• Sunday, September 15

Breaking News :

73 ਸਾਲਾਂ ਭਾਰਤੀ ਔਰਤ ਨੂੰ ਮਿਲਿਆ ਮਾਂ ਬਣਨ ਦਾ ਸੁਖ

73 ਸਾਲਾਂ ਭਾਰਤੀ ਔਰਤ ਨੂੰ ਮਿਲਿਆ ਮਾਂ ਬਣਨ ਦਾ ਸੁਖ

73 ਸਾਲਾਂ ਇਕ ਔਰਤ ਨੇ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ,  ਇਹ ਹੁਣ ਤਕ ਦੀ ਸਭ ਤੋਂ ਵੱਧ ਉਮਰ ਦੀ ਔਰਤ ਬਣ ਚੁੱਕੀ ਹੈ ਜਿਸਨੇ ਬੱਚੇ ਨੂੰ ਜਨਮ ਦਿੱਤਾ, ਕਾਫੀ ਸਾਰੇ ਆਈ.ਵੀ.ਐਫ. ਹੋਣ ਤੋਂ ਬਾਅਦ ਏਰਾਮਤੀ ਮੰਗਯੱਮਾ ਨੇ ਦੋ ਬੱਚੀਆਂ ਨੂੰ ਜਨਮ ਦਿੱਤਾ ਜੋ ਕਿ ਪ੍ਰਕਿਰਤਕ ਤੌਰ' ਤੇ ਕਦੇ ਮਾਂ ਨਹੀਂ ਸੀ ਬਣ ਸਕਦੀ, ਇਹ ਬੱਚੇ ਵੱਡੇ ਓਪਰੇਸ਼ਨ ਦੇ ਰਾਹੀਂ ਹੋਏ ਅਤੇ ਅਗਲੇ 3 ਹਫਤਿਆਂ ਤਕ ਨਿਗਰਾਨੀ ਹੇਠ ਰਹਿਣਗੇ।

ਓਪਰੇਸ਼ਨ ਕਰਨ ਵਾਲੇ ਅਹੱਲਿਆ ਆਈ.ਵੀ.ਐਫ. ਦੇ ਡਾਇਰੇਕਟਰ ਨੇ ਡਾਕਟਰ ਉਮਾਸ਼ੰਕਰ ਨੇ ਦੱਸਿਆ ਕਿ ਮਾਂ ਅਤੇ ਬੱਚੇ ਦੋਵੇਂ ਤੰਦਰੁਸਤ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ, ਹਾਲਾਂਕਿ ਔਰਤ ਨੂੰ ਵਧੇਰੇ ਚਿੰਤਾ ਦੇ ਕਾਰਨ ਇੰਟੈਨਸਿਵ ਯੂਨਿਟ ਵਿਚ ਭੇਜਿਆ ਗਿਆ, ਇਸ ਔਰਤ ਦਾ ਵਿਆਹ 1962 ਵਿਚ ਆਪਣੇ ਪਤੀ ਰਾਓ ਦੇ ਨਾਲ ਹੋਇਆ ਸੀ ਜਿਸਦੀ ਉਮਰ ਹੁਣ 80 ਸਾਲ ਹੈ, ਇਕ 55 ਸਾਲ ਦੀ ਉਮਰ ਦੀ ਔਰਤ ਦਾ ਕੇਸ ਸੁਨ ਕੇ ਹੀ ਰਾਜਾ ਰਾਓ ਅਤੇ ਉਸਦੀ ਪਤਨੀ ਡਾਕਟਰ ਉਮਾਸ਼ੰਕਰ ਦੇ ਕੋਲ ਗਏ ਸਨ ਅਤੇ ਉਨ੍ਹਾਂ ਨਾਲ ਮਿਲਣ ਤੋਂ ਬਾਅਦ ਦੰਪਤੀ ਦਾ ਮਾਂ-ਬਾਪ ਬਣਨ ਦਾ ਸੁਪਨਾ ਪੂਰਾ ਹੋਇਆ।

ਹੁਣ ਇਹ ਜੋੜਾ ਆਪਣੇ ਬੱਚਿਆਂ ਨਾਲ ਇਕ ਨਵੀਂ ਜ਼ਿੰਦਗੀ ਸ਼ੁਰੂ ਕਰੇਗਾ ਹਾਲਾਂਕਿ ਮਾਂ ਬਚੀਆਂ ਨੂੰ ਖੁਦ ਆਪਣਾ ਦੁੱਧ ਨਹੀਂ ਪਿਲਾ ਸਕਦੀ ਇਸਲਈ ਇਨ੍ਹਾਂ ਨੂੰ ਮਿਲਕ ਬੈਂਕ ਰਾਹੀਂ ਦੁੱਧ ਪਿਲਾਇਆ ਜਾਵੇਗਾ, ਜਿਕਰਯੋਗ ਹੈ ਕਿ ਵੱਧ ਉਮਰ ਦੀ ਮਾਨ ਬਣੀ ਔਰਤ ਪੰਜਾਬ ਦੀ 70 ਸਾਲਾਂ ਦਲਜਿੰਦਰ ਕੌਰ ਸੀ ਜੋ ਕਿ ਸਾਲ 2016 ਵਿਚ ਮਾਂ ਬਣੀ ਸੀ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.