Breaking News :

ਬੱਬਰ ਖਾਲਸਾ ਦੇ 3 ਅੱਤਵਾਦੀਆਂ ਨੂੰ ਉਮਰ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ

ਨਵਾਂਸ਼ਹਿਰ : ਬੱਬਰ ਖਾਲਸਾ ਨਾਲ ਜੁੜੇ 3 ਅੱਤਵਾਦੀਆਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਉਮਰ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਅਦਾਲਤ ਨੇ 3 ਮੁਲਜ਼ਮਾਂ ਖ਼ਿਲਾਫ਼ ਮਿਲੇ ਸਾਬੂਤਾਂ ਦੇ ਅਧਾਰ 'ਤੇ ਇਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਧਾਰਾ 121 ਤਹਿਤ ਉਮਰ ਕੈਦ, 1-1 ਲੱਖ ਰੁਪਏ ਜੁਰਮਾਨਾ ਕੀਤਾ ਹੈ ਅਤੇ ਜੁਰਮਾਨਾ ਨਾ ਦੇਣ ਦੀ ਸੂਰਤ 'ਚ 1-1 ਸਾਲ ਹੋਰ ਕੈਦ ਦੀ ਸਜ਼ਾ। ਇਸ ਦੇ ਇਲਾਵਾ ਧਾਰਾ 121ਏ 'ਚ 10-10 ਸਾਲ ਦੀ ਕੈਦ ਅਤੇ 25-25 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਭੁਗਤਣ ਦੀ ਸੂਰਤ 'ਚ 6-6 ਮਹੀਨੇ ਦੀ ਹੋਰ ਸਜ਼ਾ ਸੁਣਾਈ ਹੈ। ਇਨ੍ਹਾਂ ਅੱਤਵਾਦੀਆਂ 'ਚੋਂ ਇਕ ਨੂੰ ਪੁਲਿਸ ਨੇ 24 ਮਈ 2016 ਨੂੰ ਰਾਹੋਂ ਤੋਂ ਗਿ੍ਫਤਾਰ ਕੀਤਾ ਗਿਆ ਸੀ। ਬਾਅਦ 'ਚ ਉਸ ਦੀ ਸੂਚਨਾ 'ਤੇ 2 ਹੋਰ ਅੱਤਵਾਦੀਆਂ ਨੂੰ ਗਿ੍ਫਤਾਰ ਕੀਤਾ ਗਿਆ ਸੀ। ਅਦਾਲਤ ਨੇ ਤਿੰਨਾਂ ਨੂੰ ਦੇਸ਼ ਵਿਰੋਧੀ ਮਾਮਲਿਆਂ 'ਚ ਦੋਸ਼ੀ ਪਾਇਆ ਹੈ।

ਜਾਣਕਾਰੀ ਅਨੁਸਾਰ 24 ਮਈ 2016 ਨੂੰ ਰਾਹੋਂ ਦੇ ਐੱਸਐੱਚਓ ਗੁਰਦਿਆਲ ਸਿੰਘ ਨੇ ਜਾਡਲਾ ਟੀ-ਪੁਆਇੰਟ 'ਤੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੱਲੀਆਂ ਖੁਰਦ ਵਾਸੀ ਅਰਵਿੰਦਰ ਸਿੰਘ ਨੂੰ ਬੱਬਰ ਖਾਲਸਾ ਲਈ ਕੰਮ ਕਰਨ ਦੇ ਦੋਸ਼ ਵਿਚ ਗਿ੍ਫਤਾਰ ਕੀਤਾ ਸੀ। ਸੂਚਨਾ ਮਿਲੀ ਸੀ ਕਿ ਉਹ ਦੋਹਾ ਕਤਰ ਤੋਂ ਆਇਆ ਸੀ ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਲਈ ਨਵੀਂ ਭਰਤੀ ਕਰਨ ਵਾਸਤੇ ਨੌਜਵਾਨਾਂ ਨੂੰ ਭੜਕਾ ਰਿਹਾ ਹੈ। ਅਰਵਿੰਦਰ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਨੇ 30 ਮਈ 2016 ਨੂੰ ਗੁਰਦਾਸਪੁਰ ਦੇ ਸੁਰਜੀਤ ਸਿੰਘ ਉਰਫ ਲੱਕੀ ਤੇ 11 ਜੂਨ 2016 ਨੂੰ ਹਰਿਆਣਾ ਦੇ ਕੈਥਲ ਤੋਂ ਰਣਜੀਤ ਸਿੰਘ ਨੂੰ ਗਿ੍ਫਤਾਰ ਕੀਤਾ ਸੀ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.