈਲੀਆਂ ਕਰਦੇ ਰਹੇ ਹਨ। ਪਾਰਟੀ ‘ਚ ਉਨ੍ਹਾਂ ਨੂੰ ਪਹਿਲੀ ਵਾਰ ਕੋਈ ਅਹੁਦਾ ਦਿੱਤਾ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਪ੍ਰਿਅੰਕਾ ਨੂੰ ਸਰਗਰਮ ਰਾਜਨੀਤੀ ‘ਚ ਲਿਆਉਣ ਦੀ ਕਾਂਗਰਸੀ ਨੇਤਾ ਮੰਗ ਕਰਦੇ ਆ ਰਹੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.