• Wednesday, October 16

Breaking News :

Video: ਫਲਾਈਟ 'ਚ ਪਹੁੰਚੇ ISRO ਚੀਫ ਨੂੰ ਦੇਖ ਖੁਸ਼ਨੁਮਾ ਹੋਇਆ ਮਾਹੌਲ, ਏਅਰ ਹੋਸਟੈਸ 'ਚ ਲੱਗੀ ਸੈਲਫੀ ਦੀ ਹੋੜ

Video: ਫਲਾਈਟ 'ਚ ਪਹੁੰਚੇ ISRO ਚੀਫ ਨੂੰ ਦੇਖ ਖੁਸ਼ਨੁਮਾ ਹੋਇਆ ਮਾਹੌਲ, ਏਅਰ ਹੋਸਟੈਸ 'ਚ ਲੱਗੀ ਸੈਲਫੀ ਦੀ ਹੋੜ

ਨਵੀਂ ਦਿੱਲੀ: ਈਸਰੋ ਦੇ ਪ੍ਰਮੁੱਖ ਕੇ.ਸਿਵਨ ਨੇ ਉਸ ਸਮੇਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਹ ਹਾਲ ਹੀ 'ਚ ਇਕ ਇੰਡੀਗੋ ਫਲਾਈਟ 'ਚ ਉਡਾਨ ਭਰਨ ਪਹੁੰਚੇ। ਉਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਦੇਖਿਆ ਜਾਵੇ ਤਾਂ ਇਹ ਲੋਕਾਂ ਲਈ ਇਕ ਸਰਪ੍ਰਾਈਜ਼ ਸੀ। ਕੇ.ਸਿਵਨ ਜਦੋਂ ਫਲਾਈਟ 'ਚ ਪਹੁੰਚੇ ਤਾਂ ਸਟਾਫ ਤੇ ਯਾਤਰੀਆਂ ਵੱਲੋਂ ਈਸਰੋ ਚੀਫ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਕੇ.ਸਿਵਨ ਦੇ ਫਲਾਈਟ 'ਚ ਪਹੁੰਚਣ ਤੋਂ ਬਾਅਦ ਜੋ ਨਜ਼ਾਰਾ ਸੀ, ਉਹ ਪੂਰੇ ਸੋਸ਼ਲ ਮੀਡੀਆ ਤੋਂ ਲੈ ਕੇ TV Channels 'ਤੇ ਵਾਇਰਲ ਹੋ ਰਿਹਾ ਹੈ। ਕੇ.ਸਿਵਨ ਦਾ ਵੀਡੀਓ ਕਈ ਲੋਕਾਂ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ, ਜੋ ਹੁਣ ਹਰ ਥਾਂ ਵਾਇਰਲ ਹੋ ਚੁੱਕਿਆ ਹੈ। ਵੀਡੀਓ 'ਚ ਈਸਰੋ ਦੇ ਪ੍ਰਧਾਨ ਕੇ.ਸਿਵਨ ਨੂੰ ਤਮਾਮ ਏਅਰ ਹੋਸਟੈਸ ਵਿਚਕਾਰ ਦੇਖਿਆ ਜਾ ਰਿਹਾ ਹੈ। ਉਸ ਪਲ਼ ਸੈਲਫੀ ਲੈਣ ਦਾ ਹੜ੍ਹ ਲੱਗਾ ਸੀ 'ਪਹਿਲਾ ਮੈਂ ਤੇ ਪਹਿਲਾ ਮੈਂ।' ਇਸ ਤੋਂ ਬਾਅਦ ਸਿਵਨ ਨੇ ਯਾਤਰੀਆਂ ਨੂੰ ਹੱਥ ਹਿਲਾ ਕੇ ਉਨ੍ਹਾਂ ਦਾ ਧਨੰਵਾਦ ਕੀਤਾ ਤੇ ਫਿਰ ਮੁਸਕੁਰਾਉਂਦੇ ਹੋਏ ਆਪਣੀ ਸੀਟ ਵੱਲ ਵੱਧੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.