Breaking News :

ਉੜੀ ਵਿਚ ਆਰਮੀ ਕੈਂਪ ਦੇ ਨੇੜੇ ਦਿਖੇ ਕਈ ਸ਼ੱਕੀ - ਸਰਚ ਅਪ੍ਰੇਸ਼ਨ ਜਾਰੀ

ਸ਼੍ਰੀਨਗਰ , 11 ਫਰਵਰੀ ( NRI MEDIA )

ਜੰਮੂ ਕਸ਼ਮੀਰ ਦੇ ਉੜੀ ਵਿਚ ਫੌਜ ਦੇ ਕੈਂਪਾਂ ਨੇ ਨੇੜੇ ਸ਼ੱਕੀ ਗਤੀਵਿਧੀ ਦੇਖਣ ਨੂੰ ਮਿਲੀ ਹੈ ਕੰਟਰੋਲ ਰੇਖਾ ਦੇ ਨੇੜੇ ਮੋਹਰਾ ਕੈਂਪ ਵਿਚ ਕੁਝ ਸ਼ੱਕੀ ਬੰਦਿਆਂ ਦੀ ਮੌਜੂਦਗੀ ਦੇਖੀ ਗਈ ਹੈ , ਪੁਲਸ ਦਾ ਕਹਿਣਾ ਹੈ ਕਿ ਸੋਮਵਾਰ ਦੀ ਸਵੇਰ ਨੂੰ ਫੌਜ ਦੇ ਇਕ ਯੂਨਿਟ ਨੇ ਕੁਝ ਸ਼ੱਕੀ ਲੋਕਾਂ ਨੂੰ ਦੇਖਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਸ਼ੱਕੀ ਗਤੀਵਿਧੀ ਦੇ ਮੱਦੇਨਜ਼ਰ ਇਹ ਖੇਤਰ ਘੇਰ ਲਿਆ ਗਿਆ ਹੈ ਅਤੇ ਸਰਚ ਅਪ੍ਰੇਸ਼ਨ ਨੂੰ ਵੱਡੇ ਪੱਧਰ ਤੇ ਜਾਰੀ ਕੀਤਾ ਗਿਆ ਹੈ , ਇਹ ਘਟਨਾ ਸਵੇਰ ਦੇ ਤਿੰਨ ਵਜੇ ਦੀ ਹੈ |


ਪੁਲਿਸ ਦੀ ਮੰਨੀਏ ਤਾਂ ਦੋ ਲੋਕਾਂ ਨੂੰ ਦੇਖਿਆ ਗਿਆ ਹੈ ,ਇਹ ਸਵੇਰ 3 ਵਜੇ ਦੀ ਘਟਨਾ ਹੈ. ਪੁਲਸ ਦਾ ਕਹਿਣਾ ਹੈ ਕਿ ਫਾਇਰਿੰਗ ਕਾਰਨ ਕੁਝ ਲੋਕਾਂ ਨੂੰ ਸੱਤਾ ਵੱਜੀਆਂ ਹੋ ਸਕਦੀਆਂ ਹਨ , ਪਰ ਅਜੇ ਤੱਕ ਕੋਈ ਲਾਸ਼ ਪੁਲਿਸ ਜਾ ਫੌਜੀ ਦਸਤੇ ਨੂੰ ਬਰਾਮਦ ਨਹੀਂ ਹੋਈ ਹੈ , ਇਸ ਤੋਂ ਇਲਾਵਾ ਪੁਲਿਸ ਨੇ ਅਜੇ ਤੱਕ ਕਿਸੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ |


ਜ਼ਿਕਰਯੋਗ ਹੈ ਕਿ ਉੜੀ ਕੈਂਪ ਉੱਤੇ ਪਹਿਲਾਂ ਵੀ ਵੱਡੇ ਅੱਤਵਾਦੀ ਹਮਲੇ ਹੋ ਚੁੱਕੇ ਹਨ. ਇਹ ਕਾਰਨ ਹੈ ਕਿ ਇੱਥੇ ਆਉਣ ਵਾਲੇ ਹਰ ਵਿਅਕਤੀ ਉੱਤੇ ਸੁਰੱਖਿਆ ਦਸਤੇ ਦੀ ਨਜ਼ਰ ਹੈ ,ਜ਼ਿਕਰਯੋਗ ਹੈ ਕਿ 18-19 ਸਤੰਬਰ ਨੂੰ ਉੜੀ ਦੇ ਆਰਮੀ ਕੈਂਪ ਵਿੱਚ ਪਾਕਿਸਤਾਨ ਤੋਂ ਆਏ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾ ਨੇ ਹਮਲਾ ਕੀਤਾ ਸੀ , ਤੜਕੇ ਦੇ ਸਮੇਂ ਜਦੋਂ ਜਵਾਨ ਆਪਣੇ ਕੈਂਪ ਵਿੱਚ ਸੁੱਤੇ ਹੋਏ ਸਨ ਓਥੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ , ਇਸ ਹਮਲੇ ਵਿੱਚ ਭਾਰਤੀ ਸੈਨਾ ਦੇ 19 ਜਵਾਨ ਸ਼ਹੀਦ ਹੋਏ ਸਨ ਅਤੇ ਦਹਿਸ਼ਤਗਰਦਾ ਨੂੰ ਵੀ ਮੌਕੇ ਤੇ ਮਾਰਿਆ ਗਿਆ ਸੀ, ਪਰ ਉਨ੍ਹਾਂ ਦੇ ਪਾਕਿਸਤਾਨੀ ਕੁਨੈਕਸ਼ਨ ਦੀ ਪੋਲ ਖੁਲ ਗਈ ਸੀ |


ਭਾਰਤ ਨੇ ਇਸ ਹਮਲੇ ਦੇ ਜਵਾਬ ਸਰਜੀਕਲ ਸਟ੍ਰਾਈਕ ਕੀਤਾ ਸੀ , ਉੜੀ ਹਮਲੇ ਦੇ ਦਸ ਦਿਨ ਬਾਅਦ 29 ਸਿਤੰਬਰ ਨੂੰ ਭਾਰਤੀ ਜਵਾਨਾਂ ਨੇ ਪਾਕਿਸਤਾਨ ਦੇ ਕਬਜ਼ੇ ਵਿੱਚ ਅੱਤਵਾਦੀਆਂ ਨੂੰ ਘੇਰ ਕੇ ਉੱਥੇ ਮੌਜੂਦ ਸਾਰੇ ਬੰਕਰਾਂ ਨੂੰ ਤਬਾਹ ਕਰ ਦਿੱਤ  ਸੀ , ਇਸ ਸਰਜੀਕਲ ਸਟ੍ਰਾਈਕ ਵਿੱਚ ਭਾਰਤੀ ਜਵਾਨਾਂ ਨੇ ਲਗਪਗ 50 ਦਹਿਸ਼ਤਪਸੰਦਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.