Breaking News :

ਗਾਂਧੀ ਪਰਿਵਾਰ ਦਾ ਜਵਾਈ ਮੁਸ਼ਕਲਾਂ ਵਿੱਚ - ਹੋਇਆ ਵੱਡਾ ਖੁਲਾਸਾ

ਨਵੀਂ ਦਿੱਲੀ , 11 ਫਰਵਰੀ ( NRI MEDIA )

ਗਾਂਧੀ ਪਰਿਵਾਰ ਦੇ ਜਵਾਈ ਰਾਬਰਟ ਵਾਡਰਾ ਤੋਂ ਪਿਛਲੇ ਤਿੰਨ ਦਿਨਾਂ ਤੋਂ ਲਾਗਤ ਪੁੱਛਗਿੱਛ ਕੀਤੀ ਜਾ ਰਹੀ ਹੈ , ਏਜੰਸੀ ਇੰਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਤੋਂ ਬਾਅਦ ਰਾਬਰਟ ਵਾਡਰਾ ਦੀ ਲੰਡਨ ਸਥਿਤ ਬੇਨਾਮੀ ਸੰਪਤੀ ਨੂੰ ਖਰੀਦਣ ਲਈ ਇਕੱਠੀ ਕੀਤੀ ਹੋਈ ਰਕਮ ਦੇ ਸਰੋਤ ਤਕ ਪਹੁੰਚਣ ਦਾ ਦਾਅਵਾ ਕੀਤਾ ਹੈ , ਵਾਡਰਾ ਤੋਂ ਤਿੰਨ ਦਿਨ ਪੁੱਛ-ਗਿੱਛ ਕਰਨ ਵਾਲੇ ਈਡੀ ਦੇ ਸੀਨੀਅਰ ਅਧਿਕਾਰੀ ਅਨੁਸਾਰ ਲੰਡਨ ਸਥਿਤ ਰਿਹਾਇਸ਼ ਨੂੰ ਵਾਡਰਾ ਨੇ ਸੈਮਸੰਗ ਕੰਪਨੀ ਤੋਂ ਮਿਲੀ ਦਲਾਲੀ ਦੇ ਪੈਸੇ ਨਾਲ ਖਰੀਦਿਆ ਸੀ , ਇਸ ਖੁਲਾਸੇ ਤੋਂ ਬਾਅਦ ਵਾਡਰਾ ਦੀਆ ਮੁਸ਼ਕਲਾਂ ਵੱਧ ਸਕਦੀਆਂ ਹਨ |


ਖੁਲਾਸਾ ਕੀਤਾ ਗਿਆ ਹੈ ਕਿ ਸੈਮਸੰਗ ਨੂੰ ਗੁਜਰਾਤ ਦੇ ਦਾਹੇਜ਼ ਵਿਚ ਬਣਦੇ ਓ.ਐੱਨ.ਜੀ.ਸੀ. ਦੇ ਸੀ.ਈ.ਜੇ.ਡ. ਨਾਲ ਜੁੜੇ ਹੋਏ ਕੰਮ ਦਾ ਠੇਕਾ ਮਿਲਿਆ ਸੀ , ਜਿਸਦੇ ਬਦਲੇ ਵਾਡਰਾ ਨੂੰ ਦਲਾਲੀ ਦਾ ਪੇਸ਼ ਦਿੱਤਾ ਗਿਆ ਸੀ , ਇਸੇ ਪੈਸੇ ਨਾਲ ਵਾਡਰਾ ਨੇ ਲੰਦਨ ਵਿੱਚ ਘਰ ਖਰੀਦੇ ਸਨ , ਈਡੀ ਹੁਣ ਇਨ੍ਹਾਂ ਕਾਗਜ਼ਾਂ ਦੀ ਜਾਂਚ ਕਰ ਰਹੀ ਹੈ |


ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਮਸੰਗ ਇੰਜੀਨੀਅਰਿੰਗ ਨੂੰ ਦਸੰਬਰ, 2008 ਵਿੱਚ ਦਾਹੇਜ਼ ਵਿੱਚ ਠੇਕਾ ਮਿਲਿਆ ਸੀ , ਇਸ ਤੋਂ ਛੇ ਮਹੀਨੇ ਬਾਅਦ 13 ਜੂਨ, 2009 ਨੂੰ ਸੈਮਸੰਗ ਨੇ ਸੰਜੇਯ ਭੰਡਾਰੀ ਦੀ ਕੰਪਨੀ ਸਨੈਟੇਕ ਨੂੰ 49.9 ਮਿਲੀਅਨ ਡਾਲਰ (ਉਸ ਵੇਲੇ ਦੇ ਐਕਸਚੇਂਜ ਦਾ ਹਿਸਾਬ ਲਗਭਗ 23.50 ਕਰੋੜ ਰੁਪਏ) ਦਿੱਤੇ ਗਏ ਸਨ , ਸੰਜੈ ਭੰਡਾਰੀ ਨੇ ਬਾਅਦ ਵਿੱਚ ਇਸ ਤੋਂ 1 ਲੱਖ ਪੋਂਡ (ਉਸ ਵੇਲੇ ਦੇ ਵਿਨਿਅਮ ਦਰ ਦੇ ਹਿਸਾਬ ਤੋਂ ਤਕਰੀਬਨ 15 ਕਰੋੜ ਰੁਪਏ) ਵੋਰਟੇਕਸ ਨਾਮ ਦੀ ਕੰਪਨੀ ਵਿੱਚ ਟ੍ਰਾਂਸਫਰ ਕੀਤੇ ਸਨ |


ਈਡੀ ਦਾ ਦਾਅਵਾ ਹੈ ਕਿ ਇਸੇ ਪੈਸੇ ਦਾ ਇਸਤੇਮਾਲ 12, ਬ੍ਰਿਅੰਨਨ ਸਕੁਆਇਰ ਦੀ ਸੰਪਤੀ ਨੂੰ ਖਰੀਦਣ ਲਈ ਕੀਤਾ ਗਿਆ ਸੀ , 2010 ਵਿਚ ਭੰਡਾਰੀ ਦੇ ਰਿਸ਼ਤੇਦਾਰ ਸੁਮਿਤ ਚੱਢਾ ਨੇ ਇਸ ਸੰਪਤੀ ਦੀ ਮੁਰੰਮਤ ਲਈ ਵਾਡਰਾ ਤੋਂ ਈ-ਮੇਲ ਰਾਹੀਂ ਇਜਾਜਤ ਮੰਗੀ ਸੀ ,  ਬਾਅਦ ਵਿੱਚ ਇੱਕ ਈ-ਮੇਲ ਵਿੱਚ ਸਮਿਤ ਚੱਢਾ ਨੇ ਮੁਰੰਮਤ ਕਰਨ ਦੇ ਪੈਸੇ ਦੀ ਵਿਵਸਥਾ ਕਰਨ ਲਈ ਵੀ ਕਿਹਾ ਸੀ , ਜਿਸ ਉੱਤੇ ਵਾਰਡਰਾ ਨੇ ਜਵਾਬ ਵਿੱਚ ਮਨੋਜ ਅਰੋੜਾ ਨੂੰ ਨਿਰਦੇਸ਼ ਦਿੱਤੇ ਸਨ , ਘਰ ਦੀ ਮੁਰੰਮਤ 'ਤੇ ਲਗਭਗ 45 ਲੱਖ ਰੁਪਏ ਖਰਚੇ ਗਏ ਸਨ |

ਈਡੀ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਰਾਬਰਟ ਵਾਡਰਾ ਨੇ ਨਿਜੀ ਤੌਰ 'ਤੇ ਆਪਣੀ ਗੱਲ ਕਹੀ ਹੈ, ਫੇਸਬੁੱਕ ਦੇ ਪੋਸਟ ਵਿਚ ਵਾਡਰਾ ਨੇ ਲਿਖਿਆ, 'ਸਾਰੇ ਦੋਸਤਾਂ ਅਤੇ ਨੇੜੇ ਦੇ ਰਿਸ਼ਤੇਦਾਰਾਂ ਦਾ ਧੰਨਵਾਦ , ਜਿਨ੍ਹਾਂ ਨੇ ਇਸ ਮਾੜੇ ਸਮੇਂ ਵਿੱਚ ਮੇਰਾ ਸਾਥ ਦਿੱਤਾ ਹੈ  ,ਮੈਂ ਪੂਰੀ ਤਰ੍ਹਾਂ ਠੀਕ ਹਾਂ ਅਤੇ ਹਰ ਹਾਲਾਤ ਦੇ ਨਾਲ ਨਜਿੱਠਣ ਲਈ ਤਿਆਰ ਹਾਂ , ਸੱਚਾਈ ਦੀ ਸਦਾ ਜਿੱਤ ਹੁੰਦੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.