• Friday, December 06

ਚੀਨ ਦੀ ਭਾਰਤ ਨੂੰ ਅਪੀਲ ,ਸੰਬੰਧਾਂ ਦੇ ਉਤਾਰ-ਚੜਾਅ ਨੂੰ ਖਤਮ ਕਰੋ

ਚੀਨ ਦੀ ਭਾਰਤ ਨੂੰ ਅਪੀਲ ,ਸੰਬੰਧਾਂ ਦੇ ਉਤਾਰ-ਚੜਾਅ ਨੂੰ ਖਤਮ ਕਰੋ

ਬੀਜਿੰਗ , 01 ਦਸੰਬਰ ( NRI MEDIA )

ਚੀਨ ਦੇ ਉਪ ਵਿਦੇਸ਼ ਮੰਤਰੀ ਲੁਓ ਝਾਓਹੁਈ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਨੂੰ ਹੁਣ ਆਪਣੇ ਸੰਬੰਧਾਂ ਦੇ ਉਤਾਰ-ਚੜਾਅ ਦੇ ਭਿਆਨਕ ਚੱਕਰ ਨੂੰ ਤੋੜਨਾ ਚਾਹੀਦਾ ਹੈ ਅਤੇ ਸਾਰੇ ਵਿਵਾਦਾਂ ਨੂੰ ਖਤਮ ਕਰਨਾ ਚਾਹੀਦਾ ਹੈ , ਭਾਰਤ-ਚੀਨ ਥਿੰਕ ਟੈਂਕ ਫੋਰਮ ਵਿੱਚ, ਝਾਓਹੁਈ ਨੇ ਕਿਹਾ ਕਿ ਭਾਰਤ ਅਤੇ ਚੀਨ ਦਾ ਉਭਾਰ 21 ਵੀਂ ਸਦੀ ਵਿੱਚ ਸਭ ਤੋਂ ਮਹੱਤਵਪੂਰਨ ਇਤਿਹਾਸਕ ਪਲਾਂ ਵਿੱਚੋਂ ਇੱਕ ਹੈ,ਦੋਵਾਂ ਦੇਸ਼ਾਂ ਨੂੰ ਹੁਣ ਇਸ ਸਦੀ ਨੂੰ ਏਸ਼ੀਅਨ ਸਦੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ.


ਝਾਓਹੁਈ ਜੋ ਕਿ ਭਾਰਤ ਵਿੱਚ ਚੀਨ ਦੇ ਰਾਜਦੂਤ ਸਨ, ਉਨ੍ਹਾਂ ਨੇ ਕਿਹਾ ਕਿ ਹੁਣ ਦੋਵਾਂ ਦੇਸ਼ਾਂ ਨੂੰ ਆਪਸ ਵਿੱਚ ਦੂਰੀ ਨੂੰ ਨਿਯੰਤਰਣ ਕਰਨ ਦੀ ਬਜਾਏ ਦੁਵੱਲੇ ਸੰਬੰਧਾਂ ਦੇ ਉਤਾਰ-ਚੜਾਅ ਨੂੰ ਖਤਮ ਕਰਨਾ ਚਾਹੀਦਾ ਹੈ,ਇਸ ਤੋਂ ਇਲਾਵਾ, ਇਕ ਦੂਜੇ 'ਤੇ ਭਰੋਸਾ ਪੱਕਾ ਕਰਨਾ ਚਾਹੀਦਾ ਹੈ , ਝਾਓਹੁਈ ਦੇ ਅਨੁਸਾਰ, ਦੋਵਾਂ ਦੇਸ਼ਾਂ ਨੂੰ ਮਿਲ ਕੇ ਵਿਕਾਸ ਦੇ ਮੌਕੇ ਅਤੇ ਸ਼ਾਂਤੀ ਨਾਲ ਰਹਿਣ ਦੇ ਤਰੀਕੇ ਲੱਭਣੇ ਚਾਹੀਦੇ ਹਨ.

2015 ਵਿੱਚ, ਮੋਦੀ-ਜਿਨਪਿੰਗ ਨੇ ਮੰਚ ਦੀ ਨੀਂਹ ਰੱਖੀ

ਭਾਰਤ-ਚੀਨ ਥਿੰਕ ਟੈਂਕ ਫੋਰਮ ਦੀ ਸਥਾਪਨਾ ਸਾਲ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੀਨ ਫੇਰੀ ਸਮੇਂ ਕੀਤੀ ਸੀ,ਇਹ ਮੰਚ ਹਰ ਸਾਲ ਇੰਡੀਅਨ ਕੌਂਸਲ ਆਫ਼ ਵਰਲਡ ਅਫੇਅਰਜ਼ (ਆਈਸੀਡਬਲਯੂਏ) ਅਤੇ ਚੀਨੀ ਅਕਾਦਮੀ ਆਫ਼ ਸੋਸ਼ਲ ਸਾਇੰਸਿਜ਼ (ਸੀਐਸਐਸ) ਦੀ ਤਰਫੋਂ ਆਯੋਜਿਤ ਕੀਤਾ ਜਾਂਦਾ ਹੈ,ਇਸ ਸਾਲ ਮੰਚ ਦਾ ਵਿਸ਼ਾ ਏਸ਼ੀਅਨ ਸਦੀ ਵਿੱਚ ਭਾਰਤ-ਚੀਨ ਸਬੰਧ ਸਨ,ਭਾਰਤੀ ਸਫ਼ਾਰਤਖਾਨੇ ਵੱਲੋਂ ਜਾਰੀ ਬਿਆਨ ਅਨੁਸਾਰ ਦੋਵਾਂ ਦੇਸ਼ਾਂ ਦਰਮਿਆਨ ਵਿਕਾਸ ਦੀਆਂ ਨੀਤੀਆਂ ਅਤੇ ਤਜ਼ਰਬਿਆਂ ਤੋਂ ਇਲਾਵਾ ਸੰਚਾਰ ਅਤੇ ਸਭਿਆਚਾਰ ‘ਤੇ ਗਹਿਰੀ ਵਿਚਾਰ ਵਟਾਂਦਰੇ ਹੋਈ,ਇਸ ਨਾਲ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਬਾਰੇ ਜਾਣਨ ਦਾ ਬਹੁਤ ਮੌਕਾ ਮਿਲਿਆ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.