• Monday, August 19

Breaking News :

ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਅੱਜ ਅੰਤਿਮ ਵਿਦਾਈ - ਸ਼ਰਧਾਂਜਲੀ ਦੇਣ ਪਹੁੰਚੇ ਹਜ਼ਾਰਾਂ ਲੋਕ

ਪਠਾਨਕੋਟ / ਨਵੀਂ ਦਿੱਲੀ , 16 ਫਰਵਰੀ ( NRI MEDIA )

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ ਆਰ ਪੀ ਐਫ) ਦੇ 40 ਜਵਾਨਾਂ ਨੂੰ ਅੱਜ ਆਖਰੀ ਵਿਦਾਇਗੀ ਦਿੱਤੀ ਜਾਵੇਗੀ , ਸਾਰੇ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ੁੱਕਰਵਾਰ ਨੂੰ ਦਿੱਲੀ ਲਿਆਂਦਾ ਗਿਆ ਸੀ, ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਮੰਤਰੀਆਂ ਅਤੇ ਨੇਤਾਵਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ , ਇਸ ਤੋਂ ਬਾਅਦ ਸ਼ਹੀਦਾਂ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ , ਪੀ.ਮੀ. ਮੋਦੀ ਨੇ ਬੀਜੇਪੀ ਦੇ ਸਾਰੇ ਮੰਤਰੀਆਂ ਅਤੇ ਸਾਂਸਦਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਸੂਬਿਆਂ ਵਿੱਚ ਇਨ੍ਹਾਂ ਜਵਾਨਾਂ ਦੇ ਅੰਤਮ ਸੰਸਕਾਰ ਦੇ ਸਮੇਂ ਉੱਥੇ ਮੌਜੂਦ ਰਹਿਣਗੇ |


ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਕਾਰਨ ਪੂਰੇ ਦੇਸ਼ ਭਰ ਵਿਚ ਗਮ ਦੇ ਮਾਹੌਲ ਹੈ ਅਤੇ ਸਰਕਾਰ ਨੇ ਅੱਜ ਵੀ ਕੌਮੀ ਸ਼ੋਕ ਦੀ ਘੋਸ਼ਣਾ ਕੀਤੀ ਹੈ, ਪੰਜਾਬ , ਹਿਮਾਚਲ ਅਤੇ ਜੰਮੂ ਦੇ ਸ਼ਹੀਦ ਹੋਏ 6 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਕ ਖਾਸ ਹਵਾਈ ਜਹਾਜ਼ ਰਾਹੀਂ ਦੇਰ ਰਾਤ ਪਠਾਨਕੋਟ ਏਅਰਬੇਸ ਉੱਤੇ ਲਿਆਂਦਾ ਗਿਆ ਹੈ ,ਜਿੱਥੇ ਤੋਂ ਲੋਕਲ ਪ੍ਰਸ਼ਾਸਨ ਅਤੇ ਫੌਜ ਦੀ ਨਿਗਰਾਨੀ ਹੇਠ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰ ਵੱਲ ਰੁਖਸਤ ਕੀਤਾ ਗਿਆ ਹੈ , ਅੱਜ ਇਨ੍ਹਾਂ ਜਵਾਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ |


ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਣ ਵਾਲਿਆਂ ਵਿੱਚ ਸਭ ਤੋਂ ਵੱਧ ਜਵਾਨ ਉੱਤਰ ਪ੍ਰਦੇਸ਼ ਦੇ ਹਨ, ਇਨ੍ਹਾਂ ਦੀ ਕੁਲ ਗਿਣਤੀ 12 ਹੈ ,  ਯੂ.ਪੀ. ਦੇ ਆਗਰਾ, ਸ਼ਮਲੀ, ਅਨਨਾਵ, ਚੰਦੌਲੀ ਦੇ ਰਹਿਣ ਵਾਲੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰ ਪੁਹਚਾਇਆ ਗਿਆ ਹੈ , ਇਸ ਸਮੇਂ ਪੂਰੇ ਇਲਾਕੇ ਦੇ ਲੋਕ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿੱਚ ਪੁਹੰਚ ਰਹੇ ਹਨ , ਇਸਦੇ ਨਾਲ ਹੀ ਆਮ ਲੋਕ ਵਲੋਂ ਪਾਕਿਸਤਾਨ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ |


ਸ਼ਹੀਦਾਂ ਦੇ ਪਰਿਵਾਰਾਂ ਵਿੱਚ ਇਸ ਸਮੇਂ ਮਾਤਮ ਦਾ ਮਾਹੌਲ ਹੈ ਪਰ ਸ਼ਹੀਦ ਪਰਿਵਾਰ ਲਗਾਤਾਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸ਼ਹੀਦੀ ਤੇ ਮਾਣ ਹੈ ਹਾਲਾਂਕਿ ਉਨ੍ਹਾਂ ਵਲੋਂ ਪਾਕਿਸਤਾਨ ਦੇ ਖਿਲਾਫ ਇਸ ਘਟਨਾ ਦਾ ਬਾਦਲ ਲੈਣ ਦੀ ਗੱਲ ਵੀ ਲਗਾਤਾਰ ਕਹੀ ਜਾ ਰਹੀ ਹੈ , ਸੂਬਾ ਸਰਕਾਰਾਂ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਅਤੇ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.