• Thursday, August 06

ਪਿੱਤਲ ਕੱਢਣ ਦੇ ਚੱਕਰ 'ਚ ਫ਼ੌਜ ਦਾ ਬੰਬ ਫਟਿਆ, ਤਿੰਨ ਮੌਤਾਂ

ਪਿੱਤਲ ਕੱਢਣ ਦੇ ਚੱਕਰ 'ਚ ਫ਼ੌਜ ਦਾ ਬੰਬ ਫਟਿਆ, ਤਿੰਨ ਮੌਤਾਂ

ਸ਼ਿਵਪੁਰੀ: ਫ਼ੌਜ ਦੀ ਫਾਇਰਿੰਗ ਰੇਂਜ ਤੋਂ ਮਿਲੇ ਬੰਬ ਦਾ ਪਿੱਤਲ ਕੱਢਣ ਦੇ ਚੱਕਰ ਵਿਚ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਪਿੰਡ ਮਸੂਦਾ ਵਿਚ ਧਮਾਕਾ ਹੋ ਗਿਆ। ਇਸ ਵਿਚ ਇੱਕੋ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਜ਼ਖ਼ਮੀ ਨੂੰ ਝਾਂਸੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਣ 'ਤੇ ਬਬੀਨਾ ਛਾਉਣੀ (ਝਾਂਸੀ) ਤੋਂ ਪੁੱਜੇ ਫ਼ੌਜ ਦੇ ਅਫਸਰਾਂ ਨੇ ਘਟਨਾ ਸਥਾਨ ਫਾਇਰਿੰਗ ਰੇਂਜ ਵਿਚ ਆਉਣ ਤੋਂ ਇਨਕਾਰ ਕੀਤਾ। ਗਵਾਲੀਅਰ ਨੇ ਬੰਬ ਨਕਾਰਾ ਦਸਤੇ ਨੇ ਮੌਕੇ 'ਤੇ ਪਏ ਦੂਜੇ ਬੰਬ ਨੂੰ ਨਸ਼ਟ ਕੀਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਏ।

ਪੁਲਿਸ ਮੁਤਾਬਕ, ਬੱਕਰੀ ਚਰਾਉਣ ਗਏ ਪਿੰਡ ਮਸੂਦਾ ਨਿਵਾਸੀ ਸ਼ਿਆਮ ਲਾਲ ਜਾਟਵ (55) ਨੂੰ ਐਤਵਾਰ ਦੁਪਹਿਰ ਜੰਗਲ ਖੇਤਰ ਵਿਚ ਦੋ ਬੰਬ ਮਿਲੇ, ਜਿਨ੍ਹਾਂ ਨੂੰ ਉਹ ਘਰ ਲੈ ਆਇਆ। ਸੋਮਵਾਰ ਸਵੇਰੇ ਸੱਤ ਵਜੇ ਬੰਬ ਤੋਂ ਪਿੱਤਲ ਕੱਢਣ ਦੇ ਚੱਕਰ ਵਿਚ ਧਮਾਕਾ ਹੋ ਗਿਆ। ਹਾਦਸੇ ਵਿਚ ਸ਼ਿਆਮ ਲਾਲ ਜਾਟਵ ਅਤੇ ਉਸ ਦੀ ਬੇਟੀ ਸੁਖਦੇਵੀ (20) ਅਤੇ ਸੁਖਦੇਵੀ ਦੀ ਬੇਟੀ ਆਸ਼ਿਨੀ (1) ਦੀ ਮੌਤ ਹੋ ਗਈ। ਜ਼ਖ਼ਮੀ ਗੁਆਂਢੀ ਫੂਲ ਸਿੰਘ ਜਾਟਵ ਨੂੰ ਝਾਂਸੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ 'ਤੇ ਚੌਕੀ ਇੰਚਾਰਜ ਸੰਜੀਵ ਪਵਾਰ, ਡਾਗ ਸਕੁਐਡ ਤੇ ਫੋਰੈਂਸਿਕ ਸਾਇੰਸ ਲੈਬੋਰਟਰੀ (ਐੱਫਐੱਸਐੱਲ) ਇੰਚਾਰਜ ਡਾ. ਐੱਚਐੱਸ ਬਰਹਾਦੀਆ ਮੌਕੇ 'ਤੇ ਪੁੱਜੇ।

ਬਰਹਾਦੀਆ ਮੁਤਾਬਕ, ਦੋ ਵਿਚੋਂ ਇਕ ਬੰਬ ਦੀ ਪਿੰਨ ਐਕਟਿਵ ਹੋਣ ਨਾਲ ਧਮਾਕਾ ਹੋਇਆ। ਇਸ ਦੇ ਟੁਕੜੇ 20 ਫੁੱਟ ਦੂਰ ਤਕ ਗਏ। ਉਨ੍ਹਾਂ ਦੱਸਿਆ ਕਿ ਕਰੀਬ 25 ਕਿਲੋ ਵਜ਼ਨੀ ਬੰਬ ਦਾ ਧਮਾਕਾ ਏਨਾ ਜ਼ੋਰਦਾਰ ਸੀ ਕਿ ਲੈਡ ਦੇ ਟੁਕੜੇ ਜਾਨ ਗੁਆਉਣ ਵਾਲਿਆਂ ਦੇ ਸਰੀਰ ਦੇ ਨਾਲ ਹੀ ਦੀਵਾਰ 'ਚ ਵੀ ਵੜ ਗਏ। ਟੁਕੜਿਆਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.