Breaking News :

ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਵੱਡਾ ਅੱਤਵਾਦੀ ਹਮਲਾ - 26 ਸੈਨਿਕ ਸ਼ਹੀਦ

ਪੁਲਵਾਮਾ , 14 ਫਰਵਰੀ ( NRI MEDIA )

ਸਤੰਬਰ 2016 ਵਿੱਚ 'ਉਰੀ' ਅੱਤਵਾਦੀ ਹਮਲੇ ਵਿੱਚ 19 ਜਵਾਨ ਸ਼ਹੀਦ ਹੋਏ ਸਨ ,ਉਸ ਤੋਂ ਬਾਅਦ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਅੱਜ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਵਿੱਚ ਦਿੱਤਾ ਗਿਆ ਹੈ , ਜੰਮੂ ਤੋਂ ਸ਼੍ਰੀਨਗਰ ਜਾ ਰਹੇ ਸੀਆਰਪੀਐਫ ਦੇ ਕਾਫਲੇ ਵਿੱਚ ਸ਼ਾਮਲ ਬੱਸਾਂ ਨੂੰ ਨਿਸ਼ਾਨਾ ਬਣਾਕੇ ਅੱਤਵਾਦੀ ਹਮਲਾ ਕੀਤਾ ਗਿਆ ਹੈ , ਨਿਊਜ ਏਜੰਸੀ ਪੀ.ਆਈ.ਏ. ਦੇ ਮੁਤਾਬਕ ਨੈਸ਼ਨਲ ਹਾਈਵੇ 'ਤੇ ਆਈਏਡੀ ਬਲੈਸਟ ਦੁਆਰਾ ਕੀਤੇ ਗਏ ਹਮਲੇ ਵਿੱਚ 18 ਜਵਾਨ ਸ਼ਹੀਦ ਹੋ ਗਏ ਹਨ, ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਇਸ ਨੂੰ ਆਤਮਘਾਤੀ ਹਮਲਾ ਮੰਨਿਆ ਜਾ ਰਿਹਾ ਹੈ |


ਦੱਸਿਆ ਜਾ ਰਿਹਾ ਹੈ ਕਿ ਸੀ ਆਰ ਪੀ ਐਫ ਦੇ ਜਿਸ ਕਫਿਲੇ ਉੱਤੇ ਹਮਲੇ ਹੋਏ ਹਨ, ਉਸ ਵਿੱਚ 70 ਗੱਡੀਆਂ ਸ਼ਾਮਲ ਸਨ , ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕਸ਼ਮੀਰ ਦੀ ਇਕ ਨਿਊਜ਼ ਏਜੰਸੀ ਨੂੰ ਸੰਦੇਸ਼ ਭੇਜ ਕੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ , ਹਮਲੇ ਅੰਦਰ ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਜਾ ਰਿਹਾ ਹੈ , ਇਸ ਨਾਲ ਨੇੜਲੇ ਇਲਾਕਿਆਂ ਵਿੱਚ ਸੁਰੱਖਿਆ ਵਿਵਸਥਾ ਨੂੰ ਵਧਾਇਆ ਗਿਆ ਹੈ , ਇਹ ਕਿਹਾ ਜਾ ਰਿਹਾ ਹੈ ਕਿ ਜੈਸ਼-ਏ-ਮੁਹੰਮਦ ਦੀ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਇਸ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.