Breaking News :

ਪ੍ਰਣਬ ਮੁਖਰਜੀ ਨੂੰ ਮਿਲੇਗਾ ‘ਭਾਰਤ ਰਤਨ’

25 ਜਨਵਰੀ - ਵਿਕਰਮ ਸਹਿਜਪਾਲ

ਨਵੀਂ ਦਿੱਲੀ (Media Desk) : ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ 26 ਜਨਵਰੀ ਮੌਕੇ ਨਾਨਾ ਜੀ ਦੇਸ਼ਮੁਖ, ਭੂਪੇਨ ਹਜ਼ਾਰਿਕਾ ਤੇ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ‘ਚੋਂ ਨਾਨਾਜੀ ਦੇਸ਼ਮੁਖ ਤੇ ਭੂਪੇਨ ਹਜ਼ਾਰਿਕਾ ਨੂੰ ਇਹ ਸਨਮਾਨ ਮਰਨ ਤੋਂ ਬਾਅਦ ਦਿੱਤਾ ਗਿਆ ਹੈ। ਜਦਕਿ ਕਾਂਗਰਸ ਦੇ ਦਿੱਗਜ ਨੇਤਾ ਪ੍ਰਣਬ ਮੁਖਰਜੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਤਿੰਨਾਂ ਨੂੰ ਭਾਰਤ ਰਤਨ ਦਿੱਤੇ ਜਾਣ ‘ਤੇ ਵੱਖ-ਵੱਖ ਟਵਿਟ ਕਰਕੇ ਇਨ੍ਹਾਂ ਦੇ ਯੋਗਦਾਨ ਬਾਰੇ ਦੱਸਿਆ ਹੈ।

ਮੋਦੀ ਮੁਤਾਬਕ ਨਾਨਾਜੀ ਦੇਸ਼ਮੁਖ ਦੇ ਦਿਹਾਤੀ ਖੇਤਰਾਂ ‘ਚ ਕੀਤੇ ਗਏ ਵਿਕਾਸ ਕੰਮਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਸੱਚਾ ਭਾਰਤ ਰਤਨ ਦੱਸਿਆ ਹੈ। ਜਦਕਿ ਭੂਪੇਨ ਹਜ਼ਾਰਿਕਾ ਬਾਰੇ ਮੋਦੀ ਨੇ ਲਿਖਿਆ ਹੈ, ਉਨ੍ਹਾਂ ਨੇ ਭਾਰਤੀ ਪਰੰਪਰਾਗਤ ਸੰਗੀਤ ਨੂੰ ਦੁਨੀਆ ਭਰ ‘ਚ ਪ੍ਰਸਿੱਧ ਬਣਾਇਆ। ਉਥੇ ਹੀ ਉਨ੍ਹਾਂ ਨੇ ਪ੍ਰਣਬ ਮੁਖਰਜੀ ਨੂੰ ਮੌਜੂਦਾ ਸਮਾਂ ਦਾ ਬਿਹਤਰੀਨ ਰਾਜਨੇਤਾ ਦੱਸਿਆ ਹੈ। ਸਾਮਾਜਿਕ ਵਰਕਰ ਨਾਨਾਜੀ ਦੇਸ਼ਮੁਖ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਰਹੇ ਸਨ। ਜਦਕਿ ਭੂਪੇਨ ਹਜ਼ਾਰਿਕਾ ਦੇਸ਼ ਦੇ ਮਸ਼ਹੂਰ ਸੰਗੀਤਕਾਰ ਤੇ ਗਾਇਕ ਰਹੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.