• Wednesday, August 21

Breaking News :

ਭਾਰਤੀ ਸੈਨਾ ਦੀ ਦੋ ਟੁੱਕ - ਕਸ਼ਮੀਰ ਵਿਚ ਜੋ ਬੰਦੂਕ ਚੁਕੇਗਾ ਉਸ ਦਾ ਮਰਨਾ ਤੈਅ

ਸ਼੍ਰੀਨਗਰ , 19 ਫਰਵਰੀ ( NRI MEDIA )

ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਚੱਲੇ ਐਨਕਾਊਂਟਰ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ , ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਚਿਨਾਰ ਕਾਪਰਸ ਦੇ ਲੈਫਟੀਨੈਂਟ ਜਨਰਲ ਕੇ ਜੀ ਐਸ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਬਲਾਂ ਨੇ ਸੌ ਘੰਟੇ ਦੇ ਅੰਦਰ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਨੂੰ ਮਾਰ ਦਿੱਤਾ ਹੈ , ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਘਾਟੀ ਵਿੱਚ ਪੱਥਰਬਾਜ਼ਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਫ਼ੌਜ ਦੇ ਕੰਮ ਵਿੱਚ ਦਖ਼ਲ ਨਾ ਦੇਣ |


ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਚਿਨਾਰ ਕਾਪਰਸ ਦੇ ਲੈਫਟੀਨੈਟ ਜਰਨਲ ਕੇ ਜੀ ਐਸ ਢਿੱਲੋਂ ਨੇ ਕਿਹਾ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਤੇ ਨਜ਼ਰ ਬਣਾ ਕੇ ਰੱਖ ਰਹੇ ਹਾਂ , ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਨੇ ਹੀ ਪੁਲਵਾਮਾ ਵਿੱਚ ਹਮਲਾ ਕੀਤਾ ਸੀ , ਇਸ ਤੋਂ ਸੌ ਘੰਟੇ ਬਾਅਦ ਹੀ ਘਾਟੀ ਵਿੱਚ ਮੌਜੂਦ ਜੈਸ਼ ਏ ਮੁਹੰਮਦ ਦੀ ਲੀਡਰਸ਼ਿਪ ਨੂੰ ਸੈਨਾ ਵੱਲੋਂ ਖਤਮ ਕਰ ਦਿੱਤਾ ਗਿਆ ਹੈ |

ਲੈਫਟੀਨੈਂਟ ਜਨਰਲ ਕੇ ਜੀ ਐਸ ਢਿੱਲੋਂ  ਨੇ ਜੰਮੂ ਕਸ਼ਮੀਰ ਦੀਆਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਸਰੰਡਰ ਕਰਨ ਨੂੰ ਕਹਿਣ ,ਉਨ੍ਹਾਂ ਕਿਹਾ ਕਿ ਸੈਨਾ ਦੇ ਕੋਲ ਬਹੁਤ ਵਧੀਆ ਸਰੰਡਰ ਪਾਲਿਸੀ ਹੈ , ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੋ ਵੀ ਕਸ਼ਮੀਰ ਵਿੱਚ ਸੈਨਾ ਦੇ ਖ਼ਿਲਾਫ਼ ਬੰਦੂਕ ਚੁੱਕੇਗਾ ਉਸ ਦਾ ਮਾਰਿਆ ਜਾਣਾ ਤੈਅ ਹੈ , ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਵੀ ਨਾਗਰਿਕ ਜ਼ਖ਼ਮੀ ਹੋਵੇ , ਅਫਸਰ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਪੁਲਵਾਮਾ ਵਿੱਚ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦਾ ਹੱਥ ਸੀ ਉਨ੍ਹਾਂ ਕਿਹਾ ਕਿ ਜੈਸ਼ ਨੇ ਆਈਐੱਸਆਈ ਦੀ ਮਦਦ ਨਾਲ ਇਹ ਹਮਲਾ ਕੀਤਾ ਸੀ |

ਲੈਫਟੀਨੈਂਟ ਜਰਨਲ ਕੇ ਜੀ ਐਸ ਢਿੱਲੋਂ ਨੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਕੋਈ ਵੀ ਨਾਗਰਿਕ ਐਨਕਾਊਂਟਰ ਦੀ ਜਗ੍ਹਾ ਤੇ ਨਾ ਆਵੇ ਜੇਕਰ ਜਿਹਾ ਕਰਦਾ ਹੈ ਤਾਂ ਉਨ੍ਹਾਂ ਉੱਤੇ ਸਖ਼ਤ ਐਕਸ਼ਨ ਲਿਆ ਜਾਵੇਗਾ |


ਸੁਰੱਖਿਆ ਬਲਾਂ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਸੀਆਰਪੀਐੱਫ ਜੰਮੂ ਕਸ਼ਮੀਰ ਪੁਲਸ ਅਤੇ ਸੈਨਾ ਦੀ ਵੱਡੀ ਅਫ਼ਸਰ ਸ਼ਾਮਿਲ ਹੋਏ ਇਨ੍ਹਾਂ ਵਿੱਚ ਚਿਨਾਰ ਕਾਪਰਸ ਦੇ ਲੈਫਟੀਨੈਂਟ ਜਨਰਲ ਕੇ ਜੀ ਐਸ ਢਿੱਲੋਂ , ਸ੍ਰੀਨਗਰ ਦੇ ਆਈਜੀ ਐੱਸਪੀ ਪਾਨੀ , ਸੀਆਰਪੀਐਫ ਦੇ ਆਈਜੀ ਜ਼ੁਲਫੀਕਾਰ ਹਸਨ ਅਤੇ ਜੀਓਸੀ ਵਿਕਟਰ ਫੋਰਸ ਦੇ ਮੇਜਰ ਜਨਰਲ ਮੈਥਿਊ ਸ਼ਾਮਿਲ ਹੋਏ |

ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਇਕ ਵਾਰ ਫਿਰ ਭਾਰਤੀ ਫੌਜ ਨੇ ਆਪਰੇਸ਼ਨ ਆਲ ਆਊਟ ਚਲਾਇਆ ਸੀ ਜਿਸ ਵਿੱਚ ਪੁਲਵਾਮਾ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਕਾਮਰਾਨ ਉਰਫ ਗਾਜ਼ੀ ਰਸੀਦ ਮਾਰਿਆ ਗਿਆ ਹੁਣ ਸੈਨਾ ਨੇ ਸਾਫ ਕਰ ਦਿੱਤਾ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ |


1 Comments

    jas

    6 months ago

    ਆਹ ਤੇ ਫਿਰ ਗੱਲ ਵੀ ਹੋਈ ਨਾ

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.