• Wednesday, September 18

ਭਾਰਤ ਦੇ ਗੁਜਰਾਤ ਵਿਚ ਆਉਣ ਵਾਲਾ ਹੈ ਵੱਡਾ ਤੂਫ਼ਾਨ - 36 ਸੁਰੱਖਿਆ ਟੀਮਾਂ ਤੈਨਾਤ

ਭਾਰਤ ਦੇ ਗੁਜਰਾਤ ਵਿਚ ਆਉਣ ਵਾਲਾ ਹੈ ਵੱਡਾ ਤੂਫ਼ਾਨ - 36 ਸੁਰੱਖਿਆ ਟੀਮਾਂ ਤੈਨਾਤ

ਅਹਿਮਦਾਬਾਦ , 12 ਜੂਨ ( NRI MEDIA )

ਅਰਬ ਸਾਗਰ ਵਿਚ ਉਠਿਆ ਚੱਕਰਵਾਤੀ ਤੂਫਾਨ ਵੀਰਵਾਰ ਨੂੰ ਗੁਜਰਾਤ ਦੇ ਸਮੁੰਦਰੀ ਕੰਢੇ 'ਤੇ ਪਹੁੰਚ ਸਕਦਾ ਹੈ ਇਸ ਨਾਲ ਵੱਡੀ ਤਬਾਹੀ ਹੋਣ ਦੀ ਸੰਭਾਵਨਾ ਹੈ , ਤੂਫਾਨ ਦੇ ਪ੍ਰਭਾਵ ਨਾਲ ਪ੍ਰਤੀ ਘੰਟਾ 175 ਕਿਲੋਮੀਟਰ ਦੀ ਸਪੀਡ 'ਤੇ ਹਵਾ ਚੱਲ ਸਕਦੀ ਹੈ , ਮੌਸਮ ਵਿਭਾਗ (ਆਈਐਮਡੀ) ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦੇ ਨਾਲ, ਉੱਤਰੀ ਗੁਜਰਾਤ ਦੇ ਨੌਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ,ਸੈਲਾਨੀਆਂ ਨੂੰ ਦਵਾਰਕਾ, ਸੋਮਨਾਥ, ਸਾਸਨ ਅਤੇ ਕੱਛ ਦੇ ਤੱਟਵਰਤੀ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ , ਹਾਲਾਤਾਂ ਨੂੰ ਦੇਖਦੇ ਹੋਏ ਕੌਮੀ ਆਫਤ ਪ੍ਰਬੰਧਨ (ਐਨਡੀਆਰਐਫ) ਦੀਆਂ 36 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ |


ਆਈਐਮਡੀ ਮੁਤਾਬਕ, ਪੌਰਬੰਦਰ, ਮਹਾਵਵਾ ਅਤੇ ਦਮਨ ਦਿਉ ਦੇ ਹਵਾ ਚੱਕਰਵਾਤ ਗੁਜਰਾਤ ਦੇ ਉੱਤਰੀ ਖੇਤਰ ਵੱਲ ਵਧ ਰਹੇ ਹਨ , ਜੂਨਾਗੜ੍ਹ, ਅਮਰੇਲੀ, ਗਿਰ, ਸੋਮਨਾਥ, ਰਾਜਕੋਟ, ਜਾਮਨਗਰ, ਪੋਰਬੰਦਰ, ਦਵਾਰਕਾ ਅਤੇ ਭਾਵਨਗਰ ਵਿਚ ਭਾਰੀ ਬਾਰਸ਼ ਹੋ ਸਕਦੀ  ,ਇਸੇ ਦੌਰਾਨ ਮੁੰਬਈ ਮੌਸਮ ਵਿਗਿਆਨ ਵਿਭਾਗ ਦੇ ਇੰਚਾਰਜ ਬਿਸ਼ਨਮਹਾਰ ਸਿੰਘ ਨੇ ਕਿਹਾ ਹੈ ਕਿ ਮੁੰਬਈ ਵਿਚ ਤੂਫਾਨ ਦਾ ਬਹੁਤਾ ਪ੍ਰਭਾਵ ਨਹੀਂ ਪਵੇਗਾ ਹਾਲਾਂਕਿ, ਹਵਾ ਨਾਲ ਹਲਕੀ ਬਾਰਸ਼ ਹੋ ਸਕਦੀ ਹੈ |

ਗੁਜਰਾਤ ਦੇ ਮੁੱਖਮੰਤਰੀ ਵਿਜੇ ਰੁਪਾਣੀ ਨੇ ਮੁੱਖ ਸਕੱਤਰ, ਪੁਲਿਸ ਅਤੇ ਸੈਨਾ ਨਾਲ ਭਾਵਨਗਰ, ਅਮਰੇਲੀ , ਗਿਰ , ਸੋਮਨਾਥ, ਜੂਨਾਗੜ੍ਹ, ਪੋਰਬੰਦਰ ਅਤੇ ਜਾਮਨਗਰ ਲਈ ਰਾਹਤ ਅਤੇ ਅਹਿਮਦਾਬਾਦ ਵਿਚ ਆਪਦਾ ਪ੍ਰਬੰਧਨ ਦੀ ਤਿਆਰੀ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਹੈ ,ਚੱਕਰਵਾਤ ਦੀ ਚੇਤਾਵਨੀ ਦੇ ਮੱਦੇਨਜ਼ਰ ਮੁੱਖਮੰਤਰੀ ਵਿਜੇ ਰੁਪਾਣੀ ਨੇ ਅਗਲੇ 48 ਘੰਟਿਆਂ ਲਈ ਸਾਰੇ ਜ਼ਿਲ੍ਹਾ ਕੁਲੈਕਟਰ, ਕਰਮਚਾਰੀ ਅਤੇ ਪੁਲਿਸ ਦੀਆ ਛੁੱਟੀਆਂ ਰੱਦ ਕਰ ਦਿੱਤੀਆਂ ਹਨ , 12 ਅਤੇ 13 ਜੂਨ ਨੂੰ, ਸਕੂਲਾਂ, ਕਾਲਜ ਅਤੇ ਆਂਗਨਵਾੜੀ ਕੇਂਦਰਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.